
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਪ੍ਰਤੀ ਲੀਟਰ 2.50 ਰੁਪਏ ਦੀ ਕਟੌਤੀ ਦੇ ਐਲਾਨ ਤੋਂ ਬਾਅਦ...
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਪ੍ਰਤੀ ਲੀਟਰ 2.50 ਰੁਪਏ ਦੀ ਕਟੌਤੀ ਦੇ ਐਲਾਨ ਤੋਂ ਬਾਅਦ ਮਹਾਂਰਾਸ਼ਟਰ, ਗੁਜਰਾਤ, ਛਤੀਸਗੜ੍ਹ, ਤ੍ਰਿਪੁਰਾ ਅਤੇ ਝਾਰਖੰਡ ਦੀਆਂ ਸਰਕਾਰਾਂ ਨੇ ਵੀ ਇੰਨੀ ਹੀ ਕਟੌਤੀ ਦਾ ਐਲਾਨ ਕੀਤਾ ਹੈ। ਮਤਲਬ ਇਨ੍ਹਾਂ ਸੂਬਿਆਂ ‘ਚ 5 ਰੁਪਏ ਪ੍ਰਤੀ ਲੀਟਰ ਤੇਲ ਸਸਤਾ ਕੀਤਾ ਗਿਆ ਹੈ। ਅਸਲ ਵਿਚ, ਵਿੱਤ ਮੰਤਰੀ ਨੇ ਸੂਬਿਆਂ ਨੂੰ ਵੀ ਇਸ ਤਰ੍ਹਾਂ ਦੀ ਕਟੌਤੀ ਦੀ ਅਪੀਲ ਕਰਨ ਦੀ ਗੱਲ ਕਹੀ, ਜਿਸ ਤੋਂ ਬਾਅਦ ਭਾਜਪਾ ਸ਼ਾਸਿਤ ਸੂਬਿਆਂ ਨੇ ਤਿਆਰੀ ਵਿਖਾਉਣੀ ਸ਼ੁਰੂ ਕਰ ਦਿੱਤੀ।
Prices downਸੰਭਵ ਹੈ ਕਿ ਹੋਰ ਸੂਬੇ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦਾ ਐਲਾਨ ਕਰਨ। ਗੌਰਤਲਬ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ 2.50 ਰੁਪਏ ਦੀ ਕਟੌਤੀ ਦੇ ਐਲਾਨ ਤੋਂ ਬਾਅਦ ਰਾਜਾਂ ਨੂੰ ਕਿਹਾ ਕਿ ਉਹ ਵੀ ਇੰਨੀ ਹੀ ਕਟੌਤੀ ਕਰਕੇ ਗਾਹਕਾਂ ਨੂੰ 5 ਰੁਪਏ ਦੀ ਛੂਟ ਦੇਣ।ਇਕ ਪਾਸੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਵੀ ਟਵੀਟ ਕਰ ਕੇ ਗੁਜਰਾਤ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਦਿਤੀ।
Oil prices reducedਗੁਜਰਾਤ ‘ਚ ਕਟੌਤੀ ਤੋਂ ਪਹਿਲਾਂ ਪੈਟਰੋਲ ਦੀ ਕੀਮਤ ਵੀਰਵਾਰ ਨੂੰ 83.23 ਰੁਪਏ ਪ੍ਰਤੀ ਲੀਟਰ ਸੀ ਤਾਂ ਡੀਜ਼ਲ 81.13 ਰੁਪਏ ਲੀਟਰ। ਮਹਾਂਰਾਸ਼ਟਰ ‘ਚ ਪੈਟਰੋਲ 91.34 ਰੁਪਏ ਲੀਟਰ ਅਤੇ ਡੀਜ਼ਲ 80.10 ਰੁਪਏ ਸੀ। ਕਟੌਤੀ ਤੋਂ ਬਾਅਦ ਪੈਟਰੋਲ 86.34 ਹੋ ਗਿਆ ਹੈ।