
2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਨੂੰ ਉੱਚ ਤਕਨੀਕੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ...
ਨਵੀਂ ਦਿੱਲੀ : 2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਨੂੰ ਉੱਚ ਤਕਨੀਕੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਹੁਣ ਤੋਂ ਹੀ ਪੂਰੀ ਯੋਜਨਾ ਬਣਾਉਣ ਲੱਗੀ ਹੈ। ਇਸ ਲਈ ਇਸ ਵਾਰ ਵਾਟਸਐਪ ਨੂੰ ਚੋਣਾਂ ਦੇ ਪ੍ਰਚਾਰ ਦਾ ਹਥਿਆਰ ਦੇ ਤੌਰ ਉਤੇ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਦੇ ਦੁਆਰਾ ਆਮ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਲਈ ਤਕਰੀਬਨ 9 ਲੱਖ ਸੈੱਲ ਫੋਨ ਮੁੱਖ ਬਣਾਏ ਜਾਣਗੇ।
P.M Modi & Amit Shahਸੂਤਰਾਂ ਦਾ ਕਹਿਣਾ ਹੈ ਕਿ ਇਹ ਹਰ ਪੋਲਿੰਗ ਬੂਥ ਜਾਂ ਸਟੇਸ਼ਨ (9,27,533 ਬੂਥ ਹਨ) ਉਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਟਸਐੱਪ ਉਤੇ ਚੋਣਾਂ ਦੇ ਪ੍ਰਚਾਰ ਦੀ ਅਗਵਾਈ ਕਰਨਗੇ ਅਤੇ ਖ਼ਾਸ ਤੌਰ ਉਤੇ ਡਿਜ਼ਾਇਨ ਕੀਤੇ ਗਏ ਜਿਵੇਂ ਵੀਡੀਓ, ਆਡੀਉ, ਟੈਕਸਟ, ਗ੍ਰਾਫਿਕ ਅਤੇ ਕਾਰਟੂਨਸ ਨੂੰ ਸਰਕੂਲੇਟ ਕਰਨ ਦਾ ਕੰਮ ਕਰਨਗੇ। ਇਸ ਦੇ ਲਈ ਸਾਰੇ ਸੈੱਲ ਫੋਨ ਪ੍ਰਮੁੱਖਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਤਕਰੀਬਨ ਤਿੰਨ ਹਫ਼ਤੇ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਮਿਲੇ ਸੀ।
BJP ਇਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਆਗੂ ਵੱਲੋਂ ਪ੍ਰਚਾਰ ਨੂੰ ਲੈ ਕੇ ਉਹਨਾਂ ਦੇ ਸਾਹਮਣੇ ਪੂਰਾ ਟੈਂਪਲੇਟ ਪੇਸ਼ ਕੀਤਾ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਰਾਜ ਇਕਾਈਆਂ ਪਹਿਲਾਂ ਹੀ ਕਹੀਆਂ ਗਈਆਂ ਹਨ ਕਿ ਉਹ ਹਰ ਮਤਦਾਨ ਕੇਂਦਰ ਉਤੇ ਸਮਾਰਟ ਫੋਨ ਵਰਤੋਂ ਕਰਵਾਉਣ ਵਾਲੇ ਮਤਦਾਤਾਵਾਂ ਦੀ ਲਿਸਟ ਤਿਆਰ ਕਰੇ। ਇਕ ਵਾਰ ਇਸ ਲਿਸਟ ਦੇ ਤਿਆਰ ਹੁੰਦੇ ਹੀ ਪਾਰਟੀ ਦੇ ਨਵੀਂ ਦਿੱਲੀ ਦੇ ਅਸ਼ੋਕਾ ਰੋਡ ਸਥਿਤ ਪੁਰਾਣਾ ਹੈੱਡਕੁਆਟਰ ਜੋ ਹੁਣ ਪਾਰਟੀ ਦਾ ਚੋਣ ਕਮਰਾ ਬਣ ਚੁੱਕਿਆ ਹੈ ਉੱਥੇ ਤੋਂ ਪ੍ਰਸਤਾਵਿਤ ਪ੍ਰੋਗਰਾਮ ਨਾਲ ਕੰਮ ਸ਼ੁਰੂ ਕੀਤਾ ਜਾਵੇਗਾ।