
ਭਾਰਤ ਅਤੇ ਰੂਸ ਦੇ ਵਿਚ ਹੋਈ ਐਸ - 400 ਡੀਲ ਤੋਂ ਪ੍ਰੇਸ਼ਾਨ ਹੋਏ ਪਾਕਿਸਤਾਨ ਨੇ ਚੀਨ ਦੇ ਵੱਲ ਰੁਖ਼ ਕੀਤਾ ਹੈ। ਪਾਕ ਨੇ ਚੀਨ ਦੇ ਨਾਲ ਮਿਲੀਟਰੀ ਡਰੋਨ ਸਮਝੌਤਾ ਕੀਤਾ ਹੈ। ...
ਨਵੀਂ ਦਿੱਲੀ (ਪੀਟੀਆਈ):- ਭਾਰਤ ਅਤੇ ਰੂਸ ਦੇ ਵਿਚ ਹੋਈ ਐਸ - 400 ਡੀਲ ਤੋਂ ਪ੍ਰੇਸ਼ਾਨ ਹੋਏ ਪਾਕਿਸਤਾਨ ਨੇ ਚੀਨ ਦੇ ਵੱਲ ਰੁਖ਼ ਕੀਤਾ ਹੈ। ਪਾਕ ਨੇ ਚੀਨ ਦੇ ਨਾਲ ਮਿਲੀਟਰੀ ਡਰੋਨ ਸਮਝੌਤਾ ਕੀਤਾ ਹੈ। ਜਿਸ ਤੋਂ ਬਾਅਦ ਚੀਨ, ਪਾਕਿਸਤਾਨ ਨੂੰ 48 ਹਾਈ ਕਵਾਲਿਟੀ ਮਿਲੀਟਰੀ ਡਰੋਨ ਵੇਚੇਗਾ। ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਅਤੇ ਚੀਨ ਦੇ ਵਿਚ ਇਹ ਸਭ ਤੋਂ ਵੱਡੀ ਡੀਲ ਵਿਚੋਂ ਇਕ ਹੈ। ਖ਼ਬਰਾਂ ਦੇ ਮੁਤਾਬਕ ਇਹ ਜਾਣਕਾਰੀ ਚੀਨੀ ਅਧਿਕਾਰੀਆਂ ਵਲੋਂ ਮੰਗਲਵਾਰ ਨੂੰ ਮਿਲੀ ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਇਹ ਡੀਲ ਕਿੰਨੇ ਰੁਪਿਆਂ ਵਿਚ ਹੋਈ ਹੈ।
Drone
ਇਸ ਯੂਏਵੀ ਨੂੰ ਚੇਂਗਡੂ ਏਅਰਕਰਾਫਟ ਇੰਡਸਟਰੀਅਲ ਨੇ ਬਣਾਇਆ ਹੈ। ਚੀਨ ਦੀ ਸਰਕਾਰੀ ਮੀਡੀਆ ਮੁਤਾਬਕ ਪਾਕਿਸਤਾਨ ਦਾ ਸਭ ਤੋਂ ਵੱਡਾ ਸਾਥੀ ਦੇਸ਼ ਚੀਨ ਹੈ ਅਤੇ ਚੀਨ ਹੀ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਹਥਿਆਰਾਂ ਦੀ ਸਪਲਾਈ ਕਰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਕਾਫ਼ੀ ਸਮੇਂ ਤੋਂ ਇਸ ਮੌਕੇ ਦੀ ਤਲਾਸ਼ ਵਿਚ ਸੀ ਕਿ ਚੀਨ ਤੋਂ ਮਿਲਟਰੀ ਡਰੋਨ ਖਰੀਦੇ ਜਾਣ। ਜਦੋਂ ਭਾਰਤ ਨੇ ਰੂਸ ਦੇ ਨਾਲ ਐਸ - 400 ਡੀਲ ਦੀ ਉਸ ਦੇ ਝੱਟਪੱਟ ਬਾਅਦ ਚੀਨ ਨੇ ਵੀ ਪਾਕਿਸਤਾਨ ਨੂੰ ਡਰੋਨ ਵੇਚਣ ਦਾ ਐਲਾਨ ਕਰ ਦਿਤਾ।
ਪਾਕ ਏਅਰ ਫੋਰਸ ਦੀ ਸ਼ੇਰਦਿਲ ਏਅਰੋਬੇਟਿਕ ਟੀਮ ਨੇ ਸੋਸ਼ਲ ਮੀਡੀਆ ਉੱਤੇ ਡੀਲ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਮਾਲ ਦੀ ਡਿਲੀਵਰੀ ਕਦੋਂ ਹੋਵੇਗੀ। ਡੀਲ ਦਾ ਨਾਮ ਵਿੰਗ ਲੂੰਗ ਦੱਸਿਆ ਜਾ ਰਿਹਾ ਹੈ। ਖਬਰਾਂ ਦੀਆਂ ਮੰਨੀਏ ਤਾਂ ਪਾਕਿਸਤਾਨ ਆਰਮੀ ਲੰਬੇ ਸਮੇਂ ਤੋਂ ਚੀਨ ਤੋਂ ਮਿਲਟਰੀ ਡਰੋਣ ਖਰੀਦਣਾ ਚਾਅ ਰਹੀ ਹੈ ਪਰ ਭਾਰਤ ਅਤੇ
ਰੂਸ ਦੇ ਵਿਚ ਹੋਈ ਏਸ - 400 ਡੀਲ ਦੇ ਤੁਰਤ ਬਾਅਦ ਚੀਨ ਪਾਕ ਨੂੰ ਡਰੋਨ ਵੇਚਣ ਦੀ ਸਹਿਮਤੀ ਦੇ ਦਿਤੀ ਹੈ। ਦੱਸ ਦੇਈਏ ਕਿ ਭਾਰਤ ਅਤੇ ਰੂਸ ਦੇ ਵਿਚ ਪਿਛਲੇ ਹਫਤੇ ਦੁਵੱਲੀ ਗੱਲਬਾਤ ਦੇ ਦੌਰਾਨ ਐਸ - 400 ਡੀਲ ਉੱਤੇ ਮੁਹਰ ਲੱਗੀ ਸੀ। ਰਿਪੋਰਟ 'ਚ ਕਿਸੇ ਵੀ ਪੱਖ ਦੇ ਵੱਲੋਂ ਇਸ ਡੀਲ ਦੀ ਕੁਲ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ ਕਿ ਇਸ ਦੀ ਡਿਲਿਵਰੀ ਕਦੋਂ ਹੋਵੇਗੀ। ਉਥੇ ਹੀ ਚੇਂਗਡੁ ਹਵਾਈ ਜਹਾਜ਼ ਇੰਡਸਟਰੀ ਗਰੁੱਪ ਦੇ ਵੱਲੋਂ ਵੀ ਇਸ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ।