
ਤਨੂਸ਼੍ਰੀ ਦੱਤਾ ਨਾਲ ਸ਼ੋਸ਼ਣ ਦੇ ਮਾਮਲੇ ‘ਚ ਨਾਨਾ ਪਾਟੇਕਰ ਦੀ ਮੁਸ਼ਕਿਲ ਵਧਾ ਦਿੱਤੀ ਹੈ....
ਨਵੀਂ ਦਿੱਲੀ (ਪੀਟੀਆਈ) : ਤਨੂਸ਼੍ਰੀ ਦੱਤਾ ਨਾਲ ਸ਼ੋਸ਼ਣ ਦੇ ਮਾਮਲੇ ‘ਚ ਨਾਨਾ ਪਾਟੇਕਰ ਦੀ ਮੁਸ਼ਕਿਲ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਤਕ ਨਾਨਾ ਪਾਟੇਕਰ ਨੂੰ ਮਹਾਂਰਾਸ਼ਟਰ ਮਹਿਲਾ ਆਯੋਗ ਕਮਿਸ਼ਨ ਨੋਟਿਸ ਭੇਜ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖ਼ਿਲਾਫ਼ ਮਹਾਂਰਾਸ਼ਟਰ ਰਾਜ ਮਹਿਲਾ ਆਯੋਗ ਕੋਲ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਮਹਿਲਾ ਆਯੋਗ ਅੱਜ ਨਾਨਾ ਪਾਟੇਕਰ ਨੂੰ ਨੋਟਿਸ ਭੇਜ ਸਕਦਾ ਹੈ।
Tanushree Dutta
ਉਥੇ ਉਸ ਪੂਰੇ ਵਿਵਾਦ ‘ਤੇ ਨਾਨਾ ਪਾਟੇਕਰ ਨੇ ਅਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਉਹਨਾਂ ਨੂੰ ਜਿਹੜਾ ਵੀ ਇਸ ਮਾਮਲੇ ‘ ਕਹਿਣਾ ਸੀ 10 ਸਾਲ ਪਹਿਲਾਂ ਕਹਿ ਚੁੱਕੇ ਹਨ। ਨਾਨਾ ਪਾਟੇਕਰ ਨੇ ਵੀ ਇਸ ਮਾਮਲੇ ‘ਚ ਕਾਨੂੰਨੀ ਰੁਖ ਅਖ਼ਤਰ ਕੀਤਾ ਹੈ। ਨਾਨਾ ਪਾਟੇਕਰ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵਕੀਲ ਨੇ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
Tanushree Dutta
ਉਹਨਾਂ ਨੇ ਕਿਹਾ ਕਿ ਮੈਂ ਇਹਜਰੂਰ ਕਹਿਣਾ ਚਾਹੁੰਦਾ ਹਾਂ ਕਿ 10 ਸਾਲ ਪਹਿਲਾਂ ਜਿਹੜਾ ਸੱਚ ਮੈਂ ਕਿਹਾ ਸੀ ਉਹ ਅੱਜ ਵੀ ਮੈਂ ਕਹਿ ਰਿਹਾ ਹਾਂ ਹੈ। ਮੈਂ ਜਿਹੜਾ ਕੁਝ ਕਹਿਣਾ ਸੀ ਉਹ ਮੈਂ ਕਹਿ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਨਾਨਾ ਪਾਟੇਕਰ ਨੇ ਇਸ ਰੂਪ ਮਸਲੇ ਉਤੇ ਪ੍ਰੈਸ ਕਾਂਨਫਰੰਸ ਕਰਨ ਦੀ ਗੱਲ ਕਹੀ ਹੈ। ਪਰ ਉਹਨਾਂ ਆਖਰੀ ਸਮੇਂ ‘ਤੇ ਪ੍ਰੈਸ ਕਾਂਨਫਰੰਸ ਨੂੰ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖ਼ਿਲਾਫ਼ ਲਗਾਏ ਦੋਸ਼ਾਂ ਤੋਂ ਬਾਅਦ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।
Tanurshi Datta
ਤਨੂਸ਼੍ਰੀ ਦੱਤਾ ਨੇ 10 ਸਾਲ ਪੁਰਾਣੇ ਮਾਮਲੇ ‘ ਮੁੰਬਈ ਪੁਲਿਸ ਨੇ ਔਸ਼ਿਵਾਰਾ ਪੁਲਿਸ ਸਟੇਸ਼ਨ ‘ਚ ਅਪਣੀ ਸ਼ਿਕਾਇਤ ਦਰਜ ਕਰਵਾਈ ਸ। ਐਕਟ੍ਰੇਸ ਦਾ ਦੋਸ਼ ਹੈ ਕਿ 2008 ‘ਚ ਫਿਲਮ ‘ਹਾਰਨ ਓਕੇ ਪਲੀਜ਼’ ਦੇ ਸੈਟ ਉਤੇ ਨਾਨਾ ਅਤੇ ਆਚਾਰਿਆ ਨੇ ਉਹਨਾ ਨਾਲ ਸਰੀਰਕ ਸਬੰਧ ਬਣਾਏ ਸੀ। ਇਸ ਬਾਰੇ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਤਨੂਸ਼੍ਰੀ ਦੱਤਾ ਦੇ ਵਕੀਲ ਨੇ ਕਿਹਾ ਕਿ ਜੇਕਰ ਇਸ ਮਾਮਲੇ ‘ਚ ਪੁਲਿਸ ਨੇ ਐਕਸ਼ਨ ਨਹੀਂ ਲਿਆ ਤਾਂ ਉਹ ਹਾਈਕੋਰਟ ਜਾਣ ਨੂੰ ਵੀ ਤਿਆਰ ਹੈ।