ਨਾਨਾ ਪਾਟੇਕਰ ਨੇ ਤਨੂਸ਼੍ਰੀ ਦੱਤਾ ਨੂੰ ਮਾਫ਼ੀ ਮੰਗਣ ਲਈ ਭੇਜਿਆ ਕਾਨੂੰਨੀ ਨੋਟਿਸ
Published : Oct 1, 2018, 5:07 pm IST
Updated : Oct 1, 2018, 5:53 pm IST
SHARE ARTICLE
Nana Patekar & Tanushree Dutta
Nana Patekar & Tanushree Dutta

ਤਨੂਸ਼੍ਰੀ ਦੱਤਾ ਦੁਆਰਾ ਨਾਨਾ ਪਾਟੇਕਰ ਉਤੇ ਲਗਾਏ ਗਏ ਸੈਕਸ਼ੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਇਹ ਖ਼ਬਰ ਲਗਾਤਾਰ ਸੁਰਖੀਆਂ ਵਿਚ...

ਮੁੰਬਈ : ਤਨੂਸ਼੍ਰੀ ਦੱਤਾ ਦੁਆਰਾ ਨਾਨਾ ਪਾਟੇਕਰ ਉਤੇ ਲਗਾਏ ਗਏ ਸੈਕਸ਼ੂਅਲ ਹਰਾਸਮੈਂਟ ਦੇ ਦੋਸ਼ਾਂ ਤੋਂ ਬਾਅਦ ਇਹ ਖ਼ਬਰ ਲਗਾਤਾਰ ਸੁਰਖੀਆਂ ਵਿਚ ਹੈ। ਹੁਣ ਸੁਣਨ ਵਿਚ ਆ ਰਿਹਾ ਹੈ ਕਿ ਨਾਨਾ ਪਾਟੇਕਰ ਨੇ ਤਨੂਸ਼੍ਰੀ ਦੁਆਰਾ ਲਗਾਏ ਦੋਸ਼ਾਂ ਉਤੇ ਉਨ੍ਹਾਂ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਗੱਲ ਦੀ ਜਾਂਚ ਨਾਨਾ ਦੇ ਵਕੀਲ ਰਾਜਿੰਦਰ ਸ਼ਿਰੋਡਕਰ ਨੇ ਵੀ ਕੀਤੀ ਹੈ। ਨਾਨਾ ਪਾਟੇਕਰ ਦੇ ਵਕੀਲ ਸ਼ਿਰੋਡਕਰ ਨੇ ਸੋਮਵਾਰ ਨੂੰ ਦੱਸਿਆ ਕਿ ਤਨੂਸ਼੍ਰੀ ਦੱਤਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ ਜੋ ਅੱਜ ਉਨ੍ਹਾਂ ਨੂੰ ਮਿਲ ਜਾਏਗਾ।

Nana PatekarNana Patekarਉਨ੍ਹਾਂ ਨੇ ਕਿਹਾ, ‘ਮੈਂ ਤਨੂਸ਼੍ਰੀ ਦੱਤਾ ਨੂੰ ਜੋ ਕਾਨੂੰਨੀ ਨੋਟਿਸ ਭੇਜਿਆ ਹੈ ਉਸ ਵਿਚ ਉਨ੍ਹਾਂ ਦੁਆਰਾ ਲਗਾਏ ਗਏ ਸਾਰੇ ਦੋਸ਼ਾਂ ਨੂੰ ਖਾਰਿਜ ਕੀਤਾ ਗਿਆ ਹੈ ਅਤੇ ਨਾਨਾ ਪਾਟੇਕਰ ਦੀ ਈਮੇਜ਼ ਖਰਾਬ ਕਰਨ ਲਈ ਮਾਫ਼ੀ ਮੰਗਣ ਨੂੰ ਕਿਹਾ। ਮੀਡੀਆ ਨਾਲ ਗੱਲ ਕਰਦੇ ਹੋਏ ਸ਼ਿਰੋਡਕਰ ਨੇ ਕਿਹਾ ਕਿ ਇਸ ਬਾਰੇ ਵਿਚ ਇਸ ਸਮੇਂ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ ਪਰ ਉਹ ਹੁਣ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਇਸ ਦਾ ਕੋਈ ਸੁਝਾਵ ਨਹੀਂ ਹੈ।

Tanu Shree DuttaTanu Shree Duttaਨਾਨਾ ਜਲਦੀ ਹੀ ਮੁੰਬਈ ਵਾਪਸ ਆ ਕੇ ਇਸ ਮੁੱਦੇ ਉਤੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਹਾਲਾਂਕਿ ਨਾਨਾ ਦੇ ਵਕੀਲ ਨੇ ਪਹਿਲਾਂ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਤਨੂਸ਼੍ਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਤੋਂ ਬਾਅਦ ਤਨੂਸ਼੍ਰੀ ਨੇ 2 ਦਿਨ ਪਹਿਲਾਂ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੂੰ ਕੋਈ ਕਾਨੂੰਨੀ ਨੋਟਿਸ ਨਹੀਂ ਮਿਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement