ਨਗਰ ਕੀਰਤਨ ਦਾ ਸਵਾਗਤ ਨਾ ਕਰਨ 'ਤੇ ਦਿੱਲੀ ਕਮੇਟੀ ਨਿਸ਼ਾਨੇ 'ਤੇ 
Published : Oct 9, 2019, 3:54 pm IST
Updated : Oct 9, 2019, 3:54 pm IST
SHARE ARTICLE
Nagar Kirtan in Delhi
Nagar Kirtan in Delhi

ਸਿੱਖ ਜਥੇਬੰਦੀਆਂ ਨਗਰ ਕੀਰਤਨ ਲੈ ਨਾਰਾਜ਼ ਹੋ ਮੁੜੀਆਂ ਵਾਪਿਸ

ਨਵੀਂ ਦਿੱਲੀ: ਨੇਪਾਲ ਤੋਂ ਦਿੱਲੀ ਦੇ ਇੱਕ ਗੁਰਦਵਾਰਾ ਸਾਹਿਬ ਵਿਚ ਪਹੁੰਚੇ ਨਗਰ ਕੀਰਤਨ ਨਾਲ ਆਈਆਂ ਸਿੱਖ ਜਥੇਬੰਦੀਆਂ ਨੇ ਉਸ ਸਮੇਂ ਨਰਾਜ਼ਗੀ ਜ਼ਾਹਿਰ ਕੀਤੀ ਜਦੋਂ ਵੱਡੀ ਸੰਗਤ ਨਾਲ ਪਹੁੰਚੇ ਨਗਰ ਕੀਰਤਨ ਦਾ ਸਵਾਗਤ ਗੁਰਦੁਆਰਾ ਮੈਨੇਜਮੈਂਟ ਵਲੋਂ ਨਾ ਕੀਤਾ ਗਿਆ। ਜਦਕਿ ਇਹ ਨੇਪਾਲ ਤੋਂ ਚੱਲਿਆ ਇੱਕ ਵੱਡਾ ਕੌਮਾਂਤਰੀ ਨਗਰ ਕਿਰਤਨ ਸੀ।

sdFormer President Manjit Singh G.K.
ਇਹ ਨਗਰ ਕੀਰਤਨ ਆਪਣੇ ਨਾਲ ਹਰ ਸਾਲ ਗੁਰੂ ਸਾਹਿਬਾਨਾਂ ਨਾਲ ਸਬੰਧਤ ਸਮੱਗਰੀ ਅਤੇ ਮਹਾਰਾਜ ਦਾ ਸਰੂਪ ਲੈਕੇ ਪਹੁੰਚ ਕਰਦਾ ਹੈ।ਇਸ ਦਾ ਚੰਗਾ ਰਾਬਤਾ ਦਿੱਲੀ ਕਮੇਟੀ ਨਾਲ ਵੀ ਹੈ। ਪੰਜ ਪਿਆਰਿਆਂ ਦਾਸ ਸਵਾਗਤ ਨਾ ਕਰਨ 'ਤੇ ਇਸ ਨਗਰ ਕੀਰਤਨ ਨੇ ਫਤਿਹ ਨਗਰ ਵੱਲ ਚਾਲੇ ਪਾ ਦਿੱਤੇ ਅਤੇ ਸਿੱਖ ਜਥੇਬੰਦੀ ਵਲੋਂ ਨਾਰਾਜ਼ਗੀ ਜ਼ਾਹਿਰ ਕੀਤੀ ਗਈ। ਸਿੱਖ ਦਾ ਕਹਿਣਾ ਹੈ ਕਿ ਗੁਰਦੁਆਰਾ ਮੈਨੇਜਮੈਂਟ ਵੱਲੋਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਗਿਆ।

DelhiDelhi

ਉਹਨਾਂ ਨੇ ਸੰਗਤ ਦਾ ਨਿਰਾਦਰ ਕੀਤਾ ਹੈ। ਸੰਗਤ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਧਰ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵਲੋਂ ਇਸ ਮਾਮਲੇ ਦੀ ਸਖ਼ਤ ਨਿੰਦਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਨਗਰ ਕੀਰਤਨ ਦਾ ਇਹ ਸਿੱਧਾ ਸਿੱਧਾ ਨਿਰਾਦਰ ਹੈ। ਜਦਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੂੰ ਫੋਨ ਕਰ ਜਦੋਂ ਨਗਰ ਕੀਰਤਨ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਹ ਕਿਸੇ ਰਾਮ ਲੀਲਾ ਕਮੇਟੀ ਦੇ ਦੁਸ਼ਹਿਰਾ ਸਮਾਗਮ ਵਿਚ ਮਸਰੂਫ ਸਨ।

DelhiDelhi

ਮਨਜੀਤ ਸਿੰਘ ਜੀ ਕੇ ਵੱਲੋਂ ਇਸ ਦਾ ਸਖਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਕਿਸੇ ਸੀਨੀਅਰ ਵੱਲੋਂ ਕੋਈ ਸਵਾਗਤ ਨਹੀਂ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਕਿਸੇ ਸਿੱਖ, ਨਾ ਗੁਰੂ ਗ੍ਰੰਥ ਸਾਹਿਬ, ਨਾ ਪੰਜ ਪਿਆਰਿਆਂ ਦਾ ਕਿਸੇ ਦਾ ਵੀ ਆਦਰ ਸਤਿਕਾਰ ਨਹੀਂ ਕੀਤਾ ਗਿਆ। ਫਿਲਹਾਲ ਦਿੱਲੀ ਕਮੇਟੀ ਵਲੋਂ ਕੀਤੀ ਇਸ ਹਰਕਤ ਤੇ ਨੇਪਾਲ ਹੀ ਨਹੀਂ।

ਬਲਕਿ ਸਮੂਹ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਦੇਖਣ ਹੋਵੇਗਾ ਕਿ ਇਸ ਮਾਮਲੇ 'ਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਕੀ ਪ੍ਰਤੀਕਰਮ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement