ਇਕ ਚੂਹੇ ਨੂੰ ਫੜਨ ਲਈ 22 ਹਜ਼ਾਰ ਰੁਪਏ ਖਰਚ ਕਰਦਾ ਹੈ ਰੇਲਵੇ ਵਿਭਾਗ!
Published : Oct 9, 2019, 3:43 pm IST
Updated : Oct 9, 2019, 3:43 pm IST
SHARE ARTICLE
Railway department is spending Rs 22,000 to Catch a rat!
Railway department is spending Rs 22,000 to Catch a rat!

ਭਾਰਤੀ ਰੇਲਵੇ ਦੇ ਕਿਸੇ ਸਟੇਸ਼ਨ ‘ਤੇ ਖੜ੍ਹੇ-ਖੜ੍ਹੇ ਅਕਸਰ ਤੁਹਾਡੀ ਨਜ਼ਰ ਰੇਲਵੇ ਟਰੈਕ ‘ਤੇ ਘੁੰਮਦੇ ਚੂਹਿਆਂ ‘ਤੇ ਗਈ ਹੋਵੇਗੀ।

ਨਵੀਂ ਦਿੱਲੀ: ਭਾਰਤੀ ਰੇਲਵੇ ਦੇ ਕਿਸੇ ਸਟੇਸ਼ਨ ‘ਤੇ ਖੜ੍ਹੇ-ਖੜ੍ਹੇ ਅਕਸਰ ਤੁਹਾਡੀ ਨਜ਼ਰ ਰੇਲਵੇ ਟਰੈਕ ‘ਤੇ ਘੁੰਮਦੇ ਚੂਹਿਆਂ ‘ਤੇ ਗਈ ਹੋਵੇਗੀ। ਕਦੀ-ਕਦੀ ਤਾਂ ਬਹੁਤ ਹੀ ਮੋਟੇ ਚੂਹੇ ਰੇਲਵੇ ਟਰੈਕ ‘ਤੇ ਘੁੰਮਦੇ ਦਿਖਾਈ ਦਿੰਦੇ ਹਨ। ਰੇਲਵੇ ਵਿਭਾਗ ਵੀ ਇਹਨਾਂ ਚੂਹਿਆਂ ਤੋਂ ਬਹੁਤ ਪਰੇਸ਼ਾਨ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਰੇਲ ਡਵੀਜ਼ਨ ਵਿਚ ਸਰਕਾਰ ਇਸ ਪਰੇਸ਼ਾਨੀ ਤੋਂ ਬਚਣ ਲਈ ਹਰ ਚੂਹੇ ‘ਤੇ ਔਸਤਨ 22,300  ਰੁਪਏ ਖਰਚ ਕਰ ਰਿਹਾ ਹੈ।

Railway department is spending Rs 22,000 to Catch a rat!Railway department is spending Rs 22,000 to Catch a rat!

ਦਰਅਸਲ ਰੇਲਵੇ ਦੀ ਚੇਨਈ ਡਵੀਜ਼ਨ ਅਜਿਹਾ ਕਰ ਰਹੀ ਹੈ। ਆਰਟੀਆਈ ਵਿਚ ਖੁਲਾਸਾ ਹੋਇਆ ਹੈ ਕਿ ਚੇਨਈ ਡਵੀਜ਼ਨ ਨੇ ਚੂਹੇ ਫੜਨ ਲਈ ਭਾਰੀ ਰਕਮ ਖਰਚ ਕੀਤੀ ਹੈ। ਚੇਨਈ ਡਵੀਜ਼ਨ ਦਫਤਰ ਨੇ ਆਰਟੀਆਈ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਚੂਹਿਆਂ ਤੋਂ ਪਰੇਸ਼ਾਨ ਹਨ। ਰੇਲਵੇ ਸਟੇਸ਼ਨ ਅਤੇ ਇਸ ਦੇ ਕੋਚਿੰਗ ਸੈਂਟਰ ਵਿਚ ਵੀ ਚੂਹੇ ਪਰੇਸ਼ਾਨ ਕਰ ਰਹੇ ਹਨ ਪਰ ਇਸ ਦੇ ਹੱਲ ਲਈ ਕੰਮ ਚੱਲ ਰਿਹਾ ਹੈ।

Indian RailwaysIndian Railways

17 ਜੁਲਾਈ ਨੂੰ ਆਰਟੀਆਈ ਵਿਚ ਜੋ ਜਾਣਕਾਰੀ ਮਿਲੀ ਹੈ ਉਹ ਬਹੁਤ ਹੈਰਾਨ ਕਰ ਦੇਣ ਵਾਲੀ ਹੈ।  ਡਵੀਜ਼ਨ ਅਨੁਸਾਰ ਉਹਨਾਂ ਨੇ ਮਈ 2016 ਤੋਂ ਅਪ੍ਰੈਲ 2019 ਤੱਕ 5.89 ਕਰੋੜ ਰੁਪਏ ਖਰਚ ਕੀਤੇ ਹਨ। ਆਰਟੀਆਈ ਅਨੁਸਾਰ 2018-19 ਵਿਚਕਾਰ 2636 ਚੂਹੇ ਫੜੇ ਗਏ ਹਨ, ਜਿਸ ਵਿਚ ਚੇਨਈ ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ‘ਤੇ 1715 ਚੂਹੇ ਫੜੇ ਗਏ ਹਨ ਅਤੇ ਰੇਲਵੇ ਦੇ ਕੋਚਿੰਗ ਸੈਂਟਰ ਵਿਚ 921 ਚੂਹੇ ਫੜੇ ਗਏ ਹਨ।

RTIRTI

ਇਸ ਹਿਸਾਬ ਨਾਲ ਦੇਖੀਏ ਤਾਂ ਚੇਨਈ ਡਵੀਜ਼ਨ ਨੇ ਇਕ ਚੂਹਾ ਫੜਨ ਲਈ ਔਸਤਨ 22,344 ਰੁਪਏ ਖਰਚ ਕੀਤੇ। ਚੂਹਿਆਂ ਤੋਂ ਪਰੇਸ਼ਾਨ ਰੇਲਵੇ ਤੋਂ ਆਰਟੀਆਈ ਦਾਖਲ ਕਰ ਕੇ ਜਾਣਕਾਰੀ ਮੰਗੀ ਗਈ ਸੀ। ਰੇਲਵੇ ਤੋਂ ਪੁੱਛਿਆ ਗਿਆ ਸੀ ਕਿ ਚੂਹਿਆਂ ਤੋਂ ਨਿਪਟਣ ਲਈ ਰੇਲਵੇ ਕੀ ਕਦਮ ਉਠਾ ਰਿਹਾ ਹੈ। ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਖੁਲਾਸਾ ਹੋਇਆ ਕਿ ਰੇਲਵੇ ਹਰ ਸਾਲ ਚੂਹਿਆਂ ‘ਤੇ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement