
ਇਸ ਕਾਰਨ 8 ਸਾਲ ਦੇ ਉੱਚੇ ਪੱਧਰ ’ਤੇ ਪਹੁੰਚੀ ਮਹਿੰਗਾਈ
ਨਵੀਂ ਦਿੱਲੀ: ਪਾਕਿਸਤਾਨ ਪਹਿਲਾਂ ਹੀ ਮਹਿੰਗਾਈ ਨਾਲ ਕੁਚਲਿਆ ਪਿਆ ਹੈ। ਪਰ ਪਿਛਲੇ ਮਹੀਨੇ ਯਾਨੀ ਅਕਤੂਬਰ ਦੌਰਾਨ ਚੀਨ ਦੀ ਮਹਿੰਗਾਈ ਦਰ ਬੀਤੇ 8 ਸਾਲ ਦੇ ਉਚਿਤ ਪੱਧਰ ਤੇ ਪਹੁੰਚ ਗਈ ਹੈ। ਚੀਨ ਵਿਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਅਕਤੂਬਰ ਵਿਚ ਸਭ ਤੋਂ ਵੱਧ ਤੇਜ਼ੀ ਨਾਲ ਵਧਿਆ ਹੈ। ਚੀਨ ਦੀ ਮਹਿੰਗਾਈ ਦਰ ਵਿਚ ਵਿਚ ਇੰਨੀ ਵੱਡੀ ਤੇਜ਼ੀ ਸੂਰ ਦੀਆਂ ਕੀਮਤਾਂ ਵਿਚ ਅਚਾਨਕ ਵਾਧੇ ਕਾਰਨ ਹੋਈ ਹੈ।
Chinese President Xi Jinping ਅਧਿਕਾਰਿਕ ਅੰਕੜਿਆਂ ਮੁਤਾਬਕ, ਅਫਰੀਕਨ ਸਵਾਈਨ ਬੁਖਾਰ ਦੀ ਵਜ੍ਹਾ ਨਾਲ ਸੂਰ ਦੀਆਂ ਕੀਮਤਾਂ ਵਿਚ ਇੰਨੀ ਵੱਡੀ ਤੇਜ਼ੀ ਦੇਖਣ ਨੂੰ ਮਿਲੀ ਹੈ। ਖੁਦਰਾ ਮਹਿੰਗਾਈ ਦਰ ਨੂੰ ਮਾਪਣ ਦੇ ਇਕ ਮੁੱਖ ਤੌਰ ਤੇ ਕੰਜ਼ਿਊਮਰ ਪ੍ਰਾਈਸ ਇੰਡੇਕਸ ਅਕਤੂਬਰ ਮਹੀਨੇ ਵਿਚ 3.8 ਫ਼ੀਸਦੀ ਰਿਹਾ। ਚੀਨ ਦੇ ਨੈਸ਼ਨਲ ਬਿਊਰੋ ਸਟੈਟਸਿਟਿਕਸ ਦੁਆਰਾ ਦੀ ਦਿੱਤੀ ਗਈ ਜਾਣਕਾਰੀ ਮੁਤਾਬਕ, ਚੀਨ ਵਿਚ ਸਤੰਬਰ ਮਹੀਨੇ ਵਿਚ ਮਹਿੰਗਾਈ ਦਰ 3 ਫ਼ੀਸਦੀ ਰਹੀ ਸੀ।
Markitਅਕਤੂਬਰ ਮਹੀਨੇ ਦੀ ਮਹਿੰਗਾਈ ਦਰ ਜਨਵਰੀ 2012 ਤੋਂ ਬਾਅਦ ਸਭ ਤੋਂ ਵੱਧ ਰਹੀ ਹੈ। ਚੀਨ ਸਰਕਾਰ ਦੁਆਰਾ ਇਸ ਅੰਕੜਿਆਂ ਨੂੰ ਪੇਸ਼ ਕਰਨ ਤੋਂ ਪਹਿਲਾਂ ਵੀ ਰਿਪੋਰਟ ਵਿਚ ਇੱਥੋਂ ਦੀ ਮਹਿੰਗਾਈ ਦਰ 3.4 ਫ਼ੀਸਦੀ ਤੋਂ ਵਧ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਬੀਤੇ ਇਕ ਸਾਲ ਵਿਚ ਸੂਰ ਦੀਆਂ ਕੀਮਤਾਂ ਵਿਚ ਦੁਗਣੇ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ। ਅਗਸਤ 2018 ਵਿਚ ਸਵਾਈਨ ਬੁਖ਼ਾਰ ਤੋਂ ਬਾਅਦ ਸੂਰ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
Markit ਇਸ ਦੇ ਨਾਲ ਹੀ ਚਿਕਨ, ਡਕ ਅਤੇ ਅੰਡਿਆਂ ਸਮੇਤ ਹੋਰ ਮਾਸਾਹਾਰੀ ਵਸਤੂਆਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਸਿਨਹੂਆ ਨਿਊਜ਼ ਏਜੰਸੀ ਦੀ ਇਕ ਰਿਪੋਰਟ ਮੁਤਾਬਕ, ਸੂਰ ਦੀਆਂ ਕੀਮਤਾਂ ਵਿਚ ਇਸ ਤੇਜ਼ੀ ਨਾਲ ਨਿਪਟਣ ਅਤੇ ਸਪਲਾਈ ਸੁਨਿਸ਼ਚਿਤ ਕਰਨ ਲਈ ਚੀਨੀ ਸਰਕਾਰ ਵੀ ਕਈ ਕਦਮ ਉਠਾ ਰਿਹਾ ਹੈ। ਇਸ ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਚੀਨ ਵਿਚ ਕਈ ਆਗੂ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਚੁੱਕੇ ਹਨ।
Markit ਬੀਜਿੰਗ ਦੀ ਇਕ ਰਿਸਰਚ ਫਰਮ ਨੇ ਦਾਅਵਾ ਕੀਤਾ ਹੈ ਕਿ ਪੋਰਕ ਦੀਆਂ ਕੀਮਤਾਂ ਵਿਚ ਤੇਜ਼ੀ ਦੀ ਵਜ੍ਹਾ ਕਰ ਕੇ ਹੀ 1989 ਵਿਚ ਤਿਆਨਮੇਨ ਪ੍ਰਦਰਸ਼ਨ ਹੋਇਆ ਸੀ। 1989 ਵਿਚ ਚੀਨ ਦੀ ਮਹਿੰਗਾਈ ਦਰ 18.25 ਫ਼ੀਸਦੀ ਰਹੀ ਸੀ। ਹਾਲਾਂਕਿ, ਚੀਨ ਦੀ ਮਹਿੰਗਾਈ ਦਰ ਵਿਚ ਇਸ ਵੱਡੀ ਤੇਜ਼ੀ ਦਾ ਇਕ ਕਾਰਨ ਅਮਰੀਕਾ ਅਤੇ ਚੀਨ ਦੌਰਾਨ ਚਲ ਰਿਹਾ ਟ੍ਰੇਡ ਵਾਰ ਵੀ ਹੈ।
ਅਕਤੂਬਰ ਵਿਚ ਚੀਨ ਵਿਚ ਉਦਯੋਗਿਕ ਖੇਤਰ ਲਈ ਨਿਰਮਾਤਾ ਮੁੱਲ ਸੂਚਕ ਅੰਕ ਵਿਚ ਵੀ 1.6 ਦੀ ਕਮੀ ਆਈ ਹੈ। ਚੀਨ ਵਿਚ, ਫੈਕਟਰੀ ਵਿਚੋਂ ਨਿਕਲਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨੂੰ ਇਸ ਸੂਚਕਾਂਕ ਦੁਆਰਾ ਟਰੈਕ ਕੀਤਾ ਜਾਂਦਾ ਹੈ। ਸਤੰਬਰ ਵਿਚ ਇਸ ਵਿਚ 1.2 ਫ਼ੀਸਦੀ ਦੀ ਗਿਰਾਵਟ ਆਈ। ਇਹ ਅਗਸਤ 2016 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਹ ਅਨੁਮਾਨ ਲਗਾਇਆ ਗਿਆ ਸੀ ਕਿ ਇਹ 1.5 ਫ਼ੀਸਦੀ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।