
ਉਚ ਜਾਤੀ ਦੇ ਗਰੀਬਾਂ ਨੂੰ ਆਰਥਿਕ ਆਧਾਰ 'ਤੇ 10 ਫ਼ੀਸਦੀ ਰਾਖਵਾਂਕਰਨ ਦੇਣ ਵਾਲਾ ਬਿਲ ਦੋਵੇਂ ਪੱਖਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਲੋਕ ਸਭਾ ਵਿਚ ਪਾਸ ਹੋ ਗਿਆ...
ਨਵੀਂ ਦਿੱਲੀ : ਉਚ ਜਾਤੀ ਦੇ ਗਰੀਬਾਂ ਨੂੰ ਆਰਥਿਕ ਆਧਾਰ 'ਤੇ 10 ਫ਼ੀਸਦੀ ਰਾਖਵਾਂਕਰਨ ਦੇਣ ਵਾਲਾ ਬਿਲ ਦੋਵੇਂ ਪੱਖਾਂ ਵਿਚਕਾਰ ਹੋਈ ਬਹਿਸ ਤੋਂ ਬਾਅਦ ਲੋਕ ਸਭਾ ਵਿਚ ਪਾਸ ਹੋ ਗਿਆ. ਪਰ ਇਸ ਪੂਰੇ ਹੰਗਾਮੇ ਦੌਰਾਨ ਐਨਡੀਏ ਦੀ ਸਹਿਯੋਗੀ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਮੁਖੀ ਰਾਮਦਾਸ ਅਠਾਵਲੇ ਨੇ ਕੁੱਝ ਅਜਿਹੀਆਂ ਗੱਲਾਂ ਆਖੀਆਂ, ਜਿਸ ਨੇ ਪੂਰੇ ਸਦਨ ਦੇ ਢਿੱਡੀਂ ਪੀੜਾਂ ਪਾ ਦਿਤੀਆਂ. ਅਠਾਵਲੇ ਵਲੋਂ ਰਾਖਵਾਂਕਰਨ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ 'ਤੇ ਸੁਣਾਈ ਜਾ ਰਹੀ ਤੁਕਬੰਦੀ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਮੰਤਰੀ ਖ਼ੂਬ ਹਸਦੇ ਹੋਏ ਨਜ਼ਰ ਆਏ।
Narendra Modi
ਤੁਸੀਂ ਵੀ ਸੁਣੋ ਅਠਾਵਲੇ ਦੀ ਇਹ ਤੁਕਬੰਦੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਪਣੀ ਇਸ ਕਵਿਤਾ ਜ਼ਰੀਏ ਅਠਾਵਲੇ ਨੇ ਮਜ਼ਾਕ-ਮਜ਼ਾਕ ਵਿਚ ਰਾਫੇਲ ਡੀਲ 'ਤੇ ਮੋਦੀ ਸਰਕਾਰ ਨੂੰ ਪਾਕ ਸਾਫ਼ ਦਸ ਦਿਤਾ। ਉਨ੍ਹਾਂ ਕਵਿਤਾ ਜ਼ਰੀਏ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ 2019 ਵਿਚ ਚੋਣਾਂ ਵਿਚ ਕਾਂਗਰਸ ਦਾ ਸਫ਼ਾਇਆ ਹੋ ਜਾਵੇਗਾ। ਅਠਾਵਲੇ ਦਾ ਇਹ ਭਾਸ਼ਣ ਸੋਸ਼ਲ ਮੀਡੀਆ 'ਤੇ ਕਾਫ਼ੀ ਦੇਖਿਆ ਜਾ ਰਿਹਾ ਹੈ। ਦਸ ਦਈਏ ਕਿ ਪੰਜਾਬ ਦੇ ਆਪ ਸਾਂਸਦ ਭਗਵੰਤ ਮਾਨ ਵੀ ਅਪਣੇ ਚੁਟਕੀਲੇ ਅੰਦਾਜ਼ ਲਈ ਮਸ਼ਹੂਰ ਹਨ।