
5 ਜਨਵਰੀ ਨੂੰ ਜੇਐਨਯੂ ਵਿਚ ਵਿਦਿਆਰਥੀਆਂ 'ਤੇ ਹੋਇਆ ਸੀ ਹਮਲਾ
ਨਵੀਂ ਦਿੱਲੀ : ਜੇਐਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਵੀਰਵਾਰ ਨੂੰ ਅਭਿਨੇਤਰੀ ਦੀਪਿਕਾ ਪਾਦੁਕੋਣ ਦਾ ਬਚਾਅ ਕਰਦੇ ਹੋਏ ਕੇਂਦਰ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੀਪਿਕਾ ਸਰਕਾਰ ਦੀਆਂ ਸਕੀਮਾਂ ਦਾ ਪ੍ਰਚਾਰ ਕਰੇ ਤਾਂ ਦੇਸ਼ ਭਗਤ ਹੈ ਪਰ ਜੇਐਨਯੂ ਆਵੇ ਤਾਂ ਉਹ ਦੇਸ਼ ਧ੍ਰੋਹੀ ਹੈ। ਕਨ੍ਹਈਆ ਨੇ ਉਨ੍ਹਾਂ ਲਈ ਵਰਤੇ ਜਾਂਦੇ 'ਟੁੱਕੜੇ-ਟੁੱਕੜੇ ਗੈਂਗ' ਸ਼ਬਦ 'ਤੇ ਵੀ ਸਰਕਾਰ ਨੂੰ ਘੇਰਿਆ ਹੈ।
File Photo
ਕਨ੍ਹਈਆ ਕੁਮਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਬਾਹਰ ਜਮ੍ਹਾ ਹੋਈ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ''2014 ਤੋਂ ਪਹਿਲਾਂ ਕੋਈ ਟੁੱਕੜੇ-ਟੁੱਕੜੇ ਸਰਕਾਰ ਨਹੀਂ ਸੀ। ਭਾਜਪਾ ਕਥਿਤ ਤੌਰ 'ਤੇ ਵੱਖਵਾਦੀਆ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਲਈ ਟੁੱਕੜੇ-ਟੁੱਕੜੇ ਗੈਂਗ ਸ਼ਬਦ ਦੀ ਵਰਤੋਂ ਕਰਦੀ ਹੈ''।
File Photo
ਕਾਬਲੇਗੌਰ ਹੈ ਕਿ ਪਿਛਲੇ ਸਾਲ 22 ਅਕਤੂਬਰ ਨੂੰ ਦੀਪਿਕਾ ਪਾਦੁਕੋਣ ਅਤੇ ਪੀਵੀ ਸਿੰਧੂ ਨੂੰ ਮੋਦੀ ਸਰਕਾਰ ਦੀ ਯੋਜਨਾ 'ਭਾਰਤੀ ਦੀ ਲਕਸ਼ਮੀ' ਦਾ ਅਬੈਂਸਡਰ ਬਣਾਇਆ ਗਿਆ ਸੀ। ਇਸ ਪਹਿਲਾ ਦਾ ਮਕਸਦ ਦੇਸ਼ਭਰ ਵਿਚ ਔਰਤਾ ਵੱਲੋਂ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਸਾਹਮਣੇ ਲਿਆਉਣਾ ਸੀ। ਇਸ 'ਤੇ ਟਿੱਪਣੀ ਕਰਦਿਆ ਕਨ੍ਹਈਆ ਕੁਮਾਰ ਨੇ ਕਿਹਾ ਕਿ ''ਜਦੋਂ ਦੀਪਿਕਾ ਪਾਦੁਕੋਣ ਸਰਕਾਰ ਦੀਆਂ ਯੋਜਨਾਵਾ ਦਾ ਪ੍ਰਚਾਰ ਕਰਦੀ ਸੀ ਤਾਂ ਦੇਸ਼ ਭਗਤ ਸੀ ਪਰ ਜੇਐਨਯੂ ਜਾਂਦੇ ਹੀ ਉਹ ਦੇਸ਼ ਧ੍ਰੋਹੀ ਹੋ ਗਈ ਹੈ''।
File Photo
ਦੱਸ ਦਈਏ ਕਿ ਪੰਜ ਜਨਵਰੀ ਨੂੰ ਨਕਾਬਪੋਸ਼ ਭੀੜ ਨੇ ਜੇਐਨਯੂ ਵਿਚ ਕਈਂ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ ਸੀ ਜਿਸ ਵਿਚ ਕਾਫੀ ਵਿਦਿਆਰਥੀ ਜਖ਼ਮੀ ਹੋ ਗਏ ਸਨ। ਜਖ਼ਮੀ ਵਿਦਿਆਰਥੀਆਂ ਪ੍ਰਤੀ ਸੰਵੇਦਨਾ ਜਤਾਉਣ ਲਈ ਦੀਪਿਕਾ ਪਾਦੁਕੋਣ ਜੇਐਨਯੂ ਆਈ ਸੀ ਜਿਸ ਤੋਂ ਬਾਅਦ ਸਮਾਜ ਦੇ ਇਕ ਹਿੱਸੇ ਵਿਚ ਉਸਦੀ ਪ੍ਰਸ਼ੰਸਾ ਹੋਈ ਸੀ ਜਦਕਿ ਸਮਾਜ ਦੇ ਦੂਜੇ ਵਰਗ ਨੇ ਦੀਪਿਕਾ 'ਤੇ ਜਮ ਕੇ ਨਿਸ਼ਾਨਾ ਸਾਧਿਆ ਸੀ ਅਤੇ ਉਸ ਦੀ ਆਉਣ ਵਾਲੀ ਫਿਲਮ ਛਪਾਕ ਦਾ ਵੀ ਬਾਇਕਾਟ ਕਰਨ ਦੀ ਧਮਕੀ ਦਿੱਤੀ ਸੀ। ਇਹ ਵੀ ਦੱਸ ਦਈਏ ਕਿ ਜੇਐਨਯੂ ਪਹੁੰਚ ਕੇ ਦੀਪਿਕਾ ਨੇ ਉੱਥੇ ਕੁੱਝ ਬੋਲਿਆ ਨਹੀਂ ਸੀ।