
ਬਰਫਬਾਰੀ ਕਾਰਨ ਜ਼ਿੰਦਗੀ ਨੂੰ ਲੱਗੀਆਂ ਬਰੇਕਾਂ
ਸ਼ਿਮਲਾ : ਪਹਾੜੀ ਇਲਾਕਿਆਂ ਅੰਦਰ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਜਿੱਥੇ ਸੈਲਾਨੀਆਂ 'ਚ ਉਤਸ਼ਾਹ ਵੇਖਣ ਨੂੰ ਮਿਲ ਰਿਹੈ, ਉਥੇ ਸਥਾਨਕ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਪਹਾੜੀ ਇਲਾਕਿਆਂ 'ਚ ਜ਼ਿੰਦਗੀ ਨੂੰ ਲਗਭਗ ਬਰੇਕਾਂ ਹੀ ਲਾ ਦਿਤੀਆਂ ਹਨ।
Photo
ਕੜਾਕੇ ਦੀ ਠੰਡ ਕਾਰਨ ਲੋਕਾਂ ਨੂੰ ਅਜੇ ਕਿਧਰੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸ਼ਿਮਲਾ 'ਚ ਬਰਫ਼ ਦਾ ਭਿਆਨਕ ਰੂਪ ਵੀ ਵੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰ ਕੇ ਸੜਕਾਂ 'ਤੇ ਵਿਛੀ ਬਰਫ਼ ਖ਼ਤਰਨਾਕ ਸਾਬਤ ਹੋ ਰਹੀ ਹੈ।
Photo
ਸ਼ਿਮਲਾ ਦਾ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ। ਸੜਕਾਂ 'ਤੇ ਜੰਮੀ ਬਰਫ਼ ਕਾਰਨ ਫਿਸਲਣ ਵੱਧ ਗਈ ਹੈ। ਇਸ ਕਾਰਨ ਹਾਦਸਿਆਂ ਖ਼ਤਰਾ ਵੱਧ ਗਿਆ ਹੈ। ਇੰਨਾ ਹੀ ਨਹੀਂ, ਸ਼ਿਮਲਾ ਸਮੇਤ ਕਈ ਖੇਤਰਾਂ 'ਚ ਅਜੇ ਵੀ ਦੁੱਧ, ਬਰੈਡ ਤੇ ਅਖ਼ਬਾਰ ਜਿਹੀਆਂ ਬੁਨਿਆਦੀ ਚੀਜ਼ਾਂ ਦੀ ਸਪਲਾਈ ਬੰਦ ਹੈ।
Photo
ਇਸ ਵਾਰ ਪਈ ਹੱਦੋਂ ਵੱਧ ਠੰਡ ਕਾਰਨ ਪਾਣੀ ਵੀ ਪਾਈਪਾਂ ਅੰਦਰ ਜੰਮ ਗਿਆ ਹੈ। ਇਸ ਕਾਰਨ ਪਹਾੜੀ ਇਲਾਕਿਆਂ ਵਿਚਲੀ ਜ਼ਿੰਦਗੀ ਹੋਰ ਵੀ ਔਖੀ ਹੋ ਗਈ ਹੈ। ਅਜਿਹਾ ਮੌਸਮ ਭਾਵੇਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੁੰਦਾ ਹੈ, ਪਰ ਹੱਦੋਂ ਵੱਧ ਠੰਡ ਤੇ ਬਰਫਬਾਰੀ ਕਿਸੇ ਦੀ ਵੀ ਜਾਨ ਦਾ ਖੌਅ ਬਣ ਸਕਦੀ ਹੈ।
Photo
ਭਾਵੇਂ ਸ਼ਿਮਲਾ 'ਚ ਅੱਜ ਧੁੱਪ ਖਿੜੀ ਰਹੀ ਹੈ ਪਰ ਅਜੇ ਵੀ ਆਮ ਜਨ ਜੀਵਨ ਨੂੰ ਪਟੜੀ 'ਤੇ ਆਉਣ ਲਈ ਅਜੇ ਹੋਰ ਸਮਾਂ ਲੱਗੇਗਾ। ਉਪਰੋਂ ਮੌਸਮ ਵਿਭਾਗ ਨੇ 11 ਜਨਵਰੀ ਤੋਂ ਮੁੜ ਮੌਸਮ ਦੇ ਕਰਵਟ ਬਦਲਣ ਅਤੇ 13 ਜਨਵਰੀ ਨੂੰ ਬਰਸਾਤ ਦੇ ਬਰਫਬਾਰੀ ਸਬੰਧੀ ਅਲਰਟ ਜਾਰੀ ਕਰ ਦਿਤਾ ਹੈ।
Photo
ਜੇਕਰ ਇਨ੍ਹਾਂ ਦਿਨਾਂ 'ਚ ਮੁੜ ਬਰਸਾਤ ਜਾਂ ਬਰਫਬਾਰੀ ਹੁੰਦੀ ਹੈ ਤਾਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।