ਜੁਗਾੜੀ ਬੰਦਾ ਢਿੱਡ ‘ਚ ਲੈ ਕੇ ਆ ਰਿਹਾ ਸੀ 64 ਲੱਖ ਦਾ ਹੀਰਾ...ਦੇਖ ਕੇ ਸਭ ਦੇ ਉਡੇ ਹੋਸ਼
Published : Jan 10, 2020, 5:32 pm IST
Updated : Jan 10, 2020, 5:32 pm IST
SHARE ARTICLE
Stomach News
Stomach News

ਜਦੋਂ ਉਹ ਵਿਅਕਤੀ ਸ਼ਾਰਜਾਹ ਏਅਰਪੋਰਟ ਤੇ ਪਹੁੰਚਿਆ ਤਾਂ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ

ਨਵੀਂ ਦਿੱਲੀ: ਕਦੇ-ਕਦੇ ਚੋਰੀ ਦੀਆਂ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਅਫਰੀਕੀ ਵਿਅਕਤੀ ਅਪਣੇ ਪੇਟ ਵਿਚ 297 ਗ੍ਰਾਮ ਦਾ ਹੀਰਾ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਸੰਯੁਕਤ ਅਰਬ ਅਮੀਰਾਤ ਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਫੈਡਰਲ ਕਸਟਮਸ ਅਥਾਰਿਟੀ ਨੇ ਜਾਣਕਾਰੀ ਦਿੱਤੀ ਕਿ ਕੁੱਝ ਦਿਨ ਪਹਿਲਾਂ ਇਕ ਸੂਚਨਾ ਮਿਲੀ ਕਿ ਇਕ ਅਫਰੀਕੀ ਵਿਅਕਤੀ ਕੁੱਝ ਕੱਚੇ ਹੀਰੇ ਲਿਆ ਸਕਦਾ ਹੈ।

PhotoPhoto

ਜਦੋਂ ਉਹ ਵਿਅਕਤੀ ਸ਼ਾਰਜਾਹ ਏਅਰਪੋਰਟ ਤੇ ਪਹੁੰਚਿਆ ਤਾਂ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਅਤੇ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਅਤੇ ਫਿਰ ਐਕਸ-ਰੇ ਹੋਇਆ। ਉਸ ਦਾ ਇਸ ਤੋਂ ਬਾਅਦ ਜੋ ਹੋਇਆ ਉਸ ਨੂੰ ਦੇਖ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਐਕਸ-ਰੇ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਯਾਤਰੀ ਨੇ 297 ਗ੍ਰਾਮ ਕੱਚੇ ਹੀਰੇ ਖਾ ਲਏ ਸਨ ਜਿਹਨਾਂ ਦੀ ਕੀਮਤ ਲਗਭਗ 90,000 ਡਾਲਰ ਸੀ।

PhotoPhoto

ਰਿਪੋਰਟ ਮੁਤਾਬਕ ਉਸ ਵਿਅਕਤੀ ਨੇ ਹੀਰੇ ਲਈ ਯੂਏਈ ਵਿਚ ਖਰੀਦਦਾਰਾਂ ਦੀ ਤਲਾਸ਼ ਵੀ ਕਰ ਲਈ ਸੀ। ਫਿਲਹਾਲ ਉਹਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਵਿਅਕਤੀਆਂ ਵੱਲੋਂ ਨਹੀਂ ਬਲਕਿ ਚੂਹਿਆਂ ਵੱਲੋਂ ਚੋਰੀ ਕੀਤੀ ਗਈ। ਇਹ ਕੋਈ ਅਫਵਾਹ ਨਹੀਂ ਬਲਕਿ ਸੱਚ ਹੈ। ਇਹ ਘਟਨਾ ਹੈ ਬਿਹਾਰ ‘ਚ ਪੈਂਦੇ ਪਟਨਾ ਸਾਹਿਬ ਦੀ ਜਿੱਥੇ ਕੁਝ ਚੂਹਿਆਂ ਵੱਲੋਂ ਬੇਸ਼ਕਿਮਤੀ ਹੀਰੇ ਚੋਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

PhotoPhoto

ਜਾਣਕਾਰੀ ਮੁਤਾਬਿਕ ਪਟਨਾ ਸਾਹਿਬ ‘ਚ ਇੱਕ ਸੁਨਿਆਰੇ ਦੀ ਦੁਕਾਨ ‘ਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਉਸ ਦੇ ਅਥਾਹ ਕੀਮਤੀ ਹੀਰੇ ਗਾਇਬ ਹੋ ਗਏ। ਇਸ ਸਬੰਧੀ ਪਹਿਲਾਂ ਤਾਂ ਦੁਕਾਨ ਮਾਲਕ ਵੱਲੋਂ ਆਪਣੇ ਹੀ ਕਰਮਚਾਰੀਆਂ ‘ਤੇ ਸ਼ੱਕ ਜ਼ਾਹਰ ਕੀਤਾ ਪਰ ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਉਹ ਨਿਰਦੋਸ਼ ਸਾਬਤ ਹੋਏ। ਇਸ ਤੋਂ ਬਾਅਦ ਜਦੋਂ ਇਸ ਦੁਕਾਨ ‘ਚ ਲੱਗੇ ਕੈਮਰਿਆਂ ਦੀ ਫੂਟੇਜ਼ ਦੇਖੀ ਗਈ ਤਾਂ ਦੇਖਣ ਵਾਲੇ ਸਾਰੇ ਹੱਕੇ-ਬੱਕੇ ਰਹਿ ਗਏ ਕਿ ਹੀਰੇ ਕਿਸੇ ਇਨਸਾਨ ਵੱਲੋਂ ਚੋਰੀ ਨਹੀਂ ਕੀਤੇ ਗਏ ਬਲਕਿ ਇੱਕ ਚੂਹੇ ਵੱਲੋਂ ਚੋਰੀ ਕੀਤੇ ਗਏ ਸਨ ਤੇ ਇਹ ਚੂਹਾ ਹੀਰਿਆਂ ਦਾ ਪੈਕਟ ਮੂੰਹ ਰਾਹੀਂ ਫੜ੍ਹ ਕੇ ਕਿਸੇ ਛੱਤ ਵਾਲੀ ਸੀਲਿੰਗ ‘ਚ ਜਾ ਛੁਪਿਆ ਹੈ ਜਿਸ ਕਾਰਨ ਹੁਣ ਹੀਰੇ ਲੱਭਣ ‘ਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ।

PhotoPhoto

ਦੱਸ ਦਈਏ ਕਿ ਬਿਹਾਰ ‘ਚ ਚੂਹਿਆਂ ਵੱਲੋਂ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲੀ ਵੀ ਕਈ ਵਾਰ ਚੂਹਿਆਂ ਦੀਆਂ ਬਿਹਾਰ ‘ਚ ਕਈ ਘਟਨਾਵਾਂ ਜਿਵੇਂ ਕਿ ਚੂਹਿਆਂ ਵੱਲੋਂ ਸਰਕਾਰੀ ਸ਼ਰਾਬ ਪੀਤੇ ਜਾਣਾ ਜਾਂ ਫਿਰ ਪਾਣੀ ਦਾ ਕੋਈ ਬੰਨ੍ਹ ‘ਚ ਖੁੱਡਾਂ ਬਣਾ ਕੇ ਤੋੜ ਦੇਣਾ ਤੇ ਹੜ੍ਹ ਲਿਆਉਣਾ ਆਦਿ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ। ਤੇ ਹੁਣ ਤਾਂ ਹੱਦ ਹੀ ਹੋ ਗਈ ਕਿ ਬਿਹਾਰ ਦੇ ਪਟਨਾ ਸਾਹਿਬ ‘ਚ ਚੂਹਿਆਂ ਵੱਲੋਂ ਚੋਰੀ ਵੀ ਕੀਤੀ ਗਈ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement