
ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸੰਘਰਸ਼ ਦੁਨੀਆਂ ਦੀ ਲਈ ਇਕ ਮਿਸਾਲ ਬਣ ਕੇ ਉਭਰਿਆ ਹੈ ।
ਨਵੀਂ ਦਿੱਲੀ,( ਹਰਦੀਪ ਸਿੰਘ ਭੋਗਲ ) : ਨਵੀਂ ਦਿੱਲੀ ਬਾਰਡਰ ਤੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੰਜਾਬੀ ਅਦਾਕਾਰ ਆਰੀਆ ਬੱਬਰ ਨੇ ਕਿਸਾਨੀ ਸੰਘਰਸ਼ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਅਜਿਹੇ ਕਿਸਾਨੀ ਸੰਘਰਸ਼ ਦੀ ਮਿਸ਼ਾਲ ਦੁਨੀਆਂ ਵਿੱਚ ਕਿਤੇ ਵੀ ਅਜੇ ਤੱਕ ਦੇਖਣ ਨੂੰ ਨਹੀਂ ਮਿਲੀ । ਅਦਾਕਾਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸੰਘਰਸ਼ ਦੁਨੀਆਂ ਦੀ ਲਈ ਇਕ ਮਿਸਾਲ ਬਣ ਕੇ ਉਭਰਿਆ ਹੈ, ਜਿਸ ਨੂੰ ਦੁਨਿਆ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ ।
photoਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ । ਆਰੀਆ ਬੱਬਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਪੈਦਾ ਕਰੇਗਾ, ਜਿਸ ਨੂੰ ਸੁਣ ਕੇ ਪੀੜ੍ਹੀਆਂ ਸੰਘਰਸ਼ ਕਰਨ ਦਾ ਪ੍ਰੇਰਣਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਸ਼ਾਮਲ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾ ਦੇ ਜ਼ਜਬੇ ਅੱਗੇ ਸਿਰ ਝੁਕਦਾ ਹੈ ।ਉਨ੍ਹਾਂ ਕਿਹਾ ਸਰਕਾਰ ਕਿਸਾਨੀ ਅੰਦੋਲਨ ਨੂੰ ਬੇ ਵਜ੍ਹਾ ਅਤਿਵਾਦੀ ਵੱਖਵਾਦੀ ਕਹਿ ਕੇ ਬਦਨਾਮ ਕਰ ਰਹੀ ਹੈ ।
photoਦੇਸ਼ ਦੀ ਲੋਕ ਕੇਂਦਰ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਵਿਚ ਨਹੀਂ ਆਉਣਗੇ । ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਜਿੱਤ ਕੇ ਹੀ ਦਿੱਲੀ ਦੇ ਬਾਰਡਰਾਂ ਵਾਪਸ ਜਾਣਗੇ । ਆਰੀਆ ਬੱਬਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਦੇਸ਼ ਦੇ ਕਿਸਾਨਾਂ ਦੀ ਏਕਤਾ ਦਾ ਪ੍ਰਤੀਕ ਹੈ , ਉਨ੍ਹਾਂ ਕਿਹਾ ਕਿ ਜੇ ਦੇਸ਼ ਦਾ ਕਿਸਾਨ ਮਰਦਾ ਹੈ ਤਾਂ ਦੇਸ਼ ਦਾ ਕਲਾਕਾਰ ਵੀ ਨਹੀਂ ਬਚੇਗਾ । ਇਸ ਲਈ ਕਿਸਾਨੀ ਸੰਘਰਸ ਵਿੱਚ ਮੈਂ ਆਪਣਾ ਬਣਦਾ ਯੋਗਦਾਨ ਪਾਉਣ ਆਇਆ ਹਾਂ ।