
ਬੀਤੀ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਉੱਤੇ ਵੋਟਿੰਗ ਹੋ ਚੁੱਕੀ ਹੈ...
ਨਵੀਂ ਦਿੱਲੀ : ਬੀਤੀ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਉੱਤੇ ਵੋਟਿੰਗ ਹੋ ਚੁੱਕੀ ਹੈ। ਦਿੱਲੀ ਦੀ ਸੱਤਾ ਉੱਤੇ ਹੁਣ ਕੌਣ ਕਾਬਜ਼ ਹੋਵੇਗਾ ਇਸ ਦਾ ਫ਼ੈਸਲਾ 11 ਫਰਵਰੀ ਯਾਨੀ ਅੱਜ ਹੋਵੇਗਾ ਪਰ ਇਸ ਤੋਂ ਪਹਿਲਾਂ ਹੀ ਐਗਜ਼ੀਟ ਪੋਲਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਨਣ ਦੇ ਅਸਾਰ ਸਾਫ਼ ਦਿਖਾਈ ਦੇ ਰਹੇ ਹਨ ਜਦਕਿ ਭਾਜਪਾ ਦਹਾਈ ਦਾ ਆਂਕੜਾ ਅਤੇ ਕਾਂਗਰਸ ਫਾਂਡੀ ਹੀ ਨਜ਼ਰ ਆ ਰਹੀ ਹੈ।
File Photo
ਚੋਣ ਸਰਵੇਖਣਾਂ ਤੋਂ ਬਾਅਦ ਰਾਜਨੀਤਿਕ ਧਿਰਾਂ ਖਾਸ ਕਰ ਕੇ ਭਾਜਪਾ ਅਤੇ ਕਾਂਗਰਸ ਦੀ ਨੀਂਦ ਉੱਡੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਸਿੱਧਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਾਮ ਨੂੰ ਜਾਰੀ ਹੋਏ ਐਗਜ਼ੀਟ ਪੋਲਾਂ ਤੋਂ ਬਾਅਦ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਚ ਸਾਰੇ ਸੰਸਦ ਮੈਂਬਰ ਅਤੇ ਪਾਰਟੀ ਆਗੂਆਂ ਦੀ ਬੈਠਕ ਬੁਲਾਈ ਅਤੇ ਪੂਰੇ ਦਿਨ ਹੋਈ ਵੋਟਿੰਗ 'ਤੇ ਐਗਜ਼ੀਟ ਪੋਲਾਂ ਦੇ ਨਤੀਜਿਆਂ 'ਤੇ ਵਿਚਾਰ ਵਟਾਦਰਾ ਕੀਤਾ ਜਿਸ ਗੱਲ ਦਾ ਖੁਲਾਸਾ ਖੁਦ ਮੀਟਿੰਗ ਦਾ ਹਿੱਸਾ ਰਹੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕੀਤਾ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਚੋਣ ਸਰਵੇਖਣ ਗਲਤ ਹਨ ਅਤੇ ਇਹ ਪਹਿਲਾਂ ਵੀ ਗਲਤ ਸਾਬਤ ਹੁੰਦੇ ਆਏ ਹਨ।
File Photo
ਦੂਜੇ ਪਾਸੇ ਚੋਣਾਂ ਦੌਰਾਨ ਸੁੰਨ ਦਿਖਾਈ ਦਿੱਤੇ ਕਾਂਗਰਸ ਦੇ ਪਾਲੇ ਵਿਚ ਵੀ ਸਨਾਟਾ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ। ਐਗਜ਼ੀਟ ਪੋਲਾਂ ਦੇ ਵਿਚ ਤਾਂ ਕਾਂਗਰਸ ਫਾਂਡੂ ਹੀ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਵੀ ਕਿਹਾ ਹੈ ਕਿ ਉਹ ਚੋਣ ਨਤੀਜਿਆਂ ਤੋਂ ਪਹਿਲਾਂ ਪਾਰਟੀ ਦੇ ਪ੍ਰਦਰਸ਼ਨ ਉੱਤੇ ਕੁੱਝ ਵੀ ਨਹੀਂ ਕਹਿ ਸਕਦੀ ਹੈ।
File Photo
ਭਾਜਪਾ ਅਤੇ ਕਾਂਗਰਸ ਤੋਂ ਬਾਅਦ ਦਿੱਲੀ ਦੇ ਸੱਤਾ 'ਤੇ ਕਾਬਜ਼ ਰਹਿਣ ਵਾਲੀ ਆਮ ਆਦਮੀ ਪਾਰਟੀ ਐਗਜ਼ੀਟ ਪੋਲਾਂ ਵਿਚ ਮੁੜ ਤੋਂ ਸਰਕਾਰ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ। ਹਰ ਚੋਣ ਸਰਵੇਖਣ ਵਿਚ ਪਾਰਟੀ ਨੂੰ ਬਹੁਮੱਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ ਪਰ ਫਿਰ ਵੀ ਆਪ ਇਨ੍ਹਾਂ ਚੋਣਾਂ ਨੂੰ ਬਿਲਕੁਲ ਵੀ ਹਲਕੇ ਵਿਚ ਲੈਂਦੀ ਹੋਈ ਨਜ਼ਰ ਨਹੀਂ ਆ ਰਹੀ। ਆਪ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਈਵੀਐਮ ਦੀ ਸੁਰੱਖਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਸਟਰੋਗ ਰੂਮ ਦੇ ਬਾਹਰ ਪਾਰਟੀ ਵਰਕਰਾਂ ਨੂੰ ਤਾਇਨਾਤ ਕਰਨ ਦੀ ਗੱਲ ਕੀਤੀ ਹੈ ਜੋ ਕਿ ਇਨ੍ਹਾਂ ਕਮਰਿਆਂ ਅੰਦਰ ਰੱਖੀਆਂ ਈਵੀਐਮ ਮਸ਼ੀਨਾਂ 'ਤੇ ਤਿੱਖੀ ਨਜ਼ਰ ਰੱਖਣਗੇ।
File Photo
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ 62.59 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ ਜੋ ਕਿ 2015 ਦੇ ਅੰਕੜਿਆਂ ਤੋਂ 5 ਫ਼ੀਸਦੀ ਜਿਆਦਾ ਹੈ। ਇਸ ਦੀ ਜਾਣਕਾਰੀ ਬੀਤੇ ਐਤਵਾਰ ਨੂੰ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ ਪਰ ਆਪ ਨੇ ਇਹ ਅੰਕੜੇ ਜਾਰੀ ਕਰਨ ਨੂੰ ਲੈ ਕੇ ਹੋਈ ਦੇਰੀ ਉੱਤੇ ਸਵਾਲ ਖੜ੍ਹੇ ਕੀਤੇ ਹਨ।
File Photo
ਐਗਜ਼ੀਟ ਪੋਲਾਂ ਵਿਚ ਦੁਬਾਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਨਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਪਰ ਇਸ ਦਾ ਅਸਲੀ ਫ਼ੈਸਲਾ ਅੱਜ ਚੋਣ ਨਤੀਜਿਆਂ ਦੌਰਾਨ ਹੋ ਜਾਵੇਗਾ ਕਿ ਰਾਜਧਾਨੀ ਦੇ ਮੁੱਖ ਮੰਤਰੀ ਦਾ ਤਾਜ ਕਿਸ ਦੇ ਸਿਰ ਸੱਜਦਾ ਹੈ। ਇਹ ਵੀ ਦੱਸ ਦਈਏ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਸੀ ਪਾਰਟੀ ਨੇ 70 ਸੀਟਾਂ 'ਚੋਂ 67 ਸੀਟਾਂ ਆਪਣੇ ਨਾਮ ਕੀਤੀਆਂ ਸਨ ਜਦਕਿ 3 ਸੀਟਾਂ ਭਾਜਪਾ ਨੂੰ ਮਿਲੀਆਂ ਸਨ ਉੱਥੇ ਹੀ 15 ਸਾਲ ਦਿੱਲੀ ਦੀ ਸੱਤਾ ਉੱਤੇ ਕਾਬਜ਼ ਰਹਿਣ ਵਾਲੀ ਕਾਂਗਰਸ ਪਾਰਟੀ ਨੂੰ ਇਕ ਵੀ ਸੀਟ ਨਸੀਬ ਨਹੀਂ ਹੋਈ ਸੀ।