
ਹੁਣ ਤੱਕ ਦੁਨੀਆ ਭਰ ਵਿੱਚ 40,554 ਲੋਕ ਹੋਏ ਬਿਮਾਰ
ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ਵਿੱਚ 40,554 ਲੋਕ ਬਿਮਾਰ ਹੋ ਗਏ ਹਨ। ਇਨ੍ਹਾਂ ਵਿਚੋਂ 910 ਦੀ ਮੌਤ ਹੋ ਚੁੱਕੀ ਹੈ। ਪਰ ਹੁਣ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਕਿੰਨਾ ਖਤਰਾ ਹੈ? ਕੀ ਇਹ ਖ਼ਤਰਾ ਹਵਾਈ ਜਹਾਜ਼ ਰਾਹੀਂ ਭਾਰਤ ਵਿਚ ਆਵੇਗਾ? ਭਾਰਤ ਵਿਚ ਕਿਹੜੇ ਕਿਹੜੇ ਏਅਰਪੋਰਟ ਰਾਹੀਂ ਕੋਰੋਨਾ ਦੇਸ਼ ਵਿਚ ਫੈਲ ਸਕਦਾ ਹੈ। ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 3 ਸਖ਼ਤ ਮਾਮਲੇ ਸਾਹਮਣੇ ਆਏ ਹਨ। ਤਿੰਨੋਂ ਕੇਰਲਾ ਦੇ ਰਹਿਣ ਵਾਲੇ ਹਨ।
File
ਪਰ ਅਜੇ ਵੀ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ, ਕੋਰੋਨ ਵਾਇਰਸ ਦੇ ਮਹਾਂਮਾਰੀ ਬਨਣ ਦਾ, ਕਿਉਂਕਿ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਡਾ ਸਾਧਨ ਹੈ ਸਾਡੇ ਏਅਰਪੋਰਟ, ਕਿਹੜਾ ਹਵਾਈ ਅੱਡਾ ਸਭ ਤੋਂ ਵੱਧ ਜੋਖਮ ਵਿੱਚ ਹੈ? ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ‘ਤੇ ਕੋਰੋਨਾ ਵਾਇਰਸ ਫੈਲਣ ਦਾ ਸਭ ਤੋਂ ਵੱਧ ਜੋਖਮ ਹੈ। ਇਸ ਤੋਂ ਬਾਅਦ ਮੁੰਬਈ, ਕੋਲਕਾਤਾ, ਬੈਂਗਲੁਰੂ, ਚੇਨਈ, ਹੈਦਰਾਬਾਦ ਅਤੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਆਉਂਦੇ ਹੈ।
File
ਦਿੱਲੀ ਏਅਰਪੋਰਟ 'ਤੇ ਕੋਰੋਨਾ ਵਾਇਰਸ ਦਾ ਖਤਰਾ 0.066%, ਮੁੰਬਈ ਏਅਰਪੋਰਟ 'ਤੇ 0.034% ਅਤੇ ਕੋਲਕਾਤਾ ਏਅਰਪੋਰਟ 'ਤੇ 0.020% ਖਤਰਾ ਹੈ। ਦੇਸ਼ਾਂ ‘ਤੇ ਕੋਰੋਨਾ ਵਾਇਰਸ ਦੇ ਖਤਰੇ ਦਾ ਅਧਿਐਨ ਜਰਮਨੀ ਦੀ ਹੰਬਲਟ ਯੂਨੀਵਰਸਿਟੀ ਅਤੇ ਰਾਬਰਟ ਕੋਚ ਇੰਸਟੀਚਿਊਟ ਦੁਆਰਾ ਕੀਤਾ ਗਿਆ ਹੈ। ਇਸ ਅਧਿਐਨ ਵਿਚ ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹਵਾਈ ਯਾਤਰਾ ਹੈ। ਵੁਹਾਨ ਚੀਨ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ।
File
ਇੱਥੇ ਤਕਰੀਬਨ 1.10 ਕਰੋੜ ਲੋਕ ਰਹਿੰਦੇ ਹਨ। 23 ਜਨਵਰੀ 2020 ਨੂੰ ਵੁਹਾਨ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਪਰ ਉਦੋਂ ਤੱਕ ਬਹੁਤ ਸਾਰੇ ਲੋਕ ਇਸ ਸ਼ਹਿਰ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲੇ ਗਏ ਸਨ। ਵੁਹਾਨ ਤੋਂ ਵਿਦਾਈ ਲੈ ਚੁੱਕੇ ਲੋਕਾਂ ਕਾਰਨ ਜੋ ਦੇਸ਼ ਸਭ ਤੋਂ ਜ਼ਿਆਦਾ ਖਤਰੇ ਵਿੱਚ ਹਨ, ਉਰ ਹਨ-ਥਾਈਲੈਂਡ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ, ਤਾਈਵਾਨ, ਅਮਰੀਕਾ, ਵੀਅਤਨਾਮ, ਮਲੇਸ਼ੀਆ, ਸਿੰਗਾਪੁਰ ਅਤੇ ਕੰਬੋਡੀਆ।
File
ਥਾਈਲੈਂਡ ਵਿਚ ਕੋਰੋਨਾ ਵਾਇਰਸ ਫੈਲਣ ਦਾ ਖਤਰਾ 2.1 ਪ੍ਰਤੀਸ਼ਤ ਹੈ। ਜਦੋਂ ਕਿ ਭਾਰਤ ਵਿਚ ਇਹ 0.2 ਪ੍ਰਤੀਸ਼ਤ ਹੈ। ਕੋਰੋਨਾ ਵਾਇਰਸ ਦੇ ਕਾਰਨ ਜਿਨ੍ਹਾਂ ਦੇਸ਼ਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ, ਉਸ ਸੂਚੂ ਵਿਚ ਭਾਰਤ 17ਵੇਂ ਨੰਬਰ ‘ਤੇ ਹੈ। ਹਮਬੋਲਟ ਯੂਨੀਵਰਸਿਟੀ ਅਤੇ ਰਾਬਰਟ ਕੋਚ ਇੰਸਟੀਚਿਊਟ ਨੇ ਆਪਣੇ ਅਧਿਐਨ ਵਿੱਚ ਦੁਨੀਆ ਭਰ ਦੇ 4000 ਹਵਾਈ ਅੱਡਿਆਂ ਤੋਂ ਚੱਲਣ ਵਾਲੀਆਂ 25 ਹਜ਼ਾਰ ਤੋਂ ਵੱਧ ਉਡਾਣਾਂ ਦਾ ਅਧਿਐਨ ਕੀਤਾ ਹੈ।