
ਪ੍ਰਧਾਨ ਮੰਤਰੀ ਦੀਆਂ ਗੱਲਾਂ ‘ਤੇ ਯਕੀਨ ਰੱਖਣ ਕਿਸਾਨ- ਮਨੋਹਰ ਲਾਲ ਖੱਟਰ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਨ ਲਾਲ ਖੱਟਰ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਕਿਸਾਨ ਬਹੁਤ ਖੁਸ਼ਹਾਲ ਹਨ, ਸਿਰਫ ਕੁਝ ਲੋਕ ਹੀ ਬਹਿਕਾਵੇ ਵਿਚ ਹਨ, ਉਹਨਾਂ ਨੂੰ ਵੀ ਜਲਦ ਹੀ ਸੰਤੁਸ਼ਟ ਕੀਤਾ ਜਾਵੇਗਾ।
Manohar Lal Khattar
ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਸੀਐਮ ਖੱਟਰ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੱਲਾਂ ‘ਤੇ ਯਕੀਨ ਰੱਖਣਾ ਚਾਹੀਦਾ ਹੈ ਪਰ ਕੁਝ ਲੋਕਾਂ ਦੀ ਮੰਸ਼ਾ ਕੁਝ ਹੋਰ ਹੀ ਹੈ। ਇਸ ਲਈ ਉਹ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕਰ ਰਹੇ।
Manohar Lal Khattar
ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਵਿਚ ਕਿਸਾਨ ਬਹੁਤ ਖੁਸ਼ਹਾਲ ਹਨ। ਸਿਰਫ ਕੁਝ ਲੋਕ ਹੀ ਬਹਿਕਾਵੇ ਵਿਚ ਹਨ ਅਤੇ ਅਸੀਂ ਉਹਨਾਂ ਨੂੰ ਬਹੁਤ ਜਲਦੀ ਸੰਤੁਸ਼ਟ ਕਰਾਂਗੇ। ਕਿਸਾਨਾਂ ਲਈ ਹਰਿਆਣਾ ਵਿਚ ਕੋਈ ਸਮੱਸਿਆ ਨਹੀਂ ਹੈ।ਇਸ ਦੌਰਾਨ ਸੀਐਮ ਖੱਟਰ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।
Farmers Protest
ਉਹਨਾਂ ਕਿਹਾ ਕਿ ਪੀਐਮ ਮੋਦੀ ਨੇ ਜਿਵੇਂ ਕਿਹਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਲਈ ਬਣਾਏ ਗਏ ਹਨ। ਉਸ ‘ਤੇ ਸਾਰਿਆਂ ਨੂੰ ਧਿਆਨ ਨਾਲ ਗੱਲ ਰੱਖਣੀ ਚਾਹੀਦੀ ਹੈ। ਦਿੱਲੀ ਵਿਚ ਹੋਈ ਹਿੰਸਾ ਬਾਰੇ ਗੱਲ ਕਰਦਿਆਂ ਖੱਟਰ ਨੇ ਕਿਹਾ ਕਿ ਲਾਲ ਕਿਲ੍ਹੇ ਦੀਆਂ ਘਟਨਾਵਾਂ ਵਿਚ ਦਿੱਲੀ ਪੁਲਿਸ ਨੇ ਜਿਨ੍ਹਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਉਹਨਾਂ ਵਿਚੋਂ ਕੁਝ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਬਾਕੀਆਂ ਨੂੰ ਵੀ ਜਲਦ ਹੀ ਕਾਬੂ ਕੀਤਾ ਜਾਵੇਗਾ।