
ਕਾਂਗਰਸ ਆਗੂ ਨੇ ਕਿਹਾ ‘ਨੌਟੰਕੀ’ ਵਿਚ ਪੀਐਮ ਮੋਦੀ ਨੰਬਰ ਵਨ
ਨਵੀਂ ਦਿੱਲੀ: ਬੀਤੇ ਦਿਨ ਸਦਨ ਵਿਚ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਦੀ ਵਿਦਾਈ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਭਾਵੁਕ ਹੋਣ ਨੂੰ ‘ਨੌਟੰਕੀ’ ਦੱਸਿਆ ਹੈ। ਜੈਪੁਰ ਵਿਚ ਕਾਂਗਰਸ ਨੇ ਰਾਜਸਥਾਨ ਪ੍ਰਦੇਸ਼ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਕਿਹਾ ਕਿ ਜੇਕਰ ਪੀਐਮ ਮੋਦੀ ਨੂੰ ‘ਨੌਟੰਕੀ’ ਨੰਬਰ ਵਨ ਕਿਹਾ ਜਾਵੇ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ।
PM Modi
ਉਹਨਾਂ ਕਿਹਾ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਭਾਵੁਕ ਹੋਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ, “ ਸਭ ਤੋਂ ਵੱਡੀ ਨੌਟੰਕੀ ਕਰਨ ਵਿਚ ਜੇਕਰ ਕੋਈ ਮਾਹਰ ਹੈ ਤਾਂ ਉਹ ਭਾਜਪਾ ਦੇ ਨੇਤਾ ਅਤੇ ਉਹਨਾਂ ਵਿਚ ਜੇਕਰ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਨੰਬਰ ਵਨ ਕਹੀਏ ਤਾਂ ਕੋਈ ਬੁਰਾਈ ਨਹੀਂ”।
Govind Singh Dotasra
ਕਾਂਗਰਸ ਦਾ ਕਹਿਣਾ ਹੈ ਕਿ ਭਾਵੁਕਤਾ ਦਿਖਾ ਕੇ ਪੀਐਮ ਮੋਦੀ ਦਿਖਾਉਣਾ ਚਾਹੁੰਦੇ ਹਨ ਕਿ ਕਾਂਗਰਸ ਵਿਚ ਕੋਈ ਵਖਰਾਅ ਦਿਖੇ ਪਰ ਕਾਂਗਰਸ ਵਿਚ ਵਖਰਾਅ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਮੁੱਦੇ ‘ਤੇ ਭਾਵੁਕ ਹੋਣਾ ਚਾਹੀਦਾ ਹੈ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਤਾਂ ਕਿਸਾਨਾਂ ਨੂੰ ਬੁਲਾਉਣ ਲਈ ਉਹਨਾਂ ਨੂੰ ਮਨਾਂ ਕੌਣ ਕਰ ਰਿਹਾ ਹੈ? ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮਨਾਂ ਕੌਣ ਕਰ ਰਿਹਾ ਹੈ?
Farmers Protest
ਦਰਅਸਲ ਬੀਤੇ ਦਿਨ ਜੰਮੂ-ਕਸ਼ਮੀਰ ਦੇ 4 ਰਾਜ ਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਉਹਨਾਂ ਦਾ ਧਨਵਾਦ ਕੀਤਾ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਮੇਤ 4 ਸੰਸਦ ਮੈਂਬਰਾਂ ਨੂੰ ਅੱਜ ਸਦਨ ’ਚ ਵਿਦਾਈ ਦਿਤੀ ਗਈ।
Ghulam Nabi Azad
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕੀਤੀ। ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਪਾਰਟੀ ਅਤੇ ਦੇਸ਼ ਬਾਰੇ ਸੋਚਦੇ ਸਨ, ਉਹਨਾਂ ਦੀ ਥਾਂ ਭਰਨਾ ਕਿਸੇ ਲਈ ਵੀ ਮੁਸ਼ਕਲ ਹੋਵੇਗਾ। ਰਾਜ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਭਾਵੁਕ ਹੋ ਗਏ।