
ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਨੂੰ ਹਟਾਉਣ ਕਰਨ ਲਈ ਕਿਹਾ ਸੀ
ਨਵੀਂ ਦਿੱਲੀ : ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਵਲੋਂ ’ਸਿਰਫ਼ ਭਾਰਤ ’ਚ ਹੀ’ ਕੁਝ ਅਕਾਊਂਟ ਬੰਦ ਕਰਨ ਦੇ ਨਿਰਦੇਸ਼ ਦੇ ਅਧੀਨ ਉਸ ਨੇ ਕੁਝ ਅਕਾਊਂਟ ’ਤੇ ਰੋਕ ਲਗਾਈ ਹੈ। ਹਾਲਾਂਕਿ, ਨਾਗਰਿਕ ਸਮਾਜ ਦੇ ਵਰਕਰਾਂ, ਸਿਆਸੀ ਆਗੂਆਂ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਨੂੰ ਬਲਾਕ ਨਹੀਂ ਕੀਤਾ ਹੈ, ਕਿਉਂਕਿ ਅਜਿਹਾ ਕਰਨ ਨਾਲ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਮੂਲ ਅਧਿਕਾਰ ਦਾ ਉਲੰਘਣ ਹੋਵੇਗਾ।
Twitter
ਟਵਿੱਟਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਪਣੇ ਖਪਤਕਾਰਾਂ ਦੀ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਅਤੇ ਇਸ ਲਈ ਉਹ ਸਰਗਰਮੀ ਨਾਲ ਭਾਰਤੀ ਕਾਨੂੰਨ ਦੇ ਅਧੀਨ ਬਦਲਾਂ ’ਤੇ ਵਿਚਾਰ ਕਰ ਰਹੀ ਹੈ, ਜੋ ਟਵਿੱਟਰ ਅਤੇ ਖਪਤਕਾਰਾਂ ਦੇ ਖਾਤਿਆਂ ਨੂੰ ਪ੍ਰਭਾਵਤ ਕਰਦੇ ਹਨ।
Twitter
ਦਸਣਯੋਗ ਹੈ ਕਿ ਸਰਕਾਰ ਨੇ ਟਵਿੱਟਰ ਤੋਂ ਅਜਿਹੇ ਕਈ ਅਕਾਊਂਟ ਬੰਦ ਕਰਨ ਲਈ ਕਿਹਾ, ਜਿਸ ਨੇ ਕਥਿਤ ਤੌਰ ’ਤੇ ਦੇਸ਼ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਭੜਕਾਊ ਸੂਚਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਆਦੇਸ਼ ਦਾ ਪਾਲਣ ਨਹੀਂ ਕਰਨ ’ਤੇ ਟਵਿੱਟਰ ਨੇ ਬਲਾਗਪੋਸਟ ’ਚ ਕਿਹਾ ਕਿ ਨੁਕਸਾਨਦੇਹ ਸਮੱਗਰੀ ਵਾਲੇ ਹੈਸ਼ਟੈਗ ਘੱਟ ਨਜ਼ਰ ਆਏ, ਇਸ ਲਈ ਉਸ ਨੇ ਕਦਮ ਚੁੱਕੇ ਹਨ, ਜਿਨ੍ਹਾਂ ’ਚੋਂ ਅਜਿਹੇ ਹੈਸ਼ਟੈਗ ਨੂੰ ਟਰੈਂਡ ਕਰਨ ਤੋਂ ਰੋਕਣਾ ਅਤੇ ਲੱਭਣ ਦੌਰਾਨ ਇਨ੍ਹਾਂ ਨੂੰ ਵੇਖਣ ਦੀ ਸਿਫ਼ਾਰਸ਼ ਨਾ ਕਰਨਾ ਸ਼ਾਮਲ ਹੈ।
Twitter
ਟਵਿੱਟਰ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੂੰ ਵੀ ਇਨ੍ਹਾਂ ਤਰਜੀਹਾਂ ਨੂੰ ਲਾਗੂ ਕਰਨ ਦੀ ਜਾਣਕਾਰੀ ਦੇ ਦਿਤੀ ਹੈ। ਹਾਲਾਂਕਿ ਅੱਜ ਟਵਿੱਟਰ ਨੇ ਦਸਿਆ ਕਿ ਉਸ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸਾਰੇ ਆਦੇਸ਼ਾਂ ਦੇ ਅਧੀਨ 500 ਤੋਂ ਵੱਧ ਅਕਾਊਂਟ ’ਤੇ ਕਾਰਵਾਈ ਕੀਤੀ ਹੈ। ਇਨ੍ਹਾਂ ’ਚੋਂ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ ’ਤੇ ਅਕਾਊਂਟ ਨੂੰ ਸਥਾਈ ਰੂਪ ਨਾਲ ਬੰਦ ਕਰਨ ਦਾ ਕਦਮ ਵੀ ਸ਼ਾਮਲ ਹੈ। ਸਰਕਾਰ ਨੇ ਟਵਿੱਟਰ ਨੂੰ 1178 ਹੈਂਡਲਸ ਹਟਾਉਣ ਲਈ ਕਿਹਾ ਸੀ।