ਧੀਰੇਂਦਰ ਸ਼ਾਸਤਰੀ ਦੇ ਬਾਗੇਸ਼ਵਰ ਧਾਮ ਨੂੰ ਕਿਵੇਂ ਹੁੰਦੀ ਹੈ ਕਰੋੜਾਂ ਰੁਪਏ ਦੀ ਕਮਾਈ?
Published : Feb 10, 2023, 12:04 pm IST
Updated : Feb 10, 2023, 1:22 pm IST
SHARE ARTICLE
Dhirendra Shastri (File Photo)
Dhirendra Shastri (File Photo)

200 ਵਰਗ ਫੁੱਟ ਜ਼ਮੀਨ ਦਾ ਕਿਰਾਇਆ 1 ਲੱਖ, ਚਚੇਰੇ ਭਰਾ ਨੂੰ ਦਿੱਤਾ ਹੈ ਪਾਰਕਿੰਗ ਦਾ ਠੇਕਾ

 

ਬੁੰਦੇਲਖੰਡ: ਗੜ੍ਹਾ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ ਛਤਰਪੁਰ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਹੈ। ਇਹਨੀਂ ਦਿਨੀਂ ਇਹ ਪਿੰਡ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਕਾਰਨ ਕਾਫੀ ਚਰਚਾ ਵਿਚ ਹੈ। ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਕਿਸੇ ਤੋਂ ਇਕ ਰੁਪਿਆ ਵੀ ਨਹੀਂ ਲੈਂਦੇ। ਇਸ ਦੇ ਬਾਵਜੂਦ ਉਹਨਾਂ ਨੇ ਕਰੋੜਾਂ ਰੁਪਏ ਨਾਲ ਕੈਂਸਰ ਹਸਪਤਾਲ, ਸੰਸਕ੍ਰਿਤ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ।

ਉਹਨਾਂ ਅਨੁਸਾਰ 121 ਗਰੀਬ ਲੜਕੀਆਂ ਦੇ ਮੁਫ਼ਤ ਵਿਆਹ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਭੰਡਾਰਾ ਵੀ ਕਰਵਾਇਆ ਜਾਂਦਾ ਹੈ। ਹਰੇਕ ਦੇ ਮਨ ਵਿਚ ਸਵਾਲ ਇਹ ਹੈ ਕਿ ਇਸ ਸਭ ਲਈ ਪੈਸਾ ਕਿੱਥੋਂ ਆਉਂਦਾ ਹੈ? ਇਕ ਮੀਡੀਆ ਟੀਮ ਨੇ ਬਾਗੇਸ਼ਵਰ ਧਾਮ ਪਹੁੰਚ ਕੇ ਇਸ ਦੀ ਪੜਤਾਲ ਕੀਤੀ ਹੈ।

ਇਹ ਵੀ ਪੜ੍ਹੋ: ਰੋਪੜ 'ਚ ਪਲਟਿਆ ਡੀਜ਼ਲ ਨਾਲ ਭਰਿਆ ਟੈਂਕਰ, ਮਦਦ ਕਰਨ ਦੀ ਬਜਾਏ ਬਾਲਟੀਆਂ ਭਰ ਕੇ ਲੈ ਗਏ ਲੋਕ

ਜਿਵੇਂ ਹੀ ਤੁਸੀਂ ਹਾਈਵੇਅ ਤੋਂ 5 ਕਿਲੋਮੀਟਰ ਦੇ ਅੰਦਰ ਬਾਗੇਸ਼ਵਰ ਧਾਮ ਦੇ ਰਸਤੇ 'ਤੇ ਅੱਗੇ ਵਧੋਗੇ, ਤੁਸੀਂ ਇਸ ਸਥਾਨ ਦੀ 'ਆਰਥਿਕਤਾ' ਨੂੰ ਸਮਝੋਗੇ। ਦੋ ਕਮਰਿਆਂ ਵਾਲੇ ਘਰਾਂ ਵਿਚ ਹੋਮ ਸਟੇਅ ਦੇ ਬੋਰਡ ਲਗਾਏ ਗਏ ਹਨ। ਖੇਤਾਂ 'ਚ 200 ਵਰਗ ਫੁੱਟ ਜ਼ਮੀਨ 'ਤੇ ਲੱਗੇ ਟੈਂਟਾਂ ਨੇ ਧਰਮਸ਼ਾਲਾ ਦਾ ਰੂਪ ਧਾਰਨ ਕਰ ਲਿਆ ਹੈ। ਮੰਦਰ ਤੋਂ ਅੱਧਾ ਕਿਲੋਮੀਟਰ ਪਹਿਲਾਂ ਪ੍ਰਸਾਦ, ਫੁੱਲਾਂ ਦੇ ਹਾਰਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ। ਖੇਤਾਂ ਵਿਚ ਟੈਂਟ ਲਾਏ ਹੋਏ ਹਨ। 10 x 20 ਫੁੱਟ ਦੀਆਂ ਇਹਨਾਂ ਦੁਕਾਨਾਂ ਦਾ ਕਿਰਾਇਆ 60 ਹਜ਼ਾਰ ਤੋਂ ਇਕ ਲੱਖ ਰੁਪਏ ਪ੍ਰਤੀ ਮਹੀਨਾ ਹੈ।

ਇਹ ਵੀ ਪੜ੍ਹੋ: ਇਸ ਮਹੀਨੇ ਤੋਂ ਬਾਜ਼ਾਰ 'ਚ ਆਏਗਾ ਦੇਸੀ ਕੈਂਸਰ ਦਾ ਟੀਕਾ, ਜਾਣੋ ਕੀਮਤ  

ਮੰਦਰ ਦੇ ਰਸਤੇ ਵਿਚ ਇਕ ਕਾਊਂਟਰ ਹੈ। ਇੱਥੇ 5100 ਰੁਪਏ ਵਿਚ ਸ਼੍ਰੀਯੰਤਰ ਉਪਲਬਧ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਯੰਤਰ ਨਾਲ ਗਰੀਬੀ ਨਹੀਂ ਆਉਂਦੀ। ਇਸ ਦੀ ਕੀਮਤ 200 ਰੁਪਏ ਹੈ। ਇੱਥੇ ਬਹੁਤ ਸਾਰੇ ਦਾਨ ਬਾਕਸ ਰੱਖੇ ਗਏ ਹਨ, ਜਿੱਥੇ ਲੋਕ ਨਕਦੀ ਰੱਖਦੇ ਹਨ। ਦਾਨ ਲਈ ਆਨਲਾਈਨ ਭੁਗਤਾਨ ਲਈ ਸਕੈਨ ਕੋਡ ਵੀ ਸਥਾਪਿਤ ਕੀਤੇ ਗਏ ਹਨ। HDFC ਬੈਂਕ ਦਾ ਖਾਤਾ ਨੰਬਰ ਅਤੇ IFSC ਕੋਡ ਵੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਜ਼ਰੀਏ ਵੀ ਲੱਖਾਂ ਰੁਪਏ ਦੀ ਕਮਾਈ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਮਹੀਨੇ ਉਹਨਾਂ ਨੂੰ 13 ਕਰੋੜ ਤੋਂ ਜ਼ਿਆਦਾ ਵਿਊਜ਼ ਆਉਂਦੇ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ: BSF ਨੇ 3 ਕਿਲੋ ਹੈਰੋਇਨ ਅਤੇ ਇਕ ਚਾਈਨੀਜ਼ ਪਿਸਟਲ ਕੀਤਾ ਬਰਾਮਦ

ਰਿਪੋਰਟ ਅਨੁਸਾਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੇ ਭਰਾ ਲਕੋਸ਼ ਗਰਗ ਨੇ 33.18 ਲੱਖ ਰੁਪਏ ਵਿਚ ਪਾਰਕਿੰਗ ਦਾ ਠੇਕਾ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਰੋਜ਼ਾਨਾ 500 ਤੋਂ ਵੱਧ ਆਟੋ ਅਤੇ ਈ-ਰਿਕਸ਼ਾ ਚੱਲਦੇ ਹਨ। ਕਿਰਾਇਆ 20 ਰੁਪਏ ਪ੍ਰਤੀ ਸਵਾਰੀ। ਹਰ ਗੇੜੇ 'ਤੇ ਆਟੋ ਚਾਲਕਾਂ ਤੋਂ ਪਾਰਕਿੰਗ ਚਾਰਜ ਦੇ ਨਾਂ 'ਤੇ 20 ਰੁਪਏ ਵਸੂਲੇ ਜਾ ਰਹੇ ਹਨ। ਜੇਕਰ ਹਰ ਰੋਜ਼ 10 ਗੇੜੇ ਲੱਗਦੇ ਹਨ ਤਾਂ ਉਸ ਤੋਂ 200 ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਪਾਰਕਿੰਗ ਤੋਂ 50 ਹਜ਼ਾਰ ਤੋਂ ਇੱਕ ਲੱਖ ਰੁਪਏ ਰੋਜ਼ਾਨਾ ਤੱਕ ਦੀ ਕਮਾਈ ਹੋ ਰਹੀ ਹੈ।

Location: India, Madhya Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement