
ਕਿਹਾ ਕਿ ਹਾਲੇ 21 ਫ਼ਰਵਰੀ ਨੂੰ ਮਾਤਰ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦਾ ਦਿਵਸ ਮਨਾਇਆ ਗਿਆ ਸੀ
ਨਵੀਂ ਦਿੱਲੀ: ਰਾਜਸਭਾ ’ਚ ਬੁਧਵਾਰ ਨੂੰ ਭਾਜਪਾ ਦੇ ਇਕ ਮੈਂਬਰ ਨੇ ਹਿੰਦੀ ਸਮੇਤ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦੀ ਮੰਗ ਕੀਤੀ ਕਿ ਰਾਸ਼ਟਰਪਤੀ ਅਤੇ ਕੇਂਦਰੀ ਮੰਤਰੀਆਂ ਸਮੇਤ ਉੱਚ ਅਹੁਦਿਆਂ ’ਤੇ ਬੈਠ ਸਾਰੇ ਵਿਅਕਤੀਆਂ ਨੂੰ ਅਪਣਾ ਭਾਸ਼ਣ ਹਿੰਦੀ ਵਿਚ ਦੇਣਾ ਚਾਹੀਦਾ। ਉੱਚ ਸਦਨ ’ਚ ਸਿਫ਼ਰ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਦੇ ਹੋਏ ਭਾਜਪਾ ਦੇ ਹਰਨਾਥ ਸਿੰਘ ਯਾਦਵ ਨੇ ਕਿਹਾ ਕਿ ਹਾਲੇ 21 ਫ਼ਰਵਰੀ ਨੂੰ ਮਾਤਰ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਦਾ ਦਿਵਸ ਮਨਾਇਆ ਗਿਆ ਸੀ।
Rajya Sabhaਉਨ੍ਹਾਂ ਕਿਹਾ, ‘‘ਅਸੀਂ ਅਪਣੀ ਭਾਸ਼ਾ ਨੂੰ ਘਟੀਆ ਨਜ਼ਰ ਨਾਲ ਦੇਖਦੇ ਹਾਂ ਅਤੇ ਅੰਗਰੇਜੀ ਭਾਸ਼ਾ ’ਚ ਸਤਹੀ ਬੌਧਿਕਤਾ ਨੂੰ ਵੀ ਸਨਮਾਨ ਦਿੰਦੇ ਹਾਂ।’’ ਯਾਦਵ ਨੇ ਕਿਹਾ, ‘‘ਭਾਰਤੀ ਭਾਸ਼ਾ ਖ਼ਤਮ ਹੋਣ ਕਾਰਨ ਸਾਡੀ ਸਮੁਚੀ ਵਿਰਾਸਤ ਵੀ ਖ਼ਤਮ ਹੁੰਦੀ ਜਾ ਰਹੀ ਹੈ। ਇਹ ਬਹੁਤ ਵੱਡਾ ਨੁਕਸਾਨ ਹੈ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।’