
ਉਤਰ ਪ੍ਰਦੇਸ਼ ਦੇ ਬਦਾਊਂ 'ਚ ਭੀਮ ਰਾਉ ਅੰਬੇਦਕਰ ਦੀ ਮੂਰਤੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ।
ਬਦਾਊਂ : ਉਤਰ ਪ੍ਰਦੇਸ਼ ਦੇ ਬਦਾਊਂ 'ਚ ਭੀਮ ਰਾਉ ਅੰਬੇਦਕਰ ਦੀ ਮੂਰਤੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਜਿਸ ਨੂੰ ਕੇਸਰੀ ਰੰਗ ਕਰ ਦਿਤਾ ਗਿਆ ਸੀ। ਬਦਾਊਂ ਦੇ ਕੁਵਰਗਾਉਂ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਡਾ. ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ ਦਿਤਾ ਸੀ, ਜਿਸ ਨੂੰ ਦੁਬਾਰਾ ਸਥਾਪਤ ਕੀਤਾ ਗਿਆ ਪਰ ਇਸ ਵਾਰ ਨਵੀਂ ਮੂਰਤੀ ਨੀਲੇ ਰੰਗ ਦੀ ਜਗ੍ਹਾ ਕੇਸਰੀ ਰੰਗ ਦੀ ਲਿਆਂਦੀ ਗਈ। ਅੰਬੇਦਕਰ ਦੇ ਕੱਪੜਿਆਂ ਨੂੰ ਕੇਸਰੀ ਰੰਗ ਦਾ ਦਿਖਾਇਆ ਗਿਆ। ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਹਮਲਾਵਰ ਸੀ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਹੁਣ ਫਿਰ ਅੰਬੇਦਕਰ ਦੀ ਮੂਰਤੀ ਨੂੰ ਨੀਲੇ ਰੰਗ 'ਚ ਰੰਗ ਦਿਤਾ ਗਿਆ ਹੈ। UP paints BR Ambedkar saffron, sets off rowਜ਼ਿਕਰਯੋਗ ਹੈ ਕਿ ਬਦਾਊਂ ਦੇ ਕੁਵਰਗਾਉਂ ਪੁਲਿਸ ਸਟੇਸ਼ਨ ਦੇ ਅਧੀਨ ਆਉਣ ਵਾਲੇ ਦੁਗਰਈਆ ਪਿੰਡ 'ਚ ਸ਼ਨੀਵਾਰ ਦੀ ਸਵੇਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਹੁਣ ਇਸ ਮੂਰਤੀ ਦੀ ਮੁਰੰਮਤ ਤੋਂ ਬਾਅਦ ਇਸ ਰੰਗ ਨੂੰ ਬਦਲਣ ਨਾਲ ਕਈ ਦਲਿਤ ਸੰਗਠਨਾਂ ਨੇ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਰਾਖਵਾਂਕਰਨ ਬਚਾਉ ਸੰਘਰਸ਼ ਕਮੇਟੀ ਦੇ ਬਦਾਊਂ ਜ਼ਿਲ੍ਹੇ ਦੇ ਪ੍ਰਧਾਨ ਭਾਰਤ ਸਿੰਘ ਜਾਟਵ ਨੇ ਕਿਹਾ, ''ਅੰਬੇਦਕਰ ਦੀ ਮੂਰਤੀ 'ਚ ਉਨ੍ਹਾਂ ਦੇ ਕੋਟ ਦਾ ਰੰਗ ਬਦਲਣ ਨਾਲ ਭਾਈਚਾਰੇ ਦੇ ਲੋਕ ਗੁੱਸੇ 'ਚ ਹਨ।''
UP paints BR Ambedkar saffron, sets off rowਸ਼ਨੀਵਾਰ ਦੀ ਘਟਨਾ ਤੋਂ ਬਾਅਦ ਇਕ ਸਥਾਨਕ ਵਾਸੀ ਦੇ ਖਿਲਾਫ਼ ਐੱਫ਼.ਆਈ.ਆਰ. ਦਰਜ ਕਰ ਲਈ ਗਈ ਹੈ, ਜੋ ਅਜੇ ਫਰਾਰ ਹੈ, ਇਸ ਤੋਂ ਪਹਿਲਾਂ ਇਥੇ 2014 'ਚ ਵੀ ਅੰਬੇਦਕਰ ਦੀ ਮੂਰਤੀ ਤੋੜੀ ਗਈ ਸੀ।
UP paints BR Ambedkar saffron, sets off rowਯੋਗੀ ਆਦਿਤਿਅਨਾਥ ਦੇ ਯੂਪੀ ਦਾ ਸੀਐਮ ਬਣਨ ਤੋਂ ਬਾਅਦ ਹੀ ਪ੍ਰਦੇਸ਼ ਵਿਚ ਸਰਕਾਰੀ ਇਮਾਰਤਾਂ ਅਤੇ ਹੋਰ ਵਿਭਾਗਾਂ ਵਿਚ ਵੀ ਕੇਸਰੀ ਰੰਗ ਵਿਖਾਈ ਦੇਣ ਲੱਗਾ ਹੈ। ਇਸ ਕੜੀ ਵਿਚ ਪੁਲਿਸ ਥਾਣਿਆਂ ਨੂੰ, ਨੇਮ ਪਲੇਟਾਂ ਨੂੰ, ਇਮਾਰਤਾਂ ਨੂੰ ਅਤੇ ਇਥੋਂ ਤਕ ਕਿ ਹਜ ਹਾਊਸ ਤੋਂ ਲੈ ਕੇ ਨਗਰ ਪਾਲਿਕਾ ਤਕ ਦੀਆਂ ਦੀਵਾਰਾਂ ਨੂੰ ਕੇਸਰੀ ਰੰਗ ਕਰ ਦਿਤਾ ਗਿਆ ਸੀ। ਹੁਣ ਇਸ ਮਾਮਲੇ 'ਚ ਅੰਬੇਦਕਰ ਵੀ ਕੇਸਰੀ ਹੋ ਗਏ ਸਨ।
Yogi adityanathਵਿਵਾਦ ਵਧਣ ਤੋਂ ਬਾਅਦ ਯੂਪੀ ਦੇ ਰਾਜਪਾਲ ਰਾਮ ਨਾਇਕ ਨੇ ਕਿਹਾ ਸੀ ਕਿ ਮੈਂ ਇਕ ਮਰਾਠੀ ਹਾਂ, ਬਾਬਾ ਸਾਹਬ ਵੀ ਮਰਾਠੀ ਸਨ। ਹਿੰਦੀ ਭਾਸ਼ੀ ਰਾਜ ਹੁਣ ਤਕ ਉਨ੍ਹਾਂ ਦਾ ਨਾਮ ਗ਼ਲਤ ਤਰੀਕੇ ਨਾਲ ਲਿਖਦੇ ਸਨ, ਜਿਸ ਨੂੰ ਉਨ੍ਹਾਂ ਨੇ ਠੀਕ ਕਰਵਾਇਆ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬਾ ਸਾਹਬ ਜੋ ਅਪਣੇ ਹਸਤਾਖ਼ਰ ਕਰਦੇ ਸਨ, ਉਸ ਵਿਚ ਭੀਮ ਰਾਉ ਰਾਮਜੀ ਅੰਬੇਦਕਰ ਹੀ ਲਿਖਦੇ ਸਨ।
ਕੀ ਸੀ ਪੂਰਾ ਮਾਮਲਾUP paints BR Ambedkar saffron, sets off row
ਕੁਵਰਗਾਉਂ ਦੇ ਦੁਗਰਿਆ ਸਥਿਤ ਪਿੰਡ ਵਿਚ ਲੰਘੇ ਸ਼ੁਕਰਵਾਰ ਦੀ ਰਾਤ ਤੋੜੀ ਗਈ ਡਾ. ਅੰਬੇਦਕਰ ਦੀ ਨਵੀਂ ਮੂਰਤੀ ਨੀਲੇ ਰੰਗ ਦੀ ਲਿਆਉਣ ਦੀ ਜਗ੍ਹਾ ਕੇਸਰੀ ਰੰਗ ਦੀ ਲਿਆਈ ਗਈ ਸੀ। ਐਤਵਾਰ ਨੂੰ ਸਮਾਜ ਦੇ ਲੋਕਾਂ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਖ਼ੁਲਾਸਾ ਕੀਤਾ ਗਿਆ। ਪਹਿਲੀ ਵਾਰ ਬਾਬਾ ਸਾਹਬ ਦੀ ਪ੍ਰਤੀਮਾ ਦੇ ਕੇਸਰੀ ਰੰਗ ਨੂੰ ਵੇਖ ਲੋਕਾਂ ਨੂੰ ਹੈਰਾਨੀ ਵੀ ਹੋਈ। ਆਮ ਤੌਰ 'ਤੇ ਬਾਬਾ ਸਾਹਬ ਦੀ ਪ੍ਰਤੀਮਾ ਨੀਲੇ ਰੰਗ ਵਿਚ ਦੇਖਣ ਨੂੰ ਮਿਲਦੀ ਹੈ। ਕੇਸਰੀ ਰੰਗ ਵਿਚ ਰੰਗੀ ਮੂਰਤੀ ਨੂੰ ਵੇਖ ਕੇ ਸਿਆਸੀ ਹਵਾ ਤੇਜ਼ ਹੋ ਗਈ ਸੀ।