ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਸਮਝਾ ਰਹੀ ਹੈ ਪੁਲਿਸ, ਪੜ੍ਹੋ ਪੂਰੀ ਖ਼ਬਰ
Published : Apr 10, 2020, 6:34 pm IST
Updated : Apr 14, 2020, 7:47 am IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਪੁਲਿਸ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤ ਰਹੀ ਹੈ ਤੇ ਕਈ ਥਾਵਾਂ ‘ਤੇ ਨਰਮੀ ਨਾਲ ਪੇਸ਼ ਆ ਰਹੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਵਿਚ ਕੁੱਝ ਵੱਖਰਾ ਹੀ ਦੇਖਣ ਨੂੰ ਮਿਲਿਆ ਹੈ।

PhotoPhoto

ਇੱਥੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਪੁਲਿਸ ਨੇ ਨਵਾਂ ਰਸਤਾ ਅਪਣਾਇਆ ਹੈ। ਉੱਥੇ ਹੀ ਪੁਲਿਸ ਦੇ ਫਲੈਗ ਮਾਰਚ ਦੌਰਾਨ ਜੋ ਲੋਕ ਲੌਕਡਾਊਨ ਦਾ ਉਲੰਘਣ ਕਰਦੇ ਦਿਖਾਈ ਦਿੱਤੇ, ਉਹਨਾ ਕੋਲੋਂ ਬੈਠਕਾਂ ਕਢਵਾਈਆਂ ਗਈਆਂ । ਪੁਲਿਸ ਨੇ ਲੋਕਾਂ ਨੂੰ ਤਿੰਨ ਤਰੀਕਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।

File PhotoPhoto

ਪਹਿਲਾਂ ਅਜਿਹੇ ਲੋਕਾਂ ਨੂੰ ਫੁੱਲ ਦਿੱਤੇ ਗਏ, ਆਰਤੀ ਉਤਾਰੀ ਗਈ ਅਤੇ ਅਖਰੀ ਵਿਚ ਕੰਨ ਦੇ ਕੋਲ ਘੰਟੀ ਵਜਾ ਕੇ ਅਹਿਸਾਸ ਕਰਵਾਇਆ ਕਿ ਉਹਨਾਂ ਦਾ ਜੀਵਨ ਕੋਰੋਨਾ ਵਾਇਰਸ ਕਾਰਨ ਖਤਰੇ ਵਿਚ ਪੈ ਸਕਦਾ ਹੈ। ਕੋਤਾਵਾਲੀ ਟੀਆਈ ਰਜਿੰਦਰ ਧੁਰਵੇ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣ ਲਈ ਹਰ ਤਰੀਕੇ ਨਾਲ ਸਮਝਾਇਆ।

PolicePhoto

ਪਹਿਲਾਂ ਸਖਤੀ ਵਰਤੀ ਗਈ ਤੇ ਹੁਣ ਉਹਨਾਂ ਦੀ ਆਰਤੀ ਉਤਾਰੀ ਜਾ ਰਹੀ ਹੈ।  ਪੁਲਿਸ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਗੁਲਾਬ ਦੇ ਫੁੱਲ਼ ਦੇ ਰਹੀ ਹੈ ਤਾਂ ਜੋ ਉਹ ਦੁਬਾਰਾ ਬਿਨਾਂ ਕਿਸੇ ਕਾਰਨ ਸੜਕ ‘ਤੇ ਦਿਖਾਈ ਨਾ ਦੇਣ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

File PhotoFile Photo

ਭਾਰਤ ਵਿਚ ਵੀ ਇਸ ਵਾਇਰਸ ਕਾਰਨ ਲੌਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੀ ਹੈ। ਵੱਖ-ਵੱਖ ਥਾਵਾਂ ‘ਤੇ ਪੁਲਿਸ ਵੱਲੋਂ ਵੀ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement