
12 ਮਈ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਜਿਨਸੀ ਸ਼ੋਸ਼ਣ ਦੇ ਮਾਮਲੇ 'ਤੇ ਦਿੱਲੀ ਪੁਲਿਸ ਤੋਂ ਸਥਿਤੀ ਰੀਪੋਰਟ ਮੰਗੀ ਹੈ। ਜੱਜ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਪਟੀਸ਼ਨ 'ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪੁਲਿਸ ਨੂੰ 12 ਮਈ ਤਕ ਰੀਪੋਰਟ ਦਾਖ਼ਲ ਕਰਨ ਲਈ ਕਿਹਾ ਹੈ, ਜਦ ਉਹ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ।
ਇਹ ਵੀ ਪੜ੍ਹੋ: ਔਰਤਾਂ ਮਸਰਾਂ ਦੀ ਦਾਲ ਦੇ ਬਣੇ ਫ਼ੇਸਪੈਕ ਤੋਂ ਪਾ ਸਕਦੀਆਂ ਹਨ ਖ਼ੂਬਸੂਰਤ ਚਮੜੀ
ਦਰਅਸਲ ਮਹਿਲਾ ਪਹਿਲਵਾਨਾਂ ਨੇ ਰਾਊਜ਼ ਐਵੇਨਿਊ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਹੈ। ਇਸ ਵਿਚ ਨਾਬਾਲਗ ਪੀੜਤਾ ਅਤੇ ਹੋਰ ਨੇ ਅਪਣੇ ਬਿਆਨ ਜਲਦ ਦਰਜ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੁਲਿਸ ‘ਜਾਂਚ ਨੂੰ ਲੰਬਾ ਖਿੱਚ ਰਹੀ ਹੈ’ ਅਤੇ ਪੀੜਤਾਂ ਦਾ ਬਿਆਨ ਅਦਾਲਤ ਸਾਹਮਣੇ ਦਰਜ ਨਹੀਂ ਕਰਵਾ ਰਹੀ।
ਇਹ ਵੀ ਪੜ੍ਹੋ: ਅਡਾਨੀ ਗਰੁੱਪ ਦੀਆਂ 3 ਕੰਪਨੀਆਂ ਨੂੰ ਝਟਕਾ, ਦੁਨੀਆ ਦੇ ਦਿੱਗਜ਼ ਕਲਾਈਮੋਟ ਗਰੁਪ ਨੇ ਛੱਡਿਆ ਸਾਧ
ਇਸ ਮਗਰੋਂ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ’ਤੇ ਦਿੱਲੀ ਪੁਲਿਸ ਤੋਂ ਮਾਮਲੇ ਵਿਚ ਸਥਿਤੀ ਰਿਪੋਰਟ ਮੰਗੀ ਹੈ। ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਨੇ ਸੁਪ੍ਰੀਮ ਕੋਰਟ ਤਕ ਪਹੁੰਚ ਕੀਤੀ ਸੀ ਅਤੇ 28 ਅਪ੍ਰੈਲ ਨੂੰ ਇਸ ਮਾਮਲੇ ਵਿਚ ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਕੋਰਟ ਨੇ ਪੱਤਰਕਾਰ ਭਾਵਨਾ ਦੀ ਅੰਤਰਿਮ ਜ਼ਮਾਨਤ ਰੱਖੀ ਜਾਰੀ, ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਤੈਅ
ਬ੍ਰਿਜ ਭੂਸ਼ਣ ਵਿਰੁਧ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ। ਦੂਜੀ ਐਫ.ਆਈ.ਆਰ. ਸ਼ਿਕਾਇਤਕਰਤਾਵਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਮਾਂ 'ਤੇ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕੁੱਝ ਨਾਮੀ ਪਹਿਲਵਾਨ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਇਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸ਼ਾਮਲ ਹਨ।