ਮਿਸਡ ਕਾਲ ਨਾਲ ਕੱਟੇ ਜਾ ਰਹੇ ਹਨ 16 ਰੁਪਏ 
Published : Jul 10, 2018, 6:18 pm IST
Updated : Jul 10, 2018, 6:18 pm IST
SHARE ARTICLE
Miss Call
Miss Call

ਕੇਰਲ ਵਿਚ ਇਕ ਮਿਸਡ ਕਾਲ ਸਕੈਮ ਸਾਹਮਣੇ ਆਇਆ ਹੈ, ਜਿਸ ਵਿਚ ਲੋਕਾਂ ਨੂੰ ਅਨਜਾਣ ਮੋਬਾਇਲ ਨੰਬਰਾਂ ਤੋਂ ਮਿਸਡ ਕਾਲਸ ਆਉਂਦੇ ਹਨ। ਜਾਣਕਾਰੀ ਦੇ ਮੁਤਾਬਕ, ਇਹਨਾਂ ਨੰਬਰਾਂ...

ਤਿਰੂਵਨੰਤਪੁਰਮ : ਕੇਰਲ ਵਿਚ ਇਕ ਮਿਸਡ ਕਾਲ ਸਕੈਮ ਸਾਹਮਣੇ ਆਇਆ ਹੈ, ਜਿਸ ਵਿਚ ਲੋਕਾਂ ਨੂੰ ਅਨਜਾਣ ਮੋਬਾਇਲ ਨੰਬਰਾਂ ਤੋਂ ਮਿਸਡ ਕਾਲਸ ਆਉਂਦੇ ਹਨ। ਜਾਣਕਾਰੀ ਦੇ ਮੁਤਾਬਕ, ਇਹਨਾਂ ਨੰਬਰਾਂ ਉਤੇ ਕਾਲ ਬੈਕ ਕਰਦੇ ਹੀ ਲੋਕਾਂ ਦੇ ਪੈਸੇ ਕਟ ਜਾਂਦੇ ਹਨ। ਘਪਲੇ ਇਨ੍ਹੇ ਵੱਡੇ ਪੱਧਰ ਉਤੇ ਫੈਲ ਗਿਆ ਹੈ ਕਿ ਆਮ ਲੋਕਾਂ ਦੇ ਨਾਲ - ਨਾਲ ਪੁਲਿਸ  ਅਧਿਕਾਰੀ ਵੀ ਇਹਨਾਂ ਲੁਟੇਰੀ ਕਾਲਸ ਦਾ ਸ਼ਿਕਾਰ ਹੋ ਰਹੇ ਹਨ।

Miss CallMiss Call

ਦਸਿਆ ਗਿਆ ਕਿ ਲੋਕਾਂ ਨੂੰ ਇੰਟਰਨੈਸ਼ਲਨ ਨੰਬਰਾਂ ਤੋਂ ਮਿਸਡ ਕਾਲਸ ਆਉਂਦੇ ਹਨ, ਜਦੋਂ ਕੋਈ ਇਹਨਾਂ ਨੰਬਰਾਂ ਉਤੇ ਕਾਲ ਬੈਕ ਕਰਦਾ ਹੈ ਤਾਂ ਉਸ ਦੇ ਮੋਬਾਇਲ ਬੈਲੇਂਸ ਤੋਂ 16 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਪੈਸੇ ਕੱਟੇ ਜਾ ਰਹੇ ਹਨ। ਕੇਰਲ ਪੁਲਿਸ ਦੇ ਮੁਤਾਬਕ, ਇਹ ਮਿਸਡ ਕਾਲਸ ਜਿਨ੍ਹਾਂ ਨੰਬਰਾਂ ਤੋਂ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਸਾਹਮਣੇ +591 ਕੋਡ ਇਸਤੇਮਾਲ ਹੁੰਦਾ ਹੈ। ਇਹ ਕੋਡ ਬੋਲਿਵਿਆ ਦਾ ਹੈ।  

Miss CallMiss Call

ਲੋਕਾਂ ਨੂੰ ਇਸ ਮਾਮਲੇ ਵਿਚ ਜਾਗਰੂਕ ਕਰਨ ਲਈ ਕੇਰਲ ਪੁਲਿਸ ਨੇ ਸ਼ਨੀਵਾਰ ਨੂੰ ਫੇਸਬੁਕ ਦਾ ਸਹਾਰਾ ਲਿਆ। ਪੁਲਿਸ ਨੇ ਲੋਕਾਂ ਨੂੰ ਇਸ ਫੋਨ ਕਾਲਸ ਤੋਂ ਬਚਣ ਅਤੇ ਉਨ੍ਹਾਂ ਉਤੇ ਕਾਲ ਬੈਕ ਨਾ ਕਰਨ ਲਈ ਕਿਹਾ ਹੈ। ਕੇਰਲ ਪੁਲਿਸ ਨੇ ਅਪਣੇ ਫੇਸਬੁਕ ਪੋਸਟ ਵਿਚ ਲਿਖਿਆ ਹੈ, ਸਾਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਹੈ ਕਿ ਲੋਕਾਂ ਨੂੰ ਬੋਲਿਵਿਆ ਦੇ ਨੰਬਰਾਂ ਤੋਂ ਮਿਸਡ ਕਾਲਸ ਆ ਰਹੇ ਹਨ ਅਤੇ ਉਨ੍ਹਾਂ ਦੇ ਪੈਸੇ ਕੱਟ ਰਹੇ ਹਨ। ਜੇਕਰ ਤੁਹਾਨੂੰ +591 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਮਿਸਡ ਕਾਲ ਆਏ ਤਾਂ ਇਹਨਾਂ ਨੰਬਰਾਂ ਉਤੇ ਕਾਲ ਬੈਕ ਨਾ ਕਰੋ। ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।  

Miss CallMiss Call

ਪੁਲਿਸ ਨੇ ਬੋਲਿਵਿਆ ਦੇ ਉਨ੍ਹਾਂ ਟੈਲਿਕਾਮ ਆਪਰੇਟਰਾਂ ਦਾ ਵੀ ਪਤਾ ਲਗਾ ਲਿਆ ਹੈ, ਜਿਨ੍ਹਾਂ ਦੇ ਨੰਬਰਾਂ ਤੋਂ ਇਹ ਫੋਨ ਆ ਰਹੇ ਹਨ। ਪੁਲਿਸ ਨੇ ਦੱਸਿਆ ਹੈ ਕਿ ਇਹ ਟੈਲਿਕਾਮ ਆਪਰੇਟਰ ਅਪਣੇ ਗਾਹਕਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹਨ। ਇਸ ਲਈ ਫਿਲਹਾਲ ਇਸ ਸਮੱਸਿਆ ਤੋਂ ਬਚਾਅ ਲਈ ਪੁਲਿਸ ਨੇ ਲੋਕਾਂ ਨੂੰ ਕਾਲ ਬੈਕ ਨਾ ਕਰਨ ਦੀ ਸਲਾਹ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement