ਬਿਨਾਂ ਸਿਮ ਦੇ ਮੋਬਾਇਲ ਨਾਲ ਗੱਲ ਕਰਨ ਦੀ ਤਕਨੀਕ
Published : Jul 5, 2018, 4:19 pm IST
Updated : Jul 5, 2018, 4:19 pm IST
SHARE ARTICLE
Call without internet
Call without internet

ਭਾਰਤ ਇੰਟਰਨੈਟ ਟੈਲੀਫੋਨੀ ਦੀ ਦੁਨੀਆਂ ਵਿਚ ਕਦਮ ਰੱਖਣ ਜਾ ਰਿਹਾ ਹੈ। ਹੁਣ ਮੋਬਾਇਲ ਯੂਜ਼ਰ ਬਿਨਾਂ ਸਿਮ ਅਤੇ ਸਿਗਨਲ ਦੇ ਵੀ ਕਾਲ, ਮੈਸੇਜ ਵਰਗੀ ਸਹੂਲਤਾਂ ਦਾ ਫ਼ਾਇਦਾ ਉਠਾ...

ਭਾਰਤ ਇੰਟਰਨੈਟ ਟੈਲੀਫੋਨੀ ਦੀ ਦੁਨੀਆਂ ਵਿਚ ਕਦਮ ਰੱਖਣ ਜਾ ਰਿਹਾ ਹੈ। ਹੁਣ ਮੋਬਾਇਲ ਯੂਜ਼ਰ ਬਿਨਾਂ ਸਿਮ ਅਤੇ ਸਿਗਨਲ ਦੇ ਵੀ ਕਾਲ, ਮੈਸੇਜ ਵਰਗੀ ਸਹੂਲਤਾਂ ਦਾ ਫ਼ਾਇਦਾ ਉਠਾ ਸਕਣਗੇ। ਬੀਤੇ ਸਾਲ ਦੂਰਸੰਚਾਰ ਮੰਤਰਾਲਾ ਨੂੰ ਭੇਜੇ ਗਏ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਦੇ ਸੱਦੇ ਨੂੰ ਮਈ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਸ ਉਤੇ ਕੰਮ ਸ਼ੁਰੂ ਹੋ ਗਿਆ ਹੈ।

ਜੂਨ ਮਹੀਨੇ ਵਿਚ ਟ੍ਰਾਈ ਨੇ ਭਾਰਤ ਦੀ ਸਾਰੇ ਟੈਲਿਕਾਮ ਕੰਪਨੀਆਂ ਨੂੰ ਇੰਟਰਨੈਟ ਟੈਲੀਫੋਨੀ ਦੀ ਸਹੂਲਤ ਦੇਣ ਦੇ ਨਿਰਦੇਸ਼ ਦੇ ਦਿਤੇ ਹਨ। ਕਈ ਟੈਲਿਕਾਮ ਆਪਰੇਟਰਸ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਮੰਤਰਾਲੇ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਉਤੇ ਰੋਕ ਲੱਗ ਗਈ। ਹਾਲਾਂਕਿ ਦੁਨੀਆਂ ਦੇ ਮੁਕਾਬਲੇ ਭਾਰਤ ਵਿਚ ਇਹ ਤਕਨੀਕ 23 ਸਾਲ ਬਾਅਦ ਸ਼ੁਰੂ ਹੋ ਰਹੀ ਹੈ।

Without Sim callingWithout Sim calling

16 ਜੂਨ 2008 ਨੂੰ ਟ੍ਰਾਈ ਨੂੰ ਭੇਜੇ ਗਏ ਅਪਣੇ ਜਵਾਬ ਵਿਚ ਟੈਲਕਸਿਸ ਕੰਸਲਟਿੰਗ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਿਖਿਆ ਹੈ ਕਿ ਭਾਰਤ ਵਿਚ ਇੰਟਰਨੈਟ ਦੀ ਸ਼ੁਰੂਆਤ 1995 'ਚ ਹੋਈ, ਇਹੀ ਉਹ ਦੌਰ ਸੀ ਜਦੋਂ ਦੁਨੀਆਂ 'ਚ ਇੰਟਰਨੈਟ ਟੈਲੀਫੋਨੀ ਦੀ ਸ਼ੁਰੂਆਤ ਹੋ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਟੈਲਿਕਾਮ ਆਪਰੇਟਰਜ਼ ਨੂੰ ਫਾਇਦਾ ਪਹੁੰਚਾਣ ਲਈ ਹੁਣ ਤੱਕ ਗਾਹਕਾਂ  ਦੇ ਹਿਤਾਂ ਦੀ ਅਣਦੇਖੀ ਕੀਤੀ ਗਈ ਅਤੇ ਲੋਕਾਂ ਨੂੰ ਸਸਤੀ ਅਤੇ ਆਸਨ ਸਹੂਲਤ ਤੋਂ ਵਾਂਜੇ ਰੱਖਿਆ ਗਿਆ।

1998 'ਚ ਟ੍ਰਾਈ ਨੇ ਇਹ ਦਲੀਲ ਦਿਤੀ ਕਿ ਉਸ ਦੇ ਕੋਲ ਅਜਿਹਾ ਕੋਈ ਨਿਯਮ ਨਹੀਂ ਹੈ ਜਿਸ ਦੇ ਨਾਲ ਉਸ ਸਮੇਂ ਇੰਟਰਨੈਟ ਸਰਵਿਸ ਦੇਣ ਵਾਲੀ ਕੰਪਨੀ ਬੀਐਸਐਨਐਲ ਨੂੰ ਇੰਟਰਨੈਟ ਟੈਲੀਫੋਨੀ ਨੂੰ ਬਲਾਕ ਕਰਨ ਤੋਂ ਰੋਕਿਆ ਜਾ ਸਕੇ।  2001 ਵਿਚ ਦਿੱਲੀ ਹਾਈਕੋਰਟ ਦੇ ਜਸਟੀਸ ਮੁਕੁਲ ਮੁਦਗਲ ਨੇ ਬੀਐਸਐਨਐਲ ਨੂੰ ਇੰਟਰਨੈਟ ਟੈਲੀਫੋਨੀ ਦੀ ਸਹੂਲਤ ਦੇਣ ਵਾਲੀ ਵੈਬਸਾਈਟ ਬਲਾਕ ਕਰਨ ਉਤੇ ਚਿਤਾਵਨੀ ਵੀ ਜਾਰੀ ਕੀਤੀ। ਇਸ ਦੇ ਬਾਅਦ ਦੂਰਸੰਚਾਰ ਮੰਤਰਾਲੇ ਨੇ ਇੰਟਰਨੈਟ ਟੈਲੀਫੋਨੀ ਲਈ ਨਿਯਮ ਬਣਾਉਣ ਉਤੇ ਕੰਮ ਸ਼ੁਰੂ ਕੀਤਾ। ਜਿਸ ਦੀ ਪੂਰੀ ਤਰ੍ਹਾਂ ਮਨਜ਼ੂਰੀ 1 ਮਈ 2018 ਨੂੰ ਮਿਲ ਪਾਈ ਹੈ। 

Without Sim callingWithout Sim calling

ਕੀ ਹੈ ਇੰਟਰਨੇਟ ਟੇਲੀਫੋਨੀ ? 
ਇੰਟਰਨੈਟ ਟੈਲੀਫੋਨੀ ਮੋਬਾਇਲ ਉਤੇ ਇੰਟਰਨੈਟ ਦੀ ਮਦਦ ਨਾਲ ਕਾਲ ਕਰਣਨ ਦੀ ਤਕਨੀਕ ਹੈ। ਇਹ ਮੋਬਾਇਲ ਐਪ ਦੀ ਮਦਦ ਨਾਲ ਕੰਮ ਕਰਦਾ ਹੈ। ਇਸ ਦੇ ਲਈ ਪਬਲਿਕ ਵਾਈ - ਫਾਈ ਹੋਣਾ ਜ਼ਰੂਰੀ ਹੈ। ਇੰਟਰਨੈਟ ਟੈਲੀਫੋਨੀ ਵਿਚ ਇੰਟਰਨੈਟ ਪ੍ਰੋਟੋਕਾਲ ਦੀ ਮਦਦ ਨਾਲ ਕਾਲ ਕੀਤੀ ਜਾਂਦੀ ਹੈ ਇਸ ਲਈ ਇਸ ਨੂੰ ਵਾਇਸ ਓਵਰ ਇੰਟਰਨੈਟ ਪ੍ਰੋਟੋਕਾਲ (VoIP) ਤਕਨੀਕ ਕਿਹਾ ਗਿਆ ਹੈ।  

Without Sim callingWithout Sim calling

ਵਟਸਐਪ ਕਾਲਿੰਗ ਅਤੇ ਸਕਾਇਪ ਇੰਟਰਨੈਟ ਟੈਲੀਫੋਨੀ ਦੇ ਉਦਹਾਰਣ ਹਨ ਪਰ ਇਨ੍ਹਾਂ ਦੇ ਜ਼ਰੀਏ ਕਾਲ ਕਰਨ ਲਈ ਦੋਹੇਂ ਹੀ ਮੋਬਾਇਲ ਯੂਜ਼ਰ ਦੇ ਕੋਲ ਵਟਸਐਪ ਜਾਂ ਸਕਾਇਪ ਹੋਣਾ ਜ਼ਰੂਰੀ ਹੈ। ਇੰਟਰਨੈਟ ਟੈਲੀਫੋਨੀ ਵਿਚ ਟੈਲਿਕਾਮ ਆਪਰੇਟਰ ਕੰਪਨੀ ਅਪਣੇ ਆਪ ਇਹਨਾਂ ਸੁਵਿਧਾਵਾਂ ਪ੍ਰਦਾਨ ਕਰਦੇ ਹਨ।  
ਮੌਜੂਦਾ ਸਮੇਂ ਵਿਚ ਮੋਬਾਇਲ ਫੋਨ ਜਾਂ ਲੈਂਡਲਾਈਨ ਲਈ ਪਬਲਿਕ ਸਵਿਚਡ ਟੈਲੀਫੋਨ ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਫਰੀਕਵੈਂਸੀ ਡਿਸਟ੍ਰੀਬਿਊਸ਼ਨ ਦੇ ਸਿਧਾਂਤ ਉਤੇ ਆਧਾਰਿਤ ਹੈ। 

Without Sim callingWithout Sim calling

ਭਾਰਤ 'ਚ ਇੰਟਰਨੈਟ ਟੈਲੀਫੋਨੀ ਨੂੰ ਲੈ ਕੇ ਸੱਭ ਤੋਂ ਵੱਡੀ ਚੁਣੋਤੀ ਪਬਲਿਕ ਵਾਈ - ਫਾਈ ਦਾ ਹੋਣਾ ਹੈ। ਫਿਲਹਾਲ ਦੇਸ਼ ਵਿਚ 38000 ਪਬਲਿਕ ਵਾਈ - ਫਾਈ ਹਨ ਜੋ ਕਿ ਭਾਰਤ ਦੀ ਜਨਸੰਖਿਆ ਦੇ ਮੁਕਾਬਲੇ ਕਾਫ਼ੀ ਘੱਟ ਹੈ। ਹਾਲਾਂਕਿ ਟ੍ਰਾਈ ਦਾ ਕਹਿਣਾ ਹੈ ਕਿ ਸਾਲ ਦੇ ਅੰਤ ਤੱਕ ਇਹ ਗਿਣਤੀ 5 ਲੱਖ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement