
ਭਾਰਤ ਦੀ ਆਬਾਦੀ ਨੂੰ ਇਕ ਅਰਬ ਦਾ ਅੰਕੜਾ ਪਾਰ ਕੀਤੇ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਫਿਰ ਵੀ ਇਕ ਚੌਥਾਈ ਬਜ਼ੁਰਗ ਇਕੱਲੇ ਰਹਿ ਰਹੇ ਹਨ ਅਤੇ ਇਸ ਵਸੋਂ ਨੇ ਉਨ੍ਹਾਂ....
ਨਵੀਂ ਦਿੱਲੀ,ਭਾਰਤ ਦੀ ਆਬਾਦੀ ਨੂੰ ਇਕ ਅਰਬ ਦਾ ਅੰਕੜਾ ਪਾਰ ਕੀਤੇ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਫਿਰ ਵੀ ਇਕ ਚੌਥਾਈ ਬਜ਼ੁਰਗ ਇਕੱਲੇ ਰਹਿ ਰਹੇ ਹਨ ਅਤੇ ਇਸ ਵਸੋਂ ਨੇ ਉਨ੍ਹਾਂ ਦਾ ਇਕੱਲਾਪਨ ਦੂਰ ਕਰਨ ਲਈ ਹੁਣ ਤਕ ਕੁੱਝ ਖ਼ਾਸ ਨਹੀਂ ਕੀਤਾ ਗਿਆ। ਦਿੱਲੀ ਦੇ ਇਕ ਗ਼ੈਰ-ਸਰਕਾਰੀ ਸੰਗਠਨ ਏਜਵੈੱਲ ਫ਼ਾਊਂਡੇਸ਼ਨ ਨੇ 10,000 ਬਜ਼ੁਰਗਾਂ ਨੂੰ ਲੈ ਕੇ ਇਕ ਸਰਵੇਖਣ ਕੀਤਾ।
ਇਸ ਮੁਤਾਬਕ ਲਗਭਗ ਹਰ ਚੌਥਾ ਬਜ਼ੁਰਗ (23.44 ਫ਼ੀ ਸਦੀ) ਇਸ ਦੇਸ਼ 'ਚ ਇਕੱਲਾ ਰਹਿੰਦਾ ਹੈ। ਸਰਵੇ ਮੁਤਾਬਕ ਦੇਸ਼ ਦਾ ਹਰ ਦੂਜਾ ਬਜ਼ੁਰਗ (48.88 ਫ਼ੀ ਸਦੀ) ਅਪਣੇ ਜੀਵਨਸਾਥੀ ਦੇ ਨਾਲ ਰਹਿ ਰਿਹਾ ਹੈ। ਜਦਕਿ 26.5 ਫ਼ੀ ਸਦੀ ਅਪਣੇ ਬੱਚਿਆਂ ਜਾਂ ਪ੍ਰਵਾਰ ਦੇ ਹੋਰ ਜੀਆਂ ਨਾਲ ਰਹਿ ਰਹੇ ਹਨ।'' ਸ਼ਹਿਰੀ ਖੇਤਰ 'ਚ ਸਥਿਤੀ ਹੋਰ ਵੀ ਬੁਰੀ ਹੈ। ਇੱਥੇ 25.3 ਫ਼ੀ ਸਦੀ ਬਜ਼ੁਰਗ ਲੋਕ ਇਕੱਠੇ ਰਹਿ ਰਹੇ ਹਨ। ਜਦਕਿ ਪੇਂਡੂ ਇਲਾਕਿਆਂ 'ਚ 21.38 ਫ਼ੀ ਸਦੀ ਬਜ਼ੁਰਗ ਇਕੱਲੇ ਰਹਿ ਰਹੇ ਹਨ।
ਸਰਵੇ 'ਚ ਇਹ ਵੀ ਦਸਿਆ ਗਿਆ ਹੈ ਕਿ ਵੱਡੀ ਗਿਣਤੀ 'ਚ ਬਜ਼ੁਰਗ ਇਕੱਲੇ ਰਹਿਣਾ ਜਾਂ ਅਪਣੇ ਜੀਵਨਸਾਥੀ ਨਾਲ ਰਹਿਣਾ ਪਸੰਦ ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਉਹ ਆਜ਼ਾਦ ਤਾਂ ਰਹਿੰਦੇ ਹਨ ਪਰ 'ਆਰਥਕ ਰੂਪ' 'ਚ ਉਨ੍ਹਾਂ ਨੂੰ ਦੂਜਿਆਂ 'ਤੇ ਨਿਰਭਰ ਰਹਿਣਾ ਹੁੰਦਾ ਹੈ। ਇਸ ਸਰਵੇ ਦੇ ਅੰਕੜੇ ਭਾਰਤ ਦੇ 20 ਸੂਬਿਆਂ 'ਚੋਂ ਇਕੱਠੇ ਕੀਤੇ ਗਏ ਹਨ। (ਪੀਟੀਆਈ)