
ਤਕਨੀਕੀ ਰੂਪ ਵਿਚ ਰਾਹੁਲ ਗਾਂਧੀ ਹਾਲੇ ਵੀ ਕਾਂਗਰਸ ਦੇ ਪ੍ਰਧਾਨ ਹਨ
ਨਵੀਂ ਦਿੱਲੀ, 9 ਜੁਲਾਈ : ਰਾਹੁਲ ਗਾਂਧੀ ਵਲੋਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿਤੇ ਅਸਤੀਫ਼ੇ ਤੋਂ ਬਾਅਦ ਨਵੇਂ ਪ੍ਰਧਾਨ ਨੂੰ ਲੈ ਕੇ ਜਾਰੀ ਕਿਆਸਰਾਈਆਂ ਵਿਚਾਲੇ ਪਾਰਟੀ ਦੇ ਸੀਨੀਅਰ ਆਗੂ ਜਨਾਦਰਨ ਦਿਵੇਦੀ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਗ਼ੈਰ ਰਸਮੀ ਕਵਾਇਦ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਨੂੰ ਅਹੁਦਾ ਛੱਡਣ ਤੋਂ ਪਹਿਲਾਂ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਇਕ ਵਿਵਸਥਾ ਬਣਾਉਣੀ ਚਾਹੀਦੀ ਹੈ।
Janardan Dwivedi
ਤਕਨੀਕੀ ਰੂਪ ਵਿਚ ਰਾਹੁਲ ਗਾਂਧੀ ਹਾਲੇ ਵੀ ਕਾਂਗਰਸ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਇਕ ਕੋਰ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਜੋ ਅਗਲੇ ਪ੍ਰਧਾਨ ਲਈ ਨਾਂ ਦੀ ਸਿਫ਼ਾਰਸ਼ ਕਰੇ। ਕਾਂਗਰਸ ਦੇ ਸਾਬਕਾ ਸੰਗਠਨ ਜਨਰਲ ਸਕੱਤਰ ਦਿਵੇਦੀ ਨੇ ਇਹ ਸਵਾਲ ਵੀ ਕੀਤਾ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ ਵਿਚ ਜਿਹੜੀਆਂ ਬੈਠਕਾਂ ਚੱਲ ਰਹੀਆਂ ਹਨ, ਇਸ ਨਾਲ ਜੁੜੇ ਪੈਨਲ ਨੂੰ ਕਿਸ ਨੇ ਅਧਿਕਾਰ ਦਿਤਾ ਹੈ।