ਮਾਣਹਾਨੀ ਮਾਮਲੇ ‘ਚ ਰਾਹੁਲ ਗਾਂਧੀ ਅੱਜ ਹੋਣਗੇ ਪਟਨਾ ਅਦਾਲਤ ‘ਚ ਪੇਸ਼
Published : Jul 6, 2019, 11:28 am IST
Updated : Jul 6, 2019, 12:34 pm IST
SHARE ARTICLE
Rahul Gandhi
Rahul Gandhi

ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੱਲੋਂ ਉਨ੍ਹਾਂ...

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੱਲੋਂ ਉਨ੍ਹਾਂ ਦੇ ਖਿਲਾਫ ਦਰਜ ਬੇਇੱਜ਼ਤੀ ਦੇ ਇੱਕ ਮਾਮਲੇ ਦੇ ਸਿਲਸਿਲੇ ਵਿੱਚ ਅੱਜ ਪਟਨਾ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਭਾਰਤੀ ਜਨਤਾ ਪਾਰਟੀ (ਬੀਜੇਪੀ)   ਦੇ ਸੀਨੀਅਰ ਨੇਤਾ ਨੇ ਬੀਤੇ ਅਪ੍ਰੈਲ ‘ਚ ਇੱਥੋਂ ਦੀ ਮੁੱਖ ਕਾਨੂੰਨੀ ਮੈਜਿਸਟਰੇਟ (ਸੀਜੇਐਮ) ਦੀ ਅਦਾਲਤ ‘ਚ ਇਹ ਮਾਮਲਾ ਦਰਜ ਕੀਤਾ ਸੀ।

Rahul Gandhi pleads not guilty in RSS defamation caseRahul Gandhi 

ਸੁਸ਼ੀਲ ਮੋਦੀ ਨੇ ਉਕਤ ਮਾਮਲਾ ਗਾਂਧੀ ਵੱਲੋਂ ਕਰਨਾਟਕ ਦੇ ਕੋਲਾਰ ‘ਚ ਇੱਕ ਚੁਣਾਵੀ ਰੈਲੀ ‘ਚ ਇਹ ਟਿੱਪਣੀ ਕਰਨ ‘ਤੇ ਇਤਰਾਜ਼ ਜਤਾਉਂਦੇ ਹੋਏ ਦਰਜ ਕੀਤਾ ਸੀ ਕਿ ਸਾਰੇ ਚੋਰਾਂ ਦੇ ਉਪਨਾਮ ਮੋਦੀ ਕਿਉਂ ਹਨ। ਗਾਂਧੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੈਂਕ ਧੋਖਾਧੜੀ ਆਰੋਪੀ ਨੀਰਵ ਮੋਦੀ ਅਤੇ ਇੰਡਿਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੇ ਵੱਲ ਸੀ। ਮਾਮਲੇ ਨੂੰ ਸੀਜੇਐਮ ਸ਼ਸ਼ੀਕਾਂਤ ਰਾਏ  ਨੇ ਏਸੀਜੇਐਮ ਕੁਮਾਰ ਗੁੰਜਣ ਦੇ ਕੋਲ ਭੇਜ ਦਿੱਤਾ ਸੀ। ਗਾਂਧੀ ਨੇ ਲੋਕ ਸਭਾ ਚੋਣ ‘ਚ ਆਪਣੀ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਇਸ ਹਫ਼ਤੇ ਦੇ ਸ਼ੁਰੂ ‘ਚ ਕਾਂਗਰਸ ਪ੍ਰਮੁੱਖ ਦੇ ਅਹੁਦੇ ਤੋਂ ਅਸਤੀਫਾ  ਦੇ ਦਿੱਤਾ ਸੀ।

Rahul GandhiRahul Gandhi

ਗਾਂਧੀ ਪਿਛਲੀ ਵਾਰ ਪਿਛਲੇ ਮਈ ‘ਚ ਬਿਹਾਰ ਦੀ ਰਾਜਧਾਨੀ ਪਟਨਾ ਆਏ ਸਨ ਜਦੋਂ ਉਨ੍ਹਾਂ ਨੇ ਅਭਿਨੇਤਾ ਤੋਂ ਨੇਤਾ ਬਣੇ ਸ਼ਤਰੁਘਨ ਸਿੰਨ੍ਹਾ ਲਈ ਇੱਕ ਰੋਡ ਸ਼ੋਅ ਕੀਤਾ ਸੀ। ਸਿੰਨ੍ਹਾ ਨੇ ਅਪ੍ਰੈਲ-ਮਈ ‘ਚ ਹੋਏ ਲੋਕ ਸਭਾ ਚੋਣ ਵਿੱਚ ਪਟਨਾ ਸਾਹਿਬ ਸੀਟ ‘ਤੇ ਕਾਂਗਰਸ ਦੇ ਟਿਕਟ ‘ਤੇ ਚੋਣ ਲੜੀ ਸੀ ਪਰ ਉਹ ਆਪਣੀ ਸੀਟ ਬਰਕਰਾਰ ਨਹੀਂ ਰੱਖ ਸਕੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement