
ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਸੰਦੇਸਰਾ ਬੰਧੂ ਬੈਂਕ ਧੋਖਾਧੜੀ ਤੇ ਮਨੀ ਲਾਂਡਿੰਗ ਮਾਮਲੇ 'ਚ ਵੀਰਵਾਰ ਸਵੇਰੇ ਸੀਨੀਅਰ
ਨਵੀਂ ਦਿੱਲੀ, 9 ਜੁਲਾਈ : ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਸੰਦੇਸਰਾ ਬੰਧੂ ਬੈਂਕ ਧੋਖਾਧੜੀ ਤੇ ਮਨੀ ਲਾਂਡਿੰਗ ਮਾਮਲੇ 'ਚ ਵੀਰਵਾਰ ਸਵੇਰੇ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਤੋਂ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ 'ਤੇ ਚੌਥੀ ਦੌਰ ਦੀ ਪੁੱਛਗਿੱਛ ਕੀਤੀ। ਈਡੀ ਅਧਿਕਾਰੀਆਂ ਦੀ ਤਿੰਨ ਮੈਂਬਰੀ ਟੀਮ ਰਾਜ ਸਭਾ ਸੰਸਦ ਦੇ 23, ਮਦਰ ਟੈਰੇਸਾ ਕ੍ਰੋਸੈਂਟ ਰਿਹਾਇਸ਼ 'ਤੇ ਸਵੇਰੇ ਕਰੀਬ 11 ਵਜੇ ਪੁੱਜੀ।
File Photo
ਇਸ ਤੋਂ ਪਹਿਲਾਂ ਪਟੇਲ ਤੋਂ ਇਸ ਮਾਮਲੇ 'ਚ ਦੋ ਜੁਲਾਈ ਨੂੰ ਕਰੀਬ 10 ਘੰਟੇ ਤਕ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਈਡੀ ਦੇ ਜਾਂਚਕਰਤਾਵਾਂ ਨੇ ਤਿੰਨ ਸੈਸ਼ਨਾਂ 'ਚ ਉਨ੍ਹਾਂ ਤੋਂ 128 ਪ੍ਰਸ਼ਨ ਪੁੱਛੇ ਹੈ। ਪਟੇਲ ਨੇ ਕਿਹਾ, 'ਇਹ ਮੇਰੇ ਤੇ ਮੇਰੇ ਪਰਵਾਰ ਵਿਰੁਧ ਸਿਆਸੀ ਕਿੜ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਹੈ। ਮੈਨੂੰ ਨਹੀਂ ਪਤਾ ਕਿ ਉਹ (ਜਾਂਚਕਰਤਾ) ਕਿਸੇ ਦੇ ਦਬਾਅ 'ਚ ਕੰਮ ਕਰ ਰਹੇ ਹਨ।' ਹੁਣ ਤਕ ਕਾਂਗਰਸ ਖ਼ਜ਼ਾਨਚੀ ਤੋਂ 27 ਜੂਨ ਤਕ, 30 ਜੂਨ ਤੇ ਦੋ ਜੁਲਾਈ ਨੂੰ ਹੋਏ ਸੈਸ਼ਨਾਂ 'ਚ ਈਡੀ 27 ਘੰਟੇ ਤਕ ਪੁਛਗਿੱਛ ਕਰ ਚੁੱਕੀ ਹੈ। (ਏਜੰਸੀ)