
ਨੌਕਰ ਨੂੰ ਮਾਲਕ ਵਲੋਂ ਘਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਸੇ ਨੇ ਸਾਥੀ ਨਾਲ ਮਿਲ ਕੀਤੀ 5 ਕਰੋੜ ਰੁਪਏ ਦੇ ਸਮਾਨ ਦੀ ਲੁੱਟ। ਹੋਏ 2 ਗ੍ਰਿਫ਼ਤਾਰ।
ਨੋਇਡਾ: ਇਕ ਨੌਕਰ (Servant) ਜਿਸ ਨੂੰ ਮਾਲਕ ਵਲੋਂ ਘਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ (Given responsibility to guard the house) ਗਈ ਸੀ, ਉਸੇ ਨੌਕਰ ਨੇ ਖੁਦ ਹੀ ਘਰ ਨੂੰ ਲੁੱਟ (Servant looted the house) ਲਿਆ। ਮਕਾਨ ਮਾਲਕ ਉਸ ਵਕਤ ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸੀ ਅਤੇ ਆਪਣੇ ਦੀ ਘਰ ਦੀ ਜ਼ਿੰਮੇਵਾਰੀ ਨੌਕਰ ਦੇ ਹਵਾਲੇ ਛੱਡ ਕੇ ਗਿਆ ਸੀ। ਉਸ ਪਿਛੋਂ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੋਨੇ, ਚਾਂਦੀ ਦੇ ਗਹਿਣੇ (Jewelery) ਅਤੇ ਕਾਰ ਸਣੇ 5 ਕਰੋੜ ਰੁਪਏ (Goods worth of 5 Crore Rupees) ਦਾ ਸਮਾਨ ਚੋਰੀ ਕਰ ਲਿਆ। ਫਿਲਹਾਲ, ਨੌਕਰ ਅਤੇ ਉਸ ਦੇ ਸਾਥੀ ਨੂੰ ਸ਼ਹਿਰ ਦੇ ਸੈਕਟਰ 49 ਥਾਣੇ ਵਿਚ ਗ੍ਰਿਫ਼ਤਾਰ ਕਰ ਕੇ 30 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।
ਹੋਰ ਪੜ੍ਹੋ - Tokyo Olympics: ਪਹਿਲਵਾਨ Seema Bisla ਨੇ ਬਿਮਾਰ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਜਤਾਈ ਉਮੀਦ
Servant Looted the house
ਨੋਇਡਾ ਦੇ ਐਡੀਸ਼ਨਲ ਡੀਸੀਪੀ (Noida Additional DCP) ਰਣਵਿਜੇ ਸਿੰਘ ਨੇ ਦੱਸਿਆ ਕਿ, 2 ਮਈ ਨੂੰ ਰਾਮੂ ਥਾਪੇ ਨੇ ਪੁਲਿਸ ਦੀ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਉਸ ਦਾ ਮਾਲਕ ਪੀਯੂਸ਼ ਬੰਦਯੋਪਾਧਿਆਏ (Piyush Bandyopadhyay) ਨੂੰ ਧੋਖਾਧੜੀ ਦੇ ਕੇਸ ‘ਚ ਦਿੱਲੀ ਜੇਲ੍ਹ ‘ਚ ਬੰਦ ਹੈ। ਉਨ੍ਹਾਂ ਨੇ ਘਰ ਦੀ ਜ਼ਿੰਮੇਵਾਰੀ ਆਪਣੇ ਡਰਾਈਵਰ ਗਯਾਦੀਨ ਉਰਫ ਗੋਪਾਲ (Driver Gopal) ਨੂੰ ਸੌਂਪੀ ਸੀ। ਜੇਲ੍ਹ ਜਾਣ ਦੇ ਕੁਝ ਦਿਨ ਬਾਅਦ ਹੀ ਗੋਪਾਲ ਨੇ ਆਪਣੇ ਸਾਥੀ ਹੀਰਾ ਨਾਲ ਮਿਲ ਕੇ ਘਰ ‘ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ - ਮਾਣ ਵਾਲੀ ਗੱਲ: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ
PHOTO
ਉਨ੍ਹਾਂ ਦੱਸਿਆ ਕਿ ਗੋਪਾਲ ਤੇ ਹੀਰਾ ਨੇ ਪਿਯੂਸ਼ ਦੇ ਘਰ ‘ਚੋਂ ਉਨ੍ਹਾਂ ਦੀ ਸਿਆਜ਼ ਕਾਰ, ਇਕ ਸਕੂਟੀ, ਸੋਨੇ-ਚਾਂਦੀ ਦੇ ਗਹਿਣੇ, ਜ਼ਰੂਰੀ ਕਾਗਜ਼, 2 ਫ੍ਰਿਜ, 2 ਐਲਈਡੀ ਟੀਵੀ, ਸੋਫ਼ਾ, ਵਾਸ਼ਿੰਗ ਮਸ਼ੀਨ, ਅਤੇ ਹੋਰ ਸਮਾਨ ਟਰੱਕ ਵਿਚ ਭਰ ਕੇ ਫਰਾਰ ਹੋ ਗਏ। ਚੋਰੀ ਕੀਤੇ ਗਏ ਸਮਾਨ ਦੀ ਕੁਲ ਕੀਮਤ 5 ਕਰੋੜ ਰੁਪਏ ਹੈ। ਪੁਲਿਸ ਨੇ ਹੁਣ ਕੇਸ ਦਰਜ ਕਰ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ - ਮਹਿੰਗਾਈ ਦੀ ਮਾਰ: ਅਮੂਲ ਦੁੱਧ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਵਿਚ ਕੀਤਾ ਵਾਧਾ
ਡੀਸੀਪੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮ ਗੋਪਾਲ ਵਾਸੀ ਛਤਰਪੁਰ, ਮੱਧ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਪਾਲ ਦੀ ਹੋਈ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਇਸ ਵਾਰਦਾਤ ‘ਚ ਸ਼ਾਮਲ ਇਕ ਹੋਰ ਮੁਲਜ਼ਮ ਹੀਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਸ ਚੋਰੀ ਦੇ ਮਾਮਲੇ ਦੇ 10 ਮਹੀਨਿਆਂ ਬਾਅਦ ਪੁਲਿਸ ਨੂੰ ਸਿਰਫ 30 ਲੱਖ ਰੁਪਏ ਬਰਾਮਦ ਹੋਏ ਬਾਕੀ ਦੇ 4.5 ਕਰੋੜ ਰੁਪਏ ਅਜੇ ਬਰਾਮਦ ਕਰਨਾ ਬਾਕੀ ਹੈ।