Tokyo Olympics: ਪਹਿਲਵਾਨ Seema Bisla ਨੇ ਬਿਮਾਰ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਜਤਾਈ ਉਮੀਦ
Published : Jul 10, 2021, 12:22 pm IST
Updated : Jul 10, 2021, 12:36 pm IST
SHARE ARTICLE
Wrestler Seema Bisla hopes to fulfill her father Olympic medal dream
Wrestler Seema Bisla hopes to fulfill her father Olympic medal dream

ਸੀਮਾ ਬਿਸਲਾ ਦੇ ਪਿਤਾ ਅਜ਼ਾਦ ਸਿੰਘ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਓਲੰਪਿਕ ਤਗਮਾ ਜਿੱਤਣ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰੇ।

ਰੋਹਤਕ: ਹਰਿਆਣੇ ਦੇ ਰੋਹਤਕ (Rohtak, Haryana) ਦੇ ਗੁਧੱਨ ਪਿੰਡ ਦੀ ਪਹਿਲਵਾਨ ਸੀਮਾ ਬਿਸਲਾ (Wrestler Seema Bisla) ਬੁਲਗਾਰੀਆ (Bulgaria) ਵਿੱਚ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ  (Olympic Qualification Tournament) ਦੇ 50 ਕਿੱਲੋਗ੍ਰਾਮ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਣ (Won Gold Medal) ਤੋਂ ਬਾਅਦ ਟੋਕਿਓ ਵਿੱਚ ਆਪਣੀ ਟਿਕਟ ਦੀ ਪੁਸ਼ਟੀ (Confirmed Ticket in Tokyo) ਕਰ ਚੁਕੀ ਹੈ। ਸੀਮਾ ਓਲੰਪਿਕ ਲਈ ਕੋਟਾ ਸੀਲ ਕਰਨ ਵਾਲੀ ਚੌਥੀ ਮਹਿਲਾ ਪਹਿਲਵਾਨ ਬਣ ਗਈ ਹੈ। 

ਹੋਰ ਪੜ੍ਹੋ -  ਮਾਣ ਵਾਲੀ ਗੱਲ: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ

Seema BislaSeema Bisla

ਸੀਮਾ ਬਿਸਲਾ ਦੇ ਪਿਤਾ,  ਸਾਬਕਾ ਕਬੱਡੀ ਖਿਡਾਰੀ (Former Kabaddi Player) ਸਨ, ਜੋ ਕਿ ਗਲੇ ਦੇ ਕੈਂਸਰ (Throat Cancer) ਨਾਲ ਜੂਝ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਓਲੰਪਿਕ ਤਗਮਾ ਜਿੱਤਣ ਦੇ ਉਨ੍ਹਾਂ ਦੇ ਸੁਪਨੇ (Dream to win Olympic Medal) ਨੂੰ ਪੂਰਾ ਕਰੇ। ਚਾਰ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀਮਾ ਨੇ ਸੱਤ ਸਾਲ ਦੀ ਉਮਰ ਵਿਚ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ। ਕੁਝ ਦਿਨਾਂ ਬਾਅਦ, ਸੀਮਾ ਆਪਣੇ ਜੀਜੇ, ਨਫੇ ਸਿੰਘ (Nafe Singh) ਦੀ ਨਿਗਰਾਨੀ ਹੇਠ ਆਪਣੀ ਸਿਖਲਾਈ ਜਾਰੀ ਰੱਖਣ ਲਈ ਰੋਹਤਕ ਸ਼ਹਿਰ ਚਲੀ ਗਈ। ਉਸ ਦਾ ਜੀਜਾ ਵੀ ਆਪਣੇ ਸਮੇਂ ਦਾ ਇਕ ਚੰਗਾ ਖਿਡਾਰੀ ਸੀ। 

ਇਹ ਵੀ ਪੜ੍ਹੋ -  ਕਰਜ਼ਾ ਲੈ ਕੇ ਪਤਨੀ ਨੂੰ ਭੇਜਿਆ ਸੀ Canada, ਮਿਲਿਆ ਧੋਖਾ, ਦੁਖੀ ਹੋ ਕੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਉਸ ਦੇ ਪਿਤਾ ਅਜ਼ਾਦ ਸਿੰਘ (Seema's Father Azad Singh) ਤਿੰਨ ਏਕੜ ਖੇਤੀ ਵਾਲੀ ਜ਼ਮੀਨ ਦੇ ਮਾਲਕ ਹਨ ਅਤੇ ਆਪਣੇ ਖੇਤਰ ਦੇ ਪ੍ਰਸਿੱਧ ਕਬੱਡੀ ਖਿਡਾਰੀ ਵੀ ਰਹੇ ਸਨ, ਪਰ ਉਹ ਅੰਤਰਰਾਸ਼ਟਰੀ ਪੱਧਰ 'ਤੇ ਨਹੀ ਖੇਡ ਸਕੇ। ਅਜ਼ਾਦ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੀ ਸਭ ਤੋਂ ਛੋਟੀ ਧੀ ਸੀਮਾ ਦੀ ਪ੍ਰਤਿਭਾ ਅਤੇ ਕੁਸ਼ਤੀ ਪ੍ਰਤੀ ਜਨੂੰਨ ਨੂੰ ਵੇਖਿਆ, ਤਾਂ ਉਨ੍ਹਾਂ ਨੇ ਉਮੀਦ ਜਤਾਈ  ਕਿ ਉਹ ਇੱਕ ਦਿਨ ਆਪਣੇ ਦੇਸ਼ ਦਾ ਨਾਮ ਉੱਚਾ ਕਰੇਗੀ।

PHOTOPHOTO

2004 ਵਿਚ, ਸੀਮਾ ਨੇ ਇਕ ਸਥਾਨਕ ਅਖਾੜੇ ’ਤੇ ਜਾਣਾ ਸ਼ੁਰੂ ਕੀਤਾ ਅਤੇ ਫਿਰ ਪਰਮਜੀਤ ਯਾਦਵ ਹੇਠ ਆਪਣੀ ਸਿਖਲਾਈ ਲਈ ਗੁਰੂਗ੍ਰਾਮ ਚਲੀ ਗਈ, ਜਿਥੇ ਉਸ ਨੂੰ ਬਿਹਤਰ ਖਿਡਾਰੀਆਂ ਨਾਲ ਖੇਡਣ ਦਾ ਆਤਮ ਵਿਸ਼ਵਾਸ ਅਤੇ ਮੌਕਾ ਮਿਲਿਆ ਅਤੇ ਉਸ ਨੇ ਆਪਣੀ ਕੁਸ਼ਲਤਾਵਾਂ ਨੂੰ ਦਰਸਾਇਆ। ਸੀਮਾ ਦੇ ਪਿਤਾ ਅਜ਼ਾਦ ਸਿੰਘ ਨੇ ਕਿਹਾ, “ਉਸ ਦੇ ਕੋਚ ਨੇ ਉਸ ਦੀ ਕਿਸਮਤ ਅਤੇ ਕੁਸ਼ਤੀ ਦੇ ਕਰੀਅਰ ਨੂੰ ਬਦਲ ਦਿੱਤਾ।”

ਇਹ ਵੀ ਪੜ੍ਹੋ -​ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਸਿਰਿਸ਼ਾ ਬਾਂਦਲਾ ਕੱਲ੍ਹ ਭਰੇਗੀ ਪੁਲਾੜ 'ਚ ਉਡਾਣ

ਸੀਮਾ ਦੀ ਵੱਡੀ ਭੈਣ, ਸੁਸ਼ੀਲਾ ਨੇ ਕਿਹਾ ਕਿ ਸੀਮਾ ਨੌਂ ਸਾਲਾਂ ਦੀ ਸੀ ਜਦੋਂ ਤੋਂ ਉਸਦੀ ਦੇਖਭਾਲ ਮੈਂ ਇਕ ਮਾਂ ਵਾਂਗ ਕੀਤੀ, ਉਸ ਦੇ ਅਭਿਆਸ, ਖੁਰਾਕ ਅਤੇ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ । “ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਾ ਮੇਰੇ ਪਿਤਾ ਦਾ ਸੁਪਨਾ ਸੀ। ਪਿੰਡ ਵਿਚ ਬਹੁਤੀਆਂ ਸਹੂਲਤਾਂ ਨਹੀਂ ਸਨ, ਇਸ ਲਈ ਮੈਂ ਸੀਮਾ ਨੂੰ ਪੇਸ਼ੇਵਰ ਪਹਿਲਵਾਨ ਵਜੋਂ ਸਿਖਲਾਈ ਦਵਾਉਣ ਲਈ ਆਪਣੇ ਘਰ ਲੈ ਆਈ। ਮੇਰੇ ਪਤੀ ਨਫੇ ਸਿੰਘ ਵੀ ਇਕ ਪਹਿਲਵਾਨ ਸਨ, ਸੀਮਾ ਦੇ ਕੈਰੀਅਰ ਨੂੰ ਬਣਾਉਣ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ।”

Seema BislaSeema Bisla

ਦੱਸ ਦੇਈਏ ਕਿ ਆਪਣੇ ਪਰਿਵਾਰ ਦੇ ਸੁਪਨੇ ਨੂੰ ਪੂਰਾ ਕਰਦਿਆਂ, 28 ਸਾਲਾ ਸੀਮਾ ਨੇ ਸਾਲ 2018 ਵਿਚ ਰਾਸ਼ਟਰਮੰਡਲ ਚੈਂਪੀਅਨਸ਼ਿਪ (Commonwealth Championship) ਵਿਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਨੇ ਪੁਣੇ ਵਿਚ 2009 ਵਿਚ ਏਸ਼ੀਅਨ ਕੈਡੇਟ ਚੈਂਪੀਅਨਸ਼ਿਪ (Asian Cadet Championship) ਵਿਚ ਕਾਂਸੀ ਦਾ ਤਗਮਾ (Bronze Medal) ਜਿੱਤਿਆ ਸੀ, ਅਤੇ ਉਸ ਨੂੰ 2018 ਤੇ 2019 ਵਿਚ 'ਭਾਰਤ ਕੇਸਰੀ' ਘੋਸ਼ਿਤ ਕੀਤਾ ਗਿਆ ਸੀ। ਫਿਰ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੂੰ ਰੇਲਵੇ ਵਿਚ ਕਲਰਕ ਨਿਯੁਕਤ ਕੀਤਾ ਗਿਆ ਸੀ, ਪਰ ਬਾਅਦ ਵਿਚ ਉਹ ਹਰਿਆਣਾ ਦੇ ਖੇਡ ਵਿਭਾਗ ਵਿਚ ਕੋਚ ਵਜੋਂ ਸ਼ਾਮਲ ਹੋ ਗਈ।

Location: India, Haryana, Rohtak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement