ਨਰਿੰਦਰ ਮੋਦੀ ਜਿੰਨਾ ਨਜ਼ਰਅੰਦਾਜ਼ ਕਰਨਗੇ, ਓਨਾ ਹੀ ਕਿਸਾਨ ਅੰਦੋਲਨ ਹੋਰ ਮਜਬੂਤ ਹੋਵੇਗਾ: ਭਗਵੰਤ ਮਾਨ
Published : Aug 9, 2021, 7:24 pm IST
Updated : Aug 9, 2021, 7:24 pm IST
SHARE ARTICLE
Bhagwant Mann
Bhagwant Mann

ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਾਨ ਨੇ ਦਸਵੀਂ ਵਾਰ ਪੇਸ ਕੀਤਾ 'ਕੰਮ ਰੋਕੂ ਮਤਾ'

ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਬਾਰੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਰਤਾਓ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਵਾਪਸ ਆਪਣੇ ਘਰ ਨਹੀਂ ਜਾਵੇਗਾ।

Bhagwant Mann Bhagwant Mann

ਹੋਰ ਪੜ੍ਹੋ: ਪੇਗਾਸਸ ਮਾਮਲਾ: ਰੱਖਿਆ ਮੰਤਰਾਲੇ ਦਾ ਬਿਆਨ- ਸਪਾਈਵੇਅਰ ਨਿਰਮਾਤਾ NSO ਨਾਲ ਨਹੀਂ ਕੀਤਾ ਕੋਈ ਲੈਣ-ਦੇਣ

ਭਗਵੰਤ ਮਾਨ ਨੇ ਕਿਸਾਨੀ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੋਮਵਾਰ ਨੂੰ ਲਗਾਤਾਰ ਦਸਵੀਂ ਵਾਰ 'ਕੰਮ ਰੋਕੂ ਮਤਾ' ਸੰਸਦ ਵਿੱਚ ਪੇਸ ਕਰਦਿਆਂ ਮੰਗ ਕੀਤੀ ਕਿ ਸੰਸਦ ਦੇ ਸੂਚੀਬੱਧ ਮੁੱਦਿਆਂ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਨਾਲ ਸੰਬੰਧਤ ਗੰਭੀਰ ਮਾਮਲੇ ਉਤੇ ਪਹਿਲ ਦੇ ਆਧਾਰ 'ਤੇ ਚਰਚਾ ਕੀਤੀ ਜਾਵੇ ਤਾਂ ਜੋ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਿਸਾਨੀ ਅੰਦੋਲਨ ਦੀ ਪ੍ਰੋੜਤਾ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਦੁਨੀਆਂ ਭਰ 'ਚ ਕਿਸਾਨ ਅੰਦੋਲਨ ਦੀ ਤਰੀਫ ਹੋ ਰਹੀ ਹੈ ਕਿਉਂਕਿ ਇਹ ਅੰਦੋਲਨ ਪਿਛਲੇ 8 ਮਹੀਨਿਆਂ ਤੋਂ ਸਾਂਤੀਪੂਰਨ ਤਰੀਕੇ ਅਤੇ ਸੰਵਿਧਾਨਿਕ ਮਰਿਆਦਾ ਨਾਲ ਚੱਲ ਰਿਹਾ ਹੈ।

PM modiPM modi

ਹੋਰ ਪੜ੍ਹੋ: ਪੰਜਾਬ ਦੇ ਪਿੰਡਾਂ ਵਿਚ ਜਲਦ ਸ਼ੁਰੂ ਹੋਵੇਗਾ ਪਾਣੀ ਦੇ ਬਿਲਾਂ ਦਾ ਆਨਲਾਈਨ ਭੁਗਤਾਨ

ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਨਰਿੰਦਰ ਮੋਦੀ ਸਰਕਾਰ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਦੇਸ਼ ਦੇ ਅੰਨਦਾਤਾ ਨਾਲ ਪੰਗਾ ਲੈ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ, 'ਨਰਿੰਦਰ ਮੋਦੀ ਜਿੰਨਾ ਨਜ਼ਰਅੰਦਾਜ਼ ਕਰਨਗੇ, ਓਨਾ ਹੀ ਕਿਸਾਨ ਅੰਦੋਲਨ ਹੋਰ ਮਜਬੂਤ ਹੋਵੇਗਾ।'

Farmers Parliament Farmers Protest

ਹੋਰ ਪੜ੍ਹੋ: ਨੀਰਵ ਮੋਦੀ ਦੀ ਭਾਰਤ ਵਾਪਸੀ 'ਤੇ ਲੱਗੀ ਬ੍ਰੇਕ, ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਮਿਲੀ ਮਨਜ਼ੂਰੀ

ਆਪ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੈਂਕੜੇ 'ਅੰਨਦਾਤਾ' ਸ਼ਹੀਦ ਹੋ ਚੁੱਕੇ ਹਨ, ਇਸੇ ਲਈ ਜਰੂਰੀ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਹਿਲ ਦੇ ਆਧਾਰ ਸੰਸਦ ਵਿੱਚ ਚਰਚਾ ਕੀਤੀ ਜਾਵੇ, ਤਾਂ ਜੋ ਕਾਨੂੰਨ ਰੱਦ ਹੋਣ 'ਤੇ ਦੇਸ਼ ਦਾ ਅੰਨਦਾਤਾ ਖੁਸੀ ਖੁਸੀ ਆਪਣੇ ਘਰ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ, ਹਮੇਸਾ ਖੜੀ ਰਹੇਗੀ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੀ ਰਹੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement