
Mumbai News : ਪਿਛਲੇ ਡੇਢ ਸਾਲ ਤੋਂ ਕੈਂਸਰ ਦੀ ਬਿਮਰੀ ਨਾਲ ਰਹੇ ਸੀ ਜੂਝ
Mumbai News : ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਵਿਜੇ ਕਦਮ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਵਿਜੇ ਕਦਮ 67 ਸਾਲਾਂ ਦੇ ਸਨ ਅਤੇ ਪਿਛਲੇ ਡੇਢ ਸਾਲ ਤੋਂ ਕੈਂਸਰ ਨਾਲ ਜੂਝ ਰਹੇ ਸਨ। ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣੇ ਘਰ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਮਰਾਠੀ ਫਿਲਮ ਜਗਤ ਨੂੰ ਡੂੰਘੇ ਸਦਮਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਵਿਜੇ ਕਦਮ ਦਾ ਦਿਹਾਂਤ ਮਰਾਠੀ ਸਿਨੇਮਾ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਨੇ 80 ਦੇ ਦਹਾਕੇ 'ਚ ਥਿਏਟਰ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਟੀ.ਵੀ. ਦੀ ਦੁਨੀਆਂ 'ਚ ਵੀ ਆਪਣੀ ਪਛਾਣ ਬਣਾਈ। ਉਹ "ਤੂਰਤੂਰ", "ਵਿੱਚਾ ਮਾਝੀ ਪੁਰੀ ਕਾਰਾ," ਅਤੇ "ਪੱਪਾ ਸੰਗਾ ਕੁਨਾਚੇ" ਵਰਗੇ ਡੇਲੀ ਸੋਪਸ 'ਚ ਨਜ਼ਰ ਆਏ।
ਇਹ ਵੀ ਪੜੋ:Tamil Nadu News : ਤਮਿਲਨਾਡੂ ’ਚ ਵਿਦਿਆਰਥੀਆਂ ਨੂੰ ਮਿਲੇਗਾ 1,000 ਰੁਪਏ ਪ੍ਰਤੀ ਮਹੀਨਾ
ਉਨ੍ਹਾਂ ਨੇ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਉਹ ਮਰਾਠੀ ਫਿਲਮਾਂ ਜਿਵੇਂ "ਤੇਰੇ ਮੇਰੇ ਸਪਨੇ," "ਇਰਸਾਲ ਕਾਰਤੀ," "ਦੇ ਦਨਾਦਨ," ਅਤੇ "ਦੇ ਧੜਕ ਬੇਧਕ" ਵਿੱਚ ਹਾਸਰਸ ਭੂਮਿਕਾਵਾਂ ਲਈ ਮਸ਼ਹੂਰ ਸੀ। ਉਨ੍ਹਾਂ ਨੇ ਤਾਪਸੀ ਪੰਨੂ ਨਾਲ "ਚਸ਼ਮੇ ਬਦੂਰ" ਅਤੇ "ਪੁਲਿਸ ਲਾਈਨ" 'ਚ ਹਿੰਦੀ ਸਿਨੇਮਾ 'ਚ ਵੀ ਕੰਮ ਕੀਤਾ।
ਇਹ ਵੀ ਪੜੋ:Ludhiana News : ਲੁਧਿਆਣਾ 'ਚ ਝੂਲਾ ਝੂਲਦੇ ਸਮੇਂ ਗਲੇ 'ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ
ਵਿਜੇ ਕਦਮ ਦਾ ਅੰਤਿਮ ਸੰਸਕਾਰ ਅੱਜ ਅੰਧੇਰੀ ਓਸ਼ੀਵਾੜਾ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਹਿਯੋਗੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਕਰ ਰਹੇ ਹਨ।
(For more news apart from Veteran actor Vijay Kadam of Marathi cinema passed away News in Punjabi, stay tuned to Rozana Spokesman)