ਸ਼ੇਅਰ ਬਾਜ਼ਾਰ ਪਰਤੀ ਰੌਣਕ: ਸੈਂਸੈਕਸ 'ਚ 646 ਅੰਕ ਦਾ ਸ਼ਾਨਦਾਰ ਉਛਾਲ, ਨਿਫਟੀ 11,550 'ਤੇ ਬੰਦ
Published : Sep 10, 2020, 8:03 pm IST
Updated : Sep 10, 2020, 8:03 pm IST
SHARE ARTICLE
Stock market
Stock market

ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ ਦਾ ਸ਼ਾਨਦਾਰ ਪ੍ਰਦਰਸ਼ਨ

ਮੁੰਬਈ : ਭਾਰਤੀ ਬਾਜ਼ਾਰਾਂ ਦਾ ਵੀਰਵਾਰ ਨੂੰ ਸ਼ਾਨਦਾਰ ਦਿਨ ਰਿਹਾ। ਬੀ. ਐੱਸ. ਈ. ਦਾ ਸੈਂਸੈਕਸ 646.40 ਅੰਕ ਦੀ ਤੇਜ਼ੀ ਨਾਲ 38,840.32 ਦੇ ਪੱਧਰ 'ਤੇ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ।

Stock MarketStock Market

ਉੱਥੇ ਹੀ, ਨਿਫਟੀ 171.25 ਦੀ ਛਲਾਂਗ ਲਗਾ ਕੇ 11,449.25 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸਵੇਰੇ ਬੀ. ਐੱਸ. ਈ. ਸੈਂਸੈਕਸ 322.96 ਅੰਕ ਉਪਰ 38,516.88 'ਤੇ ਅਤੇ ਨਿਫਟੀ 85.3 ਅੰਕ ਉਪਰ 11,363.30 ਦੇ ਪੱਧਰ 'ਤੇ ਖੁੱਲ੍ਹਾ ਸੀ।

Stock MarketStock Market

ਰਿਲਾਇੰਸ ਇੰਡਸਟਰੀਜ਼ ਨੇ 15 ਲੱਖ ਕਰੋੜ ਰੁਪਏ ਦੇ ਪੂੰਜੀਕਰਨ ਨੂੰ ਪਾਰ ਕਰ ਕੇ ਸੂਚਕ ਅੰਕਾਂ 'ਚ ਅਪਣਾ ਦਬਦਬਾ ਕਾਇਮ ਕੀਤਾ। ਰਿਲਾਇੰਸ ਦੇ ਰਿਟੇਲ ਕਾਰੋਬਾਰ 'ਚ ਨਿਵੇਸ਼ ਦੀਆਂ ਖ਼ਬਰਾਂ ਨਾਲ ਇਸ ਦੇ ਸਟਾਕਸ ਨੇ ਜ਼ਬਰਦਸਤ ਤੇਜ਼ੀ ਦਰਜ ਕੀਤੀ, ਜੋ ਆਖ਼ੀਰ 'ਚ 7.1 ਫ਼ੀ ਸਦੀ ਦੇ ਜ਼ੋਰਦਾਰ ਉਛਾਲ ਨਾਲ 2,314.65 ਦੇ ਪੱਧਰ 'ਤੇ ਬੰਦ ਹੋਏ। ਦਿਨ ਦੇ ਕਾਰੋਬਾਰ ਦੌਰਾਨ ਇਸ ਨੇ 2,343.90 ਤਕ ਦਾ ਉੱਚਾ ਪੱਧਰ ਵੀ ਦਰਜ ਕੀਤਾ।

India's stock marketIndia's stock market

ਇਸ ਤੋਂ ਇਲਾਵਾ ਬੈਂਕ ਅਤੇ ਆਈ. ਟੀ. ਸਟਾਕਸ 'ਚ ਤੇਜ਼ੀ ਨੇ ਵੀ ਬਾਜ਼ਾਰ ਨੂੰ ਬੂਸਟ ਕੀਤਾ। ਬੀ. ਐੱਸ. ਈ. ਮਿਡ ਕੈਪ 0.9 ਫ਼ੀ ਸਦੀ ਉਪਰ, ਜਦੋਂ ਕਿ ਸਮਾਲ ਕੈਪ 1.3 ਫ਼ੀ ਸਦੀ ਵੱਧ ਕੇ ਬੰਦ ਹੋਇਆ। ਨਿਫਟੀ 'ਚ ਆਰ. ਆਈ. ਐੱਲ., ਬੀ. ਪੀ. ਸੀ. ਐੱਲ., ਏਸ਼ੀਅਨ ਪੇਂਟਸ, ਆਈ. ਓ. ਸੀ. ਅਤੇ ਐਕਸਿਸ ਬੈਂਕ ਸਭ ਤੋਂ ਖਰ੍ਹਾ ਪ੍ਰਦਰਸ਼ਨ ਕਰਨ ਵਾਲੇ ਰਹੇ, ਜਦੋਂ ਕਿ ਭਾਰਤੀ ਇੰਫਰਾਟੈੱਲ, ਹਿੰਡਾਲਕੋ, ਟਾਟਾ ਸਟੀਲ, ਭਾਰਤੀ ਏਅਰਟੈੱਲ ਅਤੇ ਡਾ. ਰੈਡੀਜ਼ ਨੇ ਗਿਰਾਵਟ ਦਰਜ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement