ਮਜ਼ਬੂਤ ਫ਼ੌਜੀ ਤਾਕਤ ਬਿਨਾਂ ਵਿਰੋਧੀ ਫ਼ਾਇਦਾ ਚੁੱਕ ਸਕਦੇ ਹਨ : ਰਾਵਤ
Published : Nov 10, 2020, 11:06 pm IST
Updated : Nov 10, 2020, 11:06 pm IST
SHARE ARTICLE
image
image

ਅਸੀਂ ਬੇਹਦ ਮੁਸ਼ਕਲ, ਅਨਿਸ਼ਚਿਤ ਅਤੇ ਅਸਥਿਰ ਮਾਹੌਲ 'ਚ ਕੰਮ ਕਰ ਰਹੇ ਹਾਂ

ਨਵੀਂ ਦਿੱਲੀ, 10 ਨਵੰਬਰ : ਪ੍ਰਮੁੱਖ ਰਖਿਆ ਮੁਖੀ (ਸੀ.ਡੀ.ਐਸ) ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਫ਼ੌਜੀ ਬਲ ਬਹੁਤ ਮੁਸ਼ਕਲ ਅਤੇ ਅਨਿਸ਼ਚਿਤ ਮਾਹੌਲ 'ਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖੇਤਰ 'ਚ ਸ਼ਾਂਤੀ ਲਈ ਸਮਰੱਥਾ ਵਧਾਉਣੀ ਹੋਵੇਗੀ ਕਿਉਂਕਿ ਜੇਕਰ ਫ਼ੌਜੀ ਤਾਕਤ ਮਜ਼ਬੂਤ ਨਹੀਂ ਹੋਵੇਗੀ ਤਾਂ ਭਾਰਤ ਦੇ ਵਿਰੋਧੀ ਇਸ ਦਾ ਫ਼ਾਇਦਾ ਚੁੱਕ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਤਰ ਲੋੜ ਪੈਣ 'ਤੇ ਗੁਆਂਢੀ ਮਿੱਤਰ ਦੇਸ਼ਾਂ ਨਾਲ ਅਪਣੀ ਫ਼ੌਜ ਸਮਰੱਥਾ ਨੂੰ ਸਾਝਾ ਕਰਨਾ ਚਾਹੁੰਦਾ ਹੈ। ਪ੍ਰਮੁੱਖ ਰਖਿਆ ਮੁਖੀ ਰਖਿਆ ਅਤੇ ਫ਼ੌਜੀ ਮੁੱਦਿਆਂ 'ਤੇ ਆਧਾਰਤ ਇਕ ਪੋਰਟਲ 'ਭਾਰਤੀ ਸ਼ਕਤੀ ਡਾਟ ਇਨ' ਦੇ ਪੰਜਵੇਂ ਸਾਲਾਨਾ ਸਮਾਰੋਹ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਤ ਕਰ ਰਹੇ ਸਨ। ਜਨਰਲ ਰਾਵਤ ਨੇ ਕਿਹਾ, ''ਅੱਜ ਅਸੀਂ ਬੇਹਦ ਮੁਸ਼ਕਲ, ਅਨਿਸ਼ਚਿਤ ਅਤੇ ਅਸਥਿਰ ਮਾਹੌਲ 'ਚ ਕੰਮ ਕਰ ਰਹੇ ਹਨ। ਵਿਸ਼ਵ ਦੇ ਲਗਭਗ ਹਰ ਖੇਤਰ 'ਚ ਛੋਟੀ, ਵੱਡੀ ਜੰਗ ਛਿੜੀ ਹੋਈ ਹੈ। ਇਸ ਲਈ ਸਾਨੂੰ ਖ਼ੁਦ ਦੀ ਰਖਿਆ ਕਰਨੀ ਹੈ, ਅਪਣੇ ਦੇਸ਼ ਦੀ, ਅਪਣੇ ਦੇਸ਼ ਦੀ ਅਖੰਡਤਾ ਅਤੇ ਅਪਣੇ ਲੋਕਾਂ ਦੀ ਰਖਿਆ ਕਰਨੀ ਹੈ ਤਾਂ ਸਾਨੂੰ ਮਜ਼ਬੂਤ ਫ਼ੌਜ ਬਲ ਦੀ ਜ਼ਰੂਰਤ ਹੈ।''imageimage
 

 ਜਨਰਲ ਬਿਪਿਨ ਰਾਵਤ ਨੇ ਕਿਹਾ, ''ਸਾਡੀ ਸਮੁੰਦਰੀ ਫ਼ੌਜ ਹਿੰਦ ਪ੍ਰਸ਼ਾਂਤ ਖੇਤਰ 'ਚ ਤੈਨਾਤ ਹੈ, ਜਿਥੇ ਤੋਂ ਜਹਾਜ਼ਾਂ ਦੀ ਸੱਭ ਤੋਂ ਵੱਧ ਆਵਾਜਾਈ ਹੁੰਦੀ ਹੈ। ਉਨ੍ਹਾਂ ਨੂੰ ਸਮੁੰਦਰ 'ਚ ਹੀ ਨਹੀਂ, ਬਲਕਿ ਸਮੁੰਦਰ ਦੇ ਅੰਦਰ ਕੰਮ ਕਰਨ ਦੇ ਨਾਲ ਹੀ ਤੇਜ਼ੀ ਨਾਲ ਬਣ ਰਹੇ ਮੁਸ਼ਕਲ ਹਾਲਾਤ ਦੌਰਾਨ ਤਕਨੋਲਾਜੀ ਨੂੰ ਵੀ ਵਿਕਸਿਤ ਕਰਨ ਦੀ ਜ਼ਰੂਰਤ ਹੈ।''  (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement