
ਵੀਡੀਓ ਵਿਚ ਮੁੱਖ ਅਧਿਕਾਰੀ ਸਾਨੂ ਜਸ ਨੇ ਦੱਸਿਆ ਕਿ ਨਾਈਜੀਰੀਅਨ ਨੇਵੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਾਰਵਾਈ ਕਰ ਰਹੀ ਹੈ।
ਨਵੀਂ ਦਿੱਲੀ: ਨਾਈਜੀਰੀਆ 'ਚ ਫਸੇ 16 ਭਾਰਤੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਹਨਾਂ ਨੂੰ ਭਾਰਤ ਸਰਕਾਰ ਤੋਂ ਕੋਈ ਖਾਸ ਮਦਦ ਨਹੀਂ ਮਿਲ ਰਹੀ ਹੈ। ਬੁੱਧਵਾਰ ਰਾਤ ਨਾਈਜੀਰੀਆ 'ਚ ਫਸੇ ਕਾਨਪੁਰ ਦੇ ਰੋਸ਼ਨ ਅਰੋੜਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਕ ਹੋਰ ਵੀਡੀਓ ਭੇਜੀ ਹੈ। ਜਿਸ ਵਿਚ ਉਹ ਹੋਰ ਭਾਰਤੀਆਂ ਦੇ ਨਾਲ ਮਦਦ ਦੀ ਗੁਹਾਰ ਲਗਾ ਰਿਹਾ ਹੈ। ਕਾਨਪੁਰ ਗੋਵਿੰਦ ਨਗਰ ਦੇ ਰਹਿਣ ਵਾਲੇ ਰੋਸ਼ਨ ਅਰੋੜਾ ਨੇ ਰਾਤ ਕਰੀਬ 8 ਵਜੇ ਆਪਣੇ ਪਿਤਾ ਮਨੋਜ ਨੂੰ 2 ਵੀਡੀਓ ਭੇਜੇ, ਜਿਸ ਵਿਚ ਰੋਸ਼ਨ ਦੇ ਨਾਲ 16 ਭਾਰਤੀ ਮਦਦ ਦੀ ਗੁਹਾਰ ਲਗਾ ਰਹੇ ਹਨ, ਉਹਨਾਂ ਕਿਹਾ ਕਿ ਪਤਾ ਨਹੀਂ ਅਸੀਂ ਹੁਣ ਪਰਿਵਾਰ ਨੂੰ ਕਦੋਂ ਮਿਲ ਸਕਾਂਗੇ। ਨਾਈਜੀਰੀਆ ਦੀ ਜਲ ਸੈਨਾ ਸਾਨੂੰ ਇੱਥੋਂ ਲੈ ਜਾਵੇਗੀ ਅਤੇ ਸਾਡੇ ਮੋਬਾਈਲ ਵੀ ਖੋਹ ਲਏ ਜਾਣਗੇ।
ਵੀਡੀਓ ਵਿਚ ਮੁੱਖ ਅਧਿਕਾਰੀ ਸਾਨੂ ਜਸ ਨੇ ਦੱਸਿਆ ਕਿ ਨਾਈਜੀਰੀਅਨ ਨੇਵੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਾਰਵਾਈ ਕਰ ਰਹੀ ਹੈ। ਜਿਨ੍ਹਾਂ 15 ਲੋਕਾਂ ਨੂੰ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਸੀ, ਉਹਨਾਂ ਨੂੰ ਜਹਾਜ਼ ਵਿਚ ਵਾਪਸ ਭੇਜ ਦਿੱਤਾ ਗਿਆ ਹੈ। ਹੁਣ ਜਹਾਜ਼ ਨੂੰ ਡੌਕ ਤੋਂ ਨਾਈਜੀਰੀਆ ਦੇ ਪਾਣੀਆਂ ਤੱਕ ਲਿਜਾਇਆ ਜਾਵੇਗਾ। ਨਾਈਜੀਰੀਅਨ ਨੇਵੀ ਪਾਇਰੇਸੀ ਐਕਟ ਦੇ ਤਹਿਤ ਅਜਿਹਾ ਨਹੀਂ ਕਰ ਸਕਦੀ।
ਜਹਾਜ਼ 'ਚ ਮੌਜੂਦ ਅਧਿਕਾਰੀ ਰੋਸ਼ਨ ਅਰੋੜਾ ਦੇ ਨਾਲ ਸਾਰੇ 16 ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਝੰਡੇ ਨਾਲ ਬਚਾਉਣ ਦੀ ਗੁਹਾਰ ਲਗਾ ਰਹੇ ਹਨ। ਪਿਤਾ ਮਨੋਜ ਅਨੁਸਾਰ ਸਰਕਾਰ ਨੇ ਅਜੇ ਤੱਕ ਆਪਣੇ ਭਾਰਤੀਆਂ ਨੂੰ ਬਚਾਉਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ। 16 ਭਾਰਤੀਆਂ ਦੀਆਂ ਵਧਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਪਰਿਵਾਰ ਨੇ ਨਟਰਾਜ ਸਿਨੇਮਾ ਚੌਕ ਤੋਂ ਚਾਵਲਾ ਮਾਰਕੀਟ ਚੌਕ ਤੱਕ ਪੈਦਲ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ।
ਕਾਨਪੁਰ ਦੇ ਗੋਵਿੰਦ ਨਗਰ ਦਾ ਰਹਿਣ ਵਾਲਾ ਰੌਸ਼ਨ ਅਰੋੜਾ 3 ਮਹੀਨਿਆਂ ਤੋਂ ਦੱਖਣੀ ਅਫਰੀਕਾ ਦੇ ਗਿਨੀ ਦੇਸ਼ 'ਚ ਬੰਧਕ ਹੈ। ਉਹਨਾਂ ਦੇ ਨਾਲ ਦੇਸ਼ ਦੇ 16 ਹੋਰ ਭਾਰਤੀ ਵੀ ਹਨ। ਨਾਈਜੀਰੀਆ ਦੀ ਜਲ ਸੈਨਾ ਨੇ ਸਾਰਿਆਂ 'ਤੇ ਕੱਚੇ ਤੇਲ ਦੀ ਚੋਰੀ ਦਾ ਦੋਸ਼ ਲਗਾਇਆ ਹੈ। ਜਹਾਜ਼ ਦੇ ਚਾਲਕ ਦਲ 'ਚ ਕੁੱਲ 26 ਮੈਂਬਰ ਹਨ, ਜਿਨ੍ਹਾਂ 'ਚੋਂ ਰੋਸ਼ਨ ਸਮੇਤ 16 ਭਾਰਤੀ ਹਨ। ਇਹ ਉਸ ਦੀ ਨੌਕਰੀ ਦੀ ਪਹਿਲੀ ਸ਼ਿਪਮੈਂਟ ਸੀ। ਟੀਮ ਵਿਚ 16 ਭਾਰਤੀ ਹਨ, ਛੇ ਸ੍ਰੀਲੰਕਾ ਦੇ, ਪੋਲੈਂਡ ਅਤੇ ਫਿਲੀਪੀਨਜ਼ ਦੇ ਇਕ-ਇਕ ਜਵਾਨ ਹਨ।
ਦੋ ਹੋਰ ਮਰਚੈਂਟ ਨੇਵੀ ਅਧਿਕਾਰੀ ਸ਼ਾਮਲ ਹਨ। ਪਿਤਾ ਨੇ ਦੱਸਿਆ ਕਿ ਦੇਹਰਾਦੂਨ, ਅੰਬਾਲਾ, ਕਰਨਾਟਕ ਦੇ ਲੋਕ ਵੀ ਉੱਥੇ ਹੀ ਚਾਲਕ ਦਲ ਵਿਚ ਫਸੇ ਹੋਏ ਹਨ। ਸਾਰੇ 87 ਦਿਨਾਂ ਤੋਂ ਬੰਧਕ ਹਨ। ਸਾਰੇ ਵਟਸਐਪ ਕਾਲਿੰਗ ਅਤੇ ਚੈਟ ਰਾਹੀਂ ਆਪਣੇ ਪਰਿਵਾਰਾਂ ਅਤੇ ਜਹਾਜ਼ ਕੰਪਨੀ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਕੰਪਨੀ ਨੇ ਰੌਸ਼ਨ ਨੂੰ ਦੱਸਿਆ ਸੀ ਕਿ ਗਿਨੀ ਦੇਸ਼ ਨੇ ਜੁਰਮਾਨਾ ਲਗਾਇਆ ਸੀ, ਜਿਸ ਦਾ ਭੁਗਤਾਨ ਇਕ ਹਫਤੇ ਦੇ ਅੰਦਰ-ਅੰਦਰ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਗਿਨੀ ਨੇਵੀ ਹੁਣ ਇਹਨਾਂ ਲੋਕਾਂ ਨੂੰ ਛੱਡਣ ਦੀ ਬਜਾਏ ਨਾਈਜੀਰੀਅਨ ਨੇਵੀ ਦੇ ਹਵਾਲੇ ਕਿਉਂ ਕਰਨ ਜਾ ਰਹੀ ਹੈ, ਇਹ ਸਮਝ ਨਹੀਂ ਆ ਰਿਹਾ ਹੈ।