
ਐਨੇ ਕੋਲੇ ਦੀ ਬੱਚਤ ਨਾ ਹੋਣ ਦੇ ਹਾਲਾਤਾਂ ਵਿੱਚ, ਪਹਿਲਾਂ ਤੋਂ ਹੀ ਦਬਾਅ ਹੇਠ ਚੱਲ ਰਹੀ ਘਰੇਲੂ ਸਪਲਾਈ 'ਤੇ ਬੋਝ ਹੋਰ ਵਧ ਸਕਦਾ ਸੀ।
ਨਵੀਂ ਦਿੱਲੀ - ਸੂਰਜੀ ਉਤਪਾਦਨ ਰਾਹੀਂ ਭਾਰਤ ਨੇ 2022 ਦੀ ਪਹਿਲੀ ਛਿਮਾਹੀ ਵਿੱਚ 42 ਬਿਲੀਅਨ ਡਾਲਰ ਦੇ ਬਾਲਣ ਖਰਚੇ ਅਤੇ 19.4 ਮਿਲੀਅਨ ਟਨ ਕੋਲੇ ਦੀ ਬਚਤ ਕੀਤੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਜਾਰੀ ਹੋਈ ਇੱਕ ਰਿਪੋਰਟ ਤੋਂ ਮਿਲੀ ਹੈ। ਐਨੇ ਕੋਲੇ ਦੀ ਬੱਚਤ ਨਾ ਹੋਣ ਦੇ ਹਾਲਾਤਾਂ ਵਿੱਚ, ਪਹਿਲਾਂ ਤੋਂ ਹੀ ਦਬਾਅ ਹੇਠ ਚੱਲ ਰਹੀ ਘਰੇਲੂ ਸਪਲਾਈ 'ਤੇ ਬੋਝ ਹੋਰ ਵਧ ਸਕਦਾ ਸੀ।
ਊਰਜਾ ਖੇਤਰ ਦੇ ਥਿੰਕ ਟੈਂਕ ਐਂਬਰ, ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਅਤੇ ਇੰਸਟੀਚਿਊਟ ਫ਼ਾਰ ਐਨਰਜੀ ਇਕਨਾਮਿਕਸ ਐਂਡ ਫਾਈਨੈਂਸ਼ੀਅਲ ਐਨਾਲਿਸਿਸ ਦੀ ਰਿਪੋਰਟ ਨੇ ਪਿਛਲੇ ਦਹਾਕੇ ਦੌਰਾਨ ਸੂਰਜੀ ਊਰਜਾ ਦੇ ਵਿਕਾਸ ਦਾ ਵਿਸ਼ਲੇਸ਼ਣ ਕੀਤਾ, ਅਤੇ ਪਾਇਆ ਕਿ ਸੂਰਜੀ ਸਮਰੱਥਾ ਵਾਲੀਆਂ ਚੋਟੀ ਦੀਆਂ ਦਸ ਅਰਥਵਿਵਸਥਾਵਾਂ ਵਿੱਚੋਂ ਪੰਜ, ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਵੀਅਤਨਾਮ ਏਸ਼ੀਆ ਤੋਂ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੱਤ ਪ੍ਰਮੁੱਖ ਏਸ਼ੀਆਈ ਦੇਸ਼ਾਂ - ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਵੀਅਤਨਾਮ, ਫਿਲੀਪੀਨਜ਼ ਅਤੇ ਥਾਈਲੈਂਡ ਵਿੱਚ ਸੂਰਜੀ ਉਤਪਾਦਨ ਨੇ ਜਨਵਰੀ ਤੋਂ ਜੂਨ 2022 ਤੱਕ ਲਗਭਗ 34 ਬਿਲੀਅਨ ਡਾਲਰ ਦੇ ਸੰਭਾਵਿਤ ਜੈਵਿਕ ਬਾਲਣ ਦੀ ਲਾਗਤ ਬਚਾਈ ਹੈ। ਇਹ ਇਸ ਸਮੇਂ ਦੌਰਾਨ ਕੁੱਲ ਜੈਵਿਕ ਬਾਲਣ ਦੀ ਲਾਗਤ ਦੇ ਨੌਂ ਪ੍ਰਤੀਸ਼ਤ ਦੇ ਬਰਾਬਰ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "ਭਾਰਤ ਵਿੱਚ, ਸੂਰਜੀ ਉਤਪਾਦਨ ਸਦਕਾ ਸਾਲ ਦੀ ਪਹਿਲੀ ਛਿਮਾਹੀ ਵਿੱਚ ਬਾਲਣ ਦੀ ਲਾਗਤ ਵਿੱਚ 4.2 ਬਿਲੀਅਨ ਡਾਲਰ ਅਤੇ 19.4 ਮਿਲੀਅਨ ਟਨ ਕੋਲੇ ਦੀ ਬਚਤ ਹੋਈ ਹੈ।"