
ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ...
ਨਵੀਂ ਦਿੱਲੀ (ਸ.ਸ.ਸ) : ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਪੰਜਾਬ ਸ. ਨਵਜੋਤ ਸਿੰਘ ਸਿੱਧੂ ਦੀ ਸਿਹਤ ਵਿਚ ਸੁਧਾਰ ਵੇਖਣ ਨੂੰ ਮਿਲਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਇਲਾਜ ਅਤੇ ਅਰਾਮ ਕਾਰਨ ਸੁਧਾਰ ਹੋਇਆ ਹੈ। ਉਨਾਂ ਦੇ ਗਲੇ ਵਿਚਲੀਆਂ ਗੰਢਾਂ ਅਤੇ ਜ਼ਖ਼ਮ ਠੀਕ ਹੋ ਚੁੱਕੇ ਹਨ ਅਤੇ ਬਲੀਡਿੰਗ ਪੂਰੀ ਤਰਾਂ ਬੰਦ ਹੋ ਚੁੱਕੀ ਹੈ। ਇਹ ਜਾਣਕਾਰੀ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ। ਼
ਨਵਜੋਤ ਸਿੱਧੂ
ਅੱਜ ਅਪੋਲੋ ਹਸਪਤਾਲ ਨਵੀਂ ਦਿੱਲੀ ਵਿਖੇ ਡਾਕਟਰਾਂ ਵੱਲੋਂ ਸ. ਸਿੱਧੂ ਨੂੰ ਅਗਲੇ ਇੱਕ ਹਫ਼ਤੇ ਲਈ ਗੱਲਬਾਤ ਦੌਰਾਨ ਸ਼ਬਦਾਂ ਵਿੱਚ ਲੰਮਾ ਅੰਤਰਾਲ ਰੱਖਣ ਅਤੇ ਉੱਚੀ ਆਵਾਜ਼ ਵਿੱਚ ਗੱਲ ਨਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਉਨਾਂ ਦੇ ਗਲੇ ਤੋਂ ਪਤਲੀ ਬਾਮ ਕੋਟਿੰਗ ਹਟਾ ਦਿੱਤੀ ਗਈ ਹੈ ਅਤੇ ਖੁੱਲ ਕੇ ਗੱਲ ਕਰਨ ਅਤੇ ਆਪਣੇ ਆਮ ਕੰਮ ਮੁੜ ਸ਼ੁਰੂ ਕਰਨ ਲਈ ਉਨਾਂ ਨੂੰ ਵਿਸ਼ੇਸ਼ ਕਿਸਮ ਦੀ ਦਵਾਈ ਦਿੱਤੀ ਜਾਵੇਗੀ।