
ਆਪਣੇ ਬੇਬਾਕ ਅੰਦਾਜ਼ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਨਵੀ ਮੁਸੀਬਤ 'ਚ ਫਸ ਗਏ ਹਨ। ਬੀਤੇ ਦਿਨੀ....
ਜੈਪੁਰ (ਭਾਸ਼ਾ) : ਆਪਣੇ ਬੇਬਾਕ ਅੰਦਾਜ਼ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਨਵੀ ਮੁਸੀਬਤ 'ਚ ਫਸ ਗਏ ਹਨ। ਬੀਤੇ ਦਿਨੀ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹਿਤ ਵਿਚ ਪ੍ਰਚਾਰ ਕਰਨ ਗਏ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਪੱਤਰਕਾਰ ਨਾਲ ਹੀ ਉਲਝ ਗਏ ਅਤੇ ਗੱਲ ਏਨੀ ਵੱਧ ਗਈ ਕਿ ਸਿੱਧੂ ਨੇ ਪੱਤਰਕਾਰ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ। ਇਕ ਵਾਰ ਤੁਸੀਂ ਵੀ ਦੇਖੋ ਸ਼ੇਅਰੋ ਸ਼ਾਇਰੀ ਕਰਨ ਵਾਲੇ ਨਵਜੋਤ ਸਿੱਧੂ ਦਾ ਗੁੱਸੇ ਭਰਿਆ ਰੂਪ ਦਰਅਸਲ ਨਵਜੋਤ ਸਿੱਧੂ ਜੈਪੁਰ ਵਿਚ ਪ੍ਰਚਾਰ ਕਰਨ ਗਏ ਸੀ।
Navjot Sidhu
ਇਕ ਚੈਨਲ ਦੇ ਪੱਤਰਕਾਰ ਵੱਲੋਂ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ 'ਤੇ ਦਿੱਤੇ ਗਏ ਬਿਆਨ ਬਾਰੇ ਸਵਾਲ ਕੀਤਾ ਗਿਆ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਪੱਤਰਕਾਰ ਨੂੰ ਧੱਕਾ ਮਾਰ ਦਿਤਾ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਆਪੇ ਨੇਤਾ ਹੀ ਸਿੱਧੂ ਖਿਲਾਫ ਖੜੇ ਹੋ ਗਏ।
Navjot Singh Sidhu
ਸਿੱਧੂ ਨੇ ਮਸ਼ਕਰੀ ਭਰੇ ਅੰਦਾਜ਼ ਨਾਲ ਕੈਪਟਨ ਅਮਰਿੰਦਰ ਅਤੇ ਰਾਹੁਲ ਗਾਂਧੀ ਲਈ ਬਿਆਨ ਦਿੱਤਾ ਸੀ ਪਰ ਉਸ ਤੋਂ ਬਾਅਦ ਸਿੱਧੂ ਨੇ ਇੱਕ ਨਵੀ ਮੁਸਬੀਤ ਗੱਲ ਪਾ ਲਈ ਹੈ ਜਿਸਦੇ ਚਲਦੇ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।