ਗੰਨੇ ਦੀ ਪਿੜਾਈ ਲਈ ਅਲਾਟਮੈਂਟ ਬਣ ਸਕਦੀ ਹੈ ਕਿਸਾਨਾਂ ਲਈ ਪ੍ਰੇਸ਼ਾਨੀ
Published : Dec 10, 2018, 12:31 pm IST
Updated : Dec 10, 2018, 12:31 pm IST
SHARE ARTICLE
Sugarcane
Sugarcane

ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਕੀਤੇ ਗਏ ਜ਼ਬਰਦਸਤ ਸੰਘਰਸ਼ ਬਾਅਦ ਸਰਕਾਰ ਦੀ ਦਖਲਅੰਜਾਜ਼ੀ ਬਾਅਦ ਭਾਵੇਂ ਨਿੱਜੀ ਖੰਡ ਮਿੱਲਾਂ  ਜਲਦੀ ਹੀ ਚਾਲੂ ਹੋਣ.........

ਗੁਰਦਾਸਪੁਰ  : ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਕੀਤੇ ਗਏ ਜ਼ਬਰਦਸਤ ਸੰਘਰਸ਼ ਬਾਅਦ ਸਰਕਾਰ ਦੀ ਦਖਲਅੰਜਾਜ਼ੀ ਬਾਅਦ ਭਾਵੇਂ ਨਿੱਜੀ ਖੰਡ ਮਿੱਲਾਂ  ਜਲਦੀ ਹੀ ਚਾਲੂ ਹੋਣ ਜਾ ਰਹੀਆਂ ਹਨ ਪਰ ਇਨ੍ਹਾਂ ਮਿੱਲਾਂ ਨੂੰ ਗੰਨਾ ਕਮਿਸ਼ਨਰ ਪੰਜਾਬ ਵੱਲੋਂ ਗੰਨੇ ਦੀ ਪਿੜਾਈ ਵਾਸਤੇ ਕੀਤੀ ਅਲਾਟਮੈਂਟ ਕਿਸਾਨਾਂ ਦੀ ਸਿਰਦਰਦੀ ਬਣ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਚ ਇਸ ਵਾਰ ਇਕ ਲੱਖ ਪੰਜ ਹਜ਼ਾਰ ਹੈਕਟੇਅਰ ਰਕਬੇ 'ਚ ਗੰਨੇ ਦੀ ਬਿਜਾਈ ਹੋਈ ਹੈ ਜਿਸ ਦੀ ਕੁੱਲ ਪੈਦਾਵਾਰ ਵਿਚੋਂ ਸਿਰਫ 30 ਫੀਸਦੀ ਗੰਨੇ ਦੀ ਪਿੜਾਈ ਸਹਿਕਾਰੀ ਖੰਡ ਮਿੱਲਾਂ ਵਲੋਂ ਕੀਤੀ ਜਾਣੀ ਹੈ।

ਇਸ ਦਫ਼ਾ ਗੰਨਾ ਕਮਿਸ਼ਨਰ ਵੱਲੋਂ ਸਹਿਕਾਰੀ ਖੰਡ ਮਿੱਲਾਂ ਤੋਂ ਵਾਧੂ ਗੰਨਾ ਵੱਖ ਵੱਖ ਨਿੱਜੀ ਖੰਡ ਮਿੱਲਾਂ ਨੂੰ ਅਲਾਟ ਕੀਤਾ ਗਿਆ ਹੈ। ਕਮਿਸ਼ਨਰ ਵੱਲੋਂ ਗੰਨਾ ਅਲਾਟ ਕਰਨ ਦੇ ਨਾਲ ਪਿੰਡਾਂ ਨੂੰ ਵੀ ਬਾਂਡ ਕੀਤਾ ਗਿਆ ਅਤੇ ਜਿਸ ਢੰਗ ਨਾਲ ਪਿੰਡਾਂ ਨੂੰ ਮਿੱਲਾਂ ਨਾਲ ਜੋੜਿਆ ਗਿਆ ਹੈ ਉਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਨਿੱਜੀ ਖੰਡ ਮਿੱਲਾਂ ਦੇ ਨਜ਼ਦੀਕ ਪੈਂਦੇ ਪਿੰਡਾਂ ਨੂੰ ਛੱਡ ਕੇ ਦੂਰ ਦੂਰਾਡੇ ਦੇ ਪਿੰਡਾਂ ਨੂੰ ਸਬੰਧਿਤ ਮਿੱਲਾਂ ਨਾਲ ਜੋੜਿਆ ਗਿਆ ਹੈ। ਇੱਥੋਂ ਤੱਕ ਕਿ ਕਈ ਪਿੰਡਾਂ ਨੂੰ ਤਾਂ ਸੈਕੜੇ ਕਿਲੋਮੀਟਰ ਦੂਰ ਪੈਂਦੀਆਂ ਮਿੱਲਾਂ ਨਾਲ ਜੋੜਿਆ ਗਿਆ ਹੈ। ਜਿਸ ਕਾਰਨ ਕਿਸਾਨਾਂ ਮਹਿੰਗੇ ਭਾਅ ਦੇ ਡੀਜ਼ਲ ਕਾਰਨ ਗੰਨਾ ਉਤਪਾਦਕ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਦੂਸਰੇ ਪਾਸੇ ਗੰਨੇ ਨਾਲ ਲੱਦੀਆਂ ਟਰਾਲੀਆਂ ਨੈਸ਼ਨਲ ਹਾਈਵੇ ਤੇ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਦੇ ਕੁੱਝ ਪਿੰਡਾਂ ਨੂੰ ਤਾਂ ਡੇਢ ਦੋ ਸੌ ਕਿਲੋਮੀਟਰ ਦੂਰ ਪੈਦੀਆਂ ਮਿੱਲਾਂ ਨਾਲ ਜੋੜ ਕੇ ਉਨਾਂ ਕਿਸਾਨਾਂ ਨਾਲ ਤਾਂ ਭਾਰੀ ਬੇਇਨਸਾਫੀ ਕੀਤੀ ਗਈ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸਤਿਬੀਰ ਸਿੰਘ, ਬਲਬੀਰ ਸਿੰਘ ਰੰਧਾਵਾ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਿੱਜੀ ਖੰਡ ਮਿੱਲਾਂ ਨੂੰ ਗੰਨਾ ਅਲਾਟ ਕੀਤਾ ਜਾਵੇ ਨਾ ਕਿ ਪਿੰਡ, ਤਾਂ ਜੋ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement