
ਸਾਲ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਰਹੇ।
ਨਵੀਂ ਦਿੱਲੀ: ਸਾਲ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਚਰਚਾ ਦਾ ਵਿਸ਼ਾ ਰਹੇ। ਟਵਿਟਰ ‘ਤੇ ਇਹਨਾਂ ਦੋਵੇਂ ਸਿਆਸਤਦਾਨਾਂ ਨੂੰ ਲੈ ਕੇ ਕਈ ਟਵੀਟ ਹੋਏ। ਲੋਕਾਂ ਨੇ ਅਪਣੇ ਟਵੀਟ ਵਿਚ ਇਹਨਾਂ ਨੇਤਾਵਾਂ ਦੇ ਟਵਿਟਰ ਹੈਂਡਲ ਨੂੰ ਲੱਖਾਂ ਵਾਰ ਟੈਗ ਕੀਤਾ ਅਤੇ ਅਪਣੀ ਗੱਲ ਰੱਖੀ। ਟਵਿਟਰ ਇੰਡੀਆ ਦੀ ਈਅਰ ਆਨ ਟਵਿਟਰ-2019 ਵਿਚ ਇਹਨਾਂ ਦੋਵੇਂ ਹਸਤੀਆਂ ਦੇ ਅਕਾਊਂਟ ਨੂੰ ਪਹਿਲੇ ਅਤੇ ਦੂਜੇ ਨੰਬਰ ‘ਤੇ ਰੱਖਿਆ ਗਿਆ ਹੈ।
Rahul Gandhi- Narendra Modi
ਤੀਜੇ ਨੰਬਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਚੌਥੇ ਅਤੇ ਪੰਜਵੇਂ ਨੰਬਰ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਰਹੇ। ਟਵਿਟਰ ਨੇ ਇਸ ਸਾਲ ਦੀ ਰਿਪੋਰਟ ਵਿਚ ਪੁਰਸ਼ ਅਤੇ ਮਹਿਲਾ ਨੇਤਾਵਾਂ ਦੇ ਹੈਂਡਲ ਦੀ ਲਿਸਟ ਜਾਰੀ ਕੀਤੀ ਹੈ। ਮਹਿਲਾ ਸਿਆਸਤਦਾਨਾਂ ਵਿਚ ਸਮ੍ਰਿਤੀ ਇਰਾਨੀ ਸਭ ਤੋਂ ਉੱਪਰ ਹੈ ਤਾਂ ਦੂਜੇ ਨੰਬਰ ‘ਤੇ ਪ੍ਰਿਯੰਕਾ ਗਾਂਧੀ ਵਾਡਰਾ ਰਹੀ। ਮਨੋਰੰਜਨ ਜਗਤ ਵਿਚ ਅਮਿਤਾਭ ਬਚਨ ਸਭ ਤੋਂ ਉੱਪਰ ਰਹੇ ਤਾਂ ਉੱਥੇ ਹੀ ਔਰਤਾਂ ਵਿਚੋਂ ਪਹਿਲੇ ਨੰਬਰ ‘ਤੇ ਸੋਨਾਕਸ਼ੀ ਸਿਨਹਾ ਹੈ।
Yogi Aditya Nath and Arvind Kejriwal
ਲੋਕ ਸਭਾ ਚੋਣਾਂ-2019 ਹੈਸ਼ਟੈਗ ਜਿੱਥੇ ਟਾਪ ‘ਤੇ ਰਿਹਾ ਤਾਂ ਉੱਥੇ ਹੀ ਅਯੁਧਿਆ ‘ਤੇ ਆਏ ਫੈਸਲੇ ਨਾਲ ਜੁੜਿਆ ਹੈਸ਼ਟੈਗ ਵੀ ਟਵਿਟਰ ‘ਤੇ ਟਾਪ ਹੈਸ਼ਟੈਗ ਵਿਚ ਥਾਂ ਬਣਾਉਣ ਵਿਚ ਸਫਲ ਰਿਹਾ। ਟਵਿਟਰ ਇੰਡੀਆ ਦੀ ਰਿਪੋਰਟ ਵਿਚ ਚੰਦਰਯਾਨ-2 ‘ਤੇ ਕਾਫ਼ੀ ਟਵੀਟ ਹੋਏ। ਇਹ ਸਾਲ ਦਾ ਦੂਜਾ ਸਭ ਤੋਂ ਵੱਡਾ ਪਲ ਸੀ। ਅਗਸਤ ਵਿਚ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ-370 ਨੂੰ ਖਤਮ ਕੀਤਾ ਤਾਂ ਧਾਰਾ-370 ਹੈਸ਼ਟੈਗ ਟ੍ਰੈਂਡ ਵਿਚ ਰਿਹਾ। ਸਾਲ ਦਾ ਪੰਜਵਾਂ ਸਭ ਤੋਂ ਜ਼ਿਆਦਾ ਕੀਤਾ ਜਾਣ ਵਾਟਾ ਹੈਸ਼ਟੈਗ ਬਣਿਆ।
Smriti Irani and Priyanka Gandhi Vadra
ਪੀਐਮ ਮੋਦੀ ਦੇ ਇਸ ਟਵੀਟ ਨੇ ਜਿੱਤਿਆ ਸਭ ਦਾ ਦਿਲ
ਲੋਕ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ 8 ਸ਼ਬਦਾਂ ਵਾਲਾ ਟਵੀਟ ਲੋਕਾਂ ਨੂੰ ਕਾਫ਼ੀ ਪਸੰਦ ਆਇਆ। ਟਵਿਟਰ ਇੰਡੀਆ ਨੇ ਇਸ ਨੂੰ 2019 ਦਾ ਗੋਲਡਨ ਟਵੀਟ ਲਿਖਿਆ ਹੈ। ਉਹਨਾਂ ਨੇ ਲਿਖਿਆ ਸੀ ਕਿ ਸਭ ਦਾ ਸਾਥ+ ਸਾਥ ਵਿਕਾਸ+ਵਿਸ਼ਵਾਸ+ਸਭ ਦਾ ਵਿਸ਼ਵਾਸ= ਵਿਜਯੀ ਭਾਰਤ। ਪ੍ਰਧਾਨ ਮੰਤਰੀ ਨੇ ਇਹ ਟਵੀਟ ਇੰਗਲਿਸ਼ ਵਿਚ ਕੀਤਾ ਸੀ। 23 ਮਈ ਨੂੰ ਇਸ ਟਵੀਟ ਨੂੰ 1.17 ਲੱਖ ਤੋਂ ਜ਼ਿਆਦਾ ਵਾਰ ਰੀ-ਟਵੀਟ ਹਾਸਲ ਹੋਏ ਤਾਂ ਉੱਥੇ ਹੀ ਇਸ ਨੂੰ 4.19 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਪਸੰਦ ਕੀਤਾ।
PM Narendra Modi
ਸਿਆਸਤ ਵਿਚ 10 ਸਭ ਤੋਂ ਜ਼ਿਆਦਾ ਟੈਗ ਕੀਤੇ ਟਵਿਟਰ ਹੈਂਡਲ
- ਨਰਿੰਦਰ ਮੋਦੀ @NarendraModi
- ਰਾਹੁਲ ਗਾਂਧੀ @RahulGandhi
- ਅਮਿਤ ਸ਼ਾਹ @AmitShah
- ਅਰਵਿੰਦ ਕੇਜਰੀਵਾਲ @ArvindKejriwal
- ਯੋਗੀ ਆਦਿਤਯਨਾਥ @myogiadityanath
- ਪੀਊਸ਼ ਗੋਇਲ @PiyushGoyal
- ਰਾਜਨਾਥ ਸਿੰਘ @rajnathsingh
- ਅਖਿਲੇਸ਼ ਯਾਦਵ @yadavakhilesh
- ਗੌਤਮ ਗੰਭੀਰ @GautamGambhir
- ਨਿਤਿਨ ਗਡਕਰੀ @nitin_gadkari