
ਵਾਹਨ ਦਸਤਾਵੇਜ਼ਾਂ ਦੇ ਨਾਲ ਮੋਬਾਇਲ ਨੰਬਰ ਲਿੰਕ ਹੋਣ ਨਾਲ ਗੱਡੀ ਦੀ ਚੋਰੀ, ਖਰੀਦ-ਵੇਚਣ ’ਤੇ ਰੋਕ ਲੱਗੇਗੀ।
ਨਵੀਂ ਦਿੱਲੀ: ਹੁਣ ਵਾਹਨਾਂ ਦੇ ਦਸਤਾਵੇਜ਼ਾਂ ਯਾਨੀ ਰਜਿਸਟ੍ਰੇਸ਼ਨ ਸਰਟੀਫਿਕੇਟ, ਡ੍ਰਾਈਵਿੰਗ ਲਾਈਸੈਂਸ, ਪਾਲਿਊਸ਼ਨ ਸਰਟੀਫਿਕੇਟ ਸਮੇਤ ਕਈ ਹੋਰ ਦਸਤਾਵੇਜ਼ਾਂ ਨੂੰ ਮੋਬਾਇਲ ਨੰਬਰ ਨਾਲ ਲਿੰਕ ਕਰਾਉਣਾ ਜ਼ਰੂਰੀ ਹੋ ਜਾਵੇਗਾ। ਇਹ ਨਿਯਮ ਇਕ ਅਪ੍ਰੈਲ 2020 ਤੋਂ ਲਾਗੂ ਹੋਵੇਗਾ। ਇਸ ਸਬੰਧ ਵਿਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ ਨੇ ਇਕ ਸੂਚਨਾ ਜਾਰੀ ਕਰ ਇਸ ’ਤੇ ਲੋਕਾਂ ਦੀ ਰਾਏ ਮੰਗੀ ਹੈ।
Narendra Modiਇਸ ਸਬੰਧ ਵਿਚ ਲੋਕ 30 ਦਿਨ ਦੇ ਅੰਦਰ ਯਾਨੀ 29 ਦਸੰਬਰ ਤਕ ਅਪਣੇ ਸੁਝਾਅ ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ ਨੂੰ ਭੇਜ ਸਕਦੇ ਹਨ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਨੇ ਪਰਸਨਲ ਡੇਟਾ ਪ੍ਰੋਟੇਕਸ਼ਨ ਬਿਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਬਿੱਲ ਦਾ ਮਕਸਦ ਪਬਲਿਕ ਅਤੇ ਪ੍ਰਾਈਵੇਟ ਕੰਪਨੀਆਂ ਲਈ ਪਰਸਨਲ ਡੇਟਾ ਨੂੰ ਰੇਗੁਲੇਟ ਕਰਨ ਦੀ ਵਿਵਸਥਾ ਕਰਨਾ ਹੈ।
Photo ਦਸ ਦਈਏ ਕਿ ਵਾਹਨ ਦੇ ਦਸਤਾਵੇਜ਼ਾਂ ਤੋਂ ਮਾਲਿਕ ਦੇ ਮੋਬਾਇਲ ਨੰਬਰ ਦੇ ਲਿੰਕ ਹੋਣ ਨਾਲ ਗੱਡੀ ਚੋਰੀ ਹੋਣ ਦੀ ਜਾਣਕਾਰੀ ਵਿਚ ਮਦਦ ਮਿਲੇਗੀ। ਵਾਹਨ ਦਸਤਾਵੇਜ਼ਾਂ ਦੇ ਨਾਲ ਮੋਬਾਇਲ ਨੰਬਰ ਲਿੰਕ ਹੋਣ ਨਾਲ ਗੱਡੀ ਦੀ ਚੋਰੀ, ਖਰੀਦ-ਵੇਚਣ ’ਤੇ ਰੋਕ ਲੱਗੇਗੀ। ਇਸ ਨਾਲ ਵਾਹਨ ਡਾਟਾ ਬੇਸ ਵਿਚ ਮੋਬਾਇਲ ਨੰਬਰ ਦਰਜ ਹੋਣ ਨਾਲ ਜੀਪੀਐਸ ਤੋਂ ਇਲਾਵਾ ਮੋਬਾਇਲ ਨੰਬਰ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਕੀਤਾ ਜਾ ਸਕਦਾ ਹੈ।
Photoਇਸ ਵਿਚ ਸੜਕ ਦੁਰਘਟਨਾ, ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਵਿਅਕਤੀ ਦਾ ਤੁਰੰਤ ਪਤਾ ਲਗਾ ਸਕਦੀ ਹੈ ਅਤੇ ਭ੍ਰਿਸ਼ਟਾਚਾਰ ਤੋਂ ਵੀ ਰਾਹਤ ਮਿਲੇਗੀ। ਨਾਲ ਹੀ ਕੇਂਦਰ ਸਰਕਾਰ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਕੋਲ ਸਾਰੇ ਵਾਹਨਾਂ ਅਤੇ ਡ੍ਰਾਈਵਿੰਗ ਲਾਈਸੈਂਸ ਦਾ ਪੂਰਾ ਡਾਟਾ, ਮੋਬਾਇਲ ਨੰਬਰ ਸਮੇਤ ਉਪਲੱਬਧ ਹੋਵੇਗਾ।
Trafice Police ਜੇ ਜ਼ਰੂਰਤ ਪਈ ਤਾਂ ਪੁਲਿਸ, ਆਰਟੀਓ ਜਾਂ ਕੋਈ ਹੋਰ ਏਜੰਸੀ ਆਸਾਨੀ ਨਾਲ ਵਾਹਨ ਚਾਲਕ ਜਾਂ ਉਸ ਦੇ ਮਾਲਕ ਨਾਲ ਸੰਪਰਕ ਕਰ ਸਕਦੀ ਹੈ। ਜਦਕਿ ਵੱਡੇ ਮਹਾਨਗਰਾਂ ਵਿਚ ਇੰਟੇਲਿਜ਼ੈਂਟ ਟ੍ਰੈਫਿਕ ਮੈਨੇਜਮੈਂਟ ਨੂੰ ਲਾਗੂ ਕੀਤਾ ਜਾ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।