
ਬੰਗਾਲ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਰਿਪੋਰਟ ਤਲਬ
ਕੋਲਕਾਤਾ: ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਕੋਲਕਾਤਾ ਰੈਲੀ ਦੌਰਾਨ ਉਹਨਾਂ ਦੇ ਕਾਫ਼ਲੇ 'ਤੇ ਇੱਟਾਂ ਨਾਲ ਹਮਲਾ ਹੋਇਆ ਹੈ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ, ਜਿਸ 'ਤੇ ਮੰਤਰਾਲੇ ਨੇ ਰਿਪੋਰਟ ਤਲਬ ਕੀਤੀ ਹੈ।
J P Nadda’s convoy attacked in Bengal
ਦਰਅਸਲ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੋ ਦਿਨ ਦੇ ਕੋਲਕਾਤਾ ਦੌਰੇ 'ਤੇ ਹਨ। ਇਸ ਮੌਕੇ ਉਹ ਸੂਬੇ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਪਹੁੰਚੇ ਸਨ।
J P Nadda’s convoy attacked in Bengal
ਇਸ ਦੌਰਾਨ ਜੇਪੀ ਨੱਢਾ ਦੇ ਕਾਫ਼ਲੇ ਵਿਚ ਸ਼ਾਮਿਲ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਯ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਦੋਵੇਂ ਨੇਤਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਦੱਖਣੀ 24 ਪਰਗਨਾ ਜਾ ਰਹੇ ਹਨ। ਇਸ ਦੌਰਾਨ ਲੋਕਾਂ ਨੇ ਉਹਨਾਂ ਦੇ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
JP Nadda
ਕੈਲਾਸ਼ ਵਿਜੈਵਰਗੀਯ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਹਮਲੇ ਵਿਚ ਸੱਟਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਬੰਗਾਲ ਪੁਲਿਸ ਨੂੰ ਪਹਿਲਾਂ ਹੀ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਇਕ ਵਾਰ ਫਿਰ ਬੰਗਾਲ ਪੁਲਿਸ ਨਾਕਾਮ ਰਹੀ। ਸਿਰਾਕੋਲ ਬੱਸ ਸਟੈਂਡ ਕੋਲ ਪੁਲਿਸ ਦੇ ਸਾਹਮਣੇ ਹੀ ਟੀਐਮਸੀ ਵਰਕਰਾਂ ਨੇ ਸਾਰੇ ਵਰਕਰਾਂ 'ਤੇ ਹਮਲਾ ਕੀਤਾ ਤੇ ਮੇਰੀ ਗੱਡੀ 'ਤੇ ਪੱਥਰਬਾਜ਼ੀ ਕੀਤੀ।