
ਜੰਮੂ ਕਸ਼ਮੀਰ ਵਿਚ ਸੁਰੱਖਿਆ ਰੇਖਾ ਦੇ ਕੋਲ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਖੇਤਰਾਂ.......
ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਸੁਰੱਖਿਆ ਰੇਖਾ ਦੇ ਕੋਲ ਭਾਰਤੀ ਚੌਕੀਆਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਫੌਜ ਦੇ ਇਕ ਮੇਜਰ ਅਤੇ ਬੀਐਸਐਫ਼ ਜਵਾਨ ਜਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਲਗਾਤਾਰ ਤੀਸਰੇ ਦਿਨ ਗੋਲੀਬਾਰੀ ਦੀ ਉਲੰਘਣਾ ਕੀਤੀ ਜਿਸ ਦਾ ਭਾਰਤੀ ਬਲਾਂ ਨੇ ਮੁੰਹਤੋੜ ਜਵਾਬ ਦਿਤਾ।
Indian Army
ਫੌਜ ਦੇ ਇਕ ਅਧਿਕਾਰੀ ਨੇ ਕਿਹਾ ‘‘ਫੌਜ ਦੇ ਇਕ ਮੇਜਰ ਅਤੇ ਬੀਐਸਐਫ਼ ਦੇ ਇਕ ਕਾਂਸਟੈਬਲ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਵਿਚ ਜਖ਼ਮੀ ਹੋ ਗਿਆ। ਪਾਕਿਸਤਾਨੀ ਸੈਨਿਕਾਂ ਨੇ ਵੀਰਵਾਰ ਦੇਰ ਰਾਤ ਨੂੰ ਬਾਲਾਕੋਟੇ ਸੈਕਟਰ ਦੇ ਤਾਰਕੁੰਡੀ ਭਾਰਤੀ ਖੇਤਰ ਵਿਚ ਸੀਜ਼ਫਾਇਰ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ।’’ ਅਧਿਕਾਰੀਆਂ ਨੇ ਦੱਸਿਆ ਕਿ ਦੋਨਾਂ ਨੂੰ ਜੰਮੂ ਦੇ 166 ਫ਼ੌਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।