
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2024 ਤੱਕ ਭਾਰਤ...
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਅਰਥ ਵਿਵਸਥਾ ਦੀ ਮੌਜੂਦਾ ਸਥਿਤੀ ਇਕ ਅਸਥਾਈ ਪੜਾਅ ਹੈ ਅਤੇ 2024 ਤੱਕ ਭਾਰਤ ਪੰਜ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣ ਜਾਵੇਗਾ। ਅਮਿਤ ਸ਼ਾਹ ਇਥੇ ਗੁਜਰਾਤ ਟੈਕਨੋਲੋਜੀਕਲ ਯੂਨੀਵਰਸਿਟੀ (ਜੀਟੀਯੂ) ਦੇ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਸ ਨੇ ਕਿਹਾ, “ਨਿਰਾਸ਼ ਨਾ ਹੋਵੋ। ਇਹ ਸਿਰਫ ਇੱਕ ਅਸਥਾਈ ਪੜਾਅ ਹੈ।
Photo
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2024 ਤੱਕ ਭਾਰਤ ਪੰਜ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣ ਜਾਵੇਗਾ। ”ਗ੍ਰਹਿ ਮੰਤਰੀ ਨੇ ਕਿਹਾ,“ ਸ਼ੁਰੂਆਤੀ 70 ਸਾਲਾਂ ਵਿਚ ਸਾਡੀ ਆਰਥਿਕਤਾ ਦੋ ਹਜ਼ਾਰ ਅਰਬ ਡਾਲਰ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ ਪੰਜ ਸਾਲਾਂ ਵਿਚ ਇਹ ਵਧ ਕੇ ਤਿੰਨ ਹਜ਼ਾਰ ਅਰਬ ਡਾਲਰ ਹੋ ਗਈ। ”ਸ਼ਾਹ ਨੇ ਵਿਦਿਆਰਥੀਆਂ ਨੂੰ ਕਿਹਾ,“ ਝੂਠੇ ਪ੍ਰਚਾਰ ਦੀ ਉਲਝਣ ਵਿਚ ਨਾ ਪਵੋ।
Amit Shah
ਜਦੋਂ ਭਾਰਤ ਪੰਜ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣ ਜਾਵੇਗਾ ਤਾਂ ਫ਼ਾਇਦਾ ਤੁਹਾਨੂੰ ਹੀ ਹੋਵੇਗਾ। ਭਾਰਤ ਆਰਥਿਕ ਪੱਖੋਂ ਕਾਫੀ ਕਮਜ਼ੋਰ ਪੈ ਚੁੱਕਿਆ ਹੈ। ਇਸ ਦੇ ਚਲਦੇ ਕੇਂਦਰ ਸਰਕਾਰ ਨੇ ਕਈ ਫ਼ੈਸਲੇ ਵੀ ਲਏ ਹਨ। ਨਰਿੰਦਰ ਮੋਦੀ ਨੇ ਇਸ ਦੀ ਸ਼ੁਰੂਆਤ ਅਪਣੇ ਤੋਂ ਹੀ ਕੀਤੀ ਹੈ। ਕੇਂਦਰ ਸਰਕਾਰ ਨੇ ਮੰਤਰੀਆਂ ਦੀ ਫਜ਼ੂਲ ਖਰਚੀ ਤੇ ਰੋਰ ਲਗਾਉਣ ਦੀ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਖਰਚ ਵਿਚ 20 ਫ਼ੀਸਦੀ ਤਕ ਦੀ ਕਟੌਤੀ ਕਰਨ ਦਾ ਫੈਸਲਾ ਲਿਆ ਹੈ।
Photo
ਮੋਦੀ ਸਰਕਾਰ ਨੇ ਮੰਤਰੀਆਂ ਦੇ ਖਾਣੇ ਅਤੇ ਟ੍ਰੈਵਲ ਤੇ ਹੋਣ ਵਾਲੇ 20 ਫ਼ੀਸਦੀ ਤਕ ਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇੰਵੈਸਟਮੈਂਟ ਅਤੇ ਗ੍ਰੋਸ਼ ਦੀ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਿਚ ਹੋਈ ਇਸ ਬੈਠਕ ਵਿਚ ਅਹਿਮ ਫ਼ੈਸਲਾ ਲੈਂਦੇ ਹੋਏ ਫਜ਼ੂਲ ਖਰਚੀ ਨੂੰ ਘਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੈਠਕ ਨੇ ਸਾਰੇ ਮੰਤਰਾਲਿਆਂ ਨੂੰ ਖਾਣ ਪੀਣ ਅਤੇ ਯਾਤਰਾ ਦੇ ਖਰਚਿਆਂ ਦੇ ਨਾਲ ਨਾਲ ਕਾਨਫਰੰਸ ਤੇ ਆਉਣ ਵਾਲੇ ਖਰਚਿਆਂ ਵਿਚ 20 ਪ੍ਰਤੀਸ਼ਤ ਦੀ ਕਟੌਤੀ ਕਰਨ ਦੇ ਹੁਕਮ ਦਿੱਤੇ।
Amit Shah
ਸੀਸੀਆਈਜੀ ਨੇ ਵਿੱਤ ਅਤੇ ਮਾਲ ਵਿਭਾਗ ਨੂੰ ਇਸ ਦੇ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਮੰਤਰੀਆਂ ਨੂੰ ਖਰਚਿਆਂ ਵਿਚ 20 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਮੇਂ ਸਮੇਂ ਤੇ, ਸਰਕਾਰ ਖਰਚਿਆਂ ਨੂੰ ਘਟਾਉਣ ਲਈ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ, 2014 ਵਿਚ ਖਰਚਿਆਂ ਨੂੰ ਘਟਾਉਣ ਲਈ ਕਦਮ ਚੁੱਕੇ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।