
ਵਿਰੋਧੀ ਧਿਰ ਵੱਲੋਂ ਪੂਰਬੀ ਲੱਦਾਖ ਦੀ ਸਥਿਤੀ ‘ਤੇ ਸਰਕਾਰ ਕੋਲੋਂ ਲਗਾਤਾਰ ਮੰਗਿਆ ਜਾ ਰਿਹਾ ਸੀ ਜਵਾਬ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਰਾਜ ਸਭਾ ਵਿਚ ਪੂਰਬੀ ਲੱਦਾਖ ਦੀ ਮੌਜੂਦਾ ਸਥਿਤੀ ‘ਤੇ ਬਿਆਨ ਦੇਣਗੇ। ਰਾਜਨਾਥ ਸਿੰਘ ਸਵੇਰੇ 10,30 ਵਜੇ ਰਾਜ ਸਭਾ ਵਿਚ ਬੋਲਣਗੇ। ਦੱਸ ਦਈਏ ਕਿ ਪੂਰਬੀ ਲੱਦਾਖ ਵਿਚ ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਹਾਲਾਂਕਿ ਦੋਵੇਂ ਪਾਸਿਓਂ ਗੱਲਬਾਤ ਜਾਰੀ ਹੈ, ਭਾਰਤ ਅਤੇ ਚੀਨ ਵਿਚਾਲੇ ਕਈ ਦੌਰ ਦੀ ਗੱਲ਼ਬਾਤ ਹੋ ਚੁੱਕੀ ਹੈ।
Rajnath Singh
ਪੂਰਬੀ ਲੱਦਾਖ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਇਸ ਦੌਰਾਨ ਬੁੱਧਵਾਰ ਨੂੰ ਲੋਕ ਸਭਾ ਵਿਚ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਚੀਨ ਨਾਲ ਲੱਗਦੀ ਸਰਹੱਦ ‘ਤੇ ਕਬਜ਼ੇ ਨਾਲ ਸਬੰਧਤ ਮੁੱਦਾ ਚੁੱਕਿਆ ਸੀ ਅਤੇ ਇਸ ਸਬੰਧੀ ਖ਼ਬਰਾਂ ਵਿਚ ਆਏ ਕੇਂਦਰੀ ਮੰਤਰੀ ਵੀਕੇ ਸਿੰਘ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਗੰਭੀਰ ਮੁੱਦਿਆਂ ‘ਤੇ ਸੋਚ ਸਮਝ ਕੇ ਬੋਲਣ ਦੀ ਲੋੜ ਹੈ।
Rajya Sabha
ਉਹਨਾਂ ਨੇ ਇਸ ਮੁੱਦੇ ‘ਤੇ ਰੱਖਿਆ ਮੰਤਰੀ ਵੱਲੋਂ ਸਦਨ ਨੂੰ ਜਾਣਕਾਰੀ ਦੇਣ ਦੀ ਮੰਗ ਕੀਤੀ ਸੀ। ਕਾਂਗਰਸ ਆਗੂ ਨੇ ਕਿਹਾ ਕਿ ਚੀਨੀ ਫੌਜ ਨਾਲ ਸਾਡੇ ਜਵਾਨ ਡਟ ਕੇ ਮੁਕਾਬਲਾ ਕਰਨ ਰਹੇ ਹਨ ਅਥੇ ਉਹਨਾਂ ਨੂੰ ਕੋਈ ਵੀ ਮੌਕਾ ਨਹੀਂ ਦੇ ਰਹੇ।