
ਈਰਾਨ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਜਿਥੇ ਸਾਰੇ ਕੈਦੀ ਇਸ ਵਾਇਰਸ ਦੇ ਡਰ ਕਾਰਨ ਅਸਥਾਈ ਤੌਰ 'ਤੇ ਰਿਹਾਅ ਹੋ ਗਏ ਹਨ, ਦੂਜੇ ਪਾਸੇ ਜ਼ਹਿਰੀਲੀ ਸ਼ਰਾਬ
ਨਵੀਂ ਦਿੱਲੀ- ਈਰਾਨ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਜਿਥੇ ਸਾਰੇ ਕੈਦੀ ਇਸ ਵਾਇਰਸ ਦੇ ਡਰ ਕਾਰਨ ਅਸਥਾਈ ਤੌਰ 'ਤੇ ਰਿਹਾਅ ਹੋ ਗਏ ਹਨ, ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਵਧ ਕੇ 44 ਹੋ ਗਈ ਹੈ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਹ ਘਟਨਾ ਦੱਖਣ-ਪੱਛਮੀ ਖੁਜ਼ਸਤਾਨ ਪ੍ਰਾਂਤ ਦੇ ਅਹਿਵਾਜ ਦੀ ਹੈ। ਉੱਥੋਂ ਦੇ ਲੋਕਾਂ ਵੱਲੋਂ ਇਸ ਵਾਇਰਸ ਤੋਂ ਬਚਣ ਲਈ ਸ਼ਰਾਬ ਪੀਤੀ ਗਈ।
Corona Virus
ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਹਿਰੀਲੀ ਸ਼ਰਾਬ ਇਸ ਲਈ ਪੀਤੀ ਗਈ ਸੀ ਕਿਉਂਕਿ ਇਹ ਅਫਵਾਹ ਸੀ ਕਿ ਸ਼ਰਾਬ ਕੋਰੋਨਾ ਵਾਇਰਸ ਦੀ ਲਾਗ ਦਾ ਮੁਕਾਬਲਾ ਕਰ ਸਕਦੀ ਹੈ। ਇਰਾਨਾ ਨਾਲ ਇਕ ਇੰਟਰਵਿਊ ਦੌਰਾਨ ਅਹਵਾਜ਼ ਜੌਂਦੀ ਸ਼ਾਹਪੁਰ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਦੇ ਬੁਲਾਰੇ ਡਾ. ਅਲੀ ਈਸ਼ਾਨਪੁਰ ਨੇ ਕਿਹਾ, "ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਦੇਸ਼ ਭਰ ਵਿਚ ਹੁਣ ਤਕ 270 ਲੋਕਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।”
Corona Virus
ਇਰਾਨ ਨੇ ਸੂਬੇ ਦੇ ਡਿਪਟੀ ਸਰਕਾਰੀ ਵਕੀਲ ਅਲੀ ਬੀਰਵੰਡ ਦੇ ਹਵਾਲੇ ਨਾਲ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਦੇ ਜੁਰਮ ਦੇ ਨਾਲ ਵੱਖ-ਵੱਖ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿਚ ਸੰਕਰਮਿਤ ਮਾਮਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਹੁਣ ਸੰਕਰਮਿਤ ਮਾਮਲਿਆਂ ਦੀ ਗਿਣਤੀ 50 ਨੂੰ ਪਾਰ ਕਰ ਗਈ ਹੈ।
Corona Virus
ਪੁਣੇ ਵਿਚ ਕੋਰੋਨਾ ਵਾਇਰਸ ਦੇ ਪੰਜ ਮਾਮਲੇ ਸਕਾਰਾਤਮਕ ਪਾਏ ਗਏ ਹਨ। ਪੁਣੇ ਵਿੱਚ ਕੋਰੋਨਾ ਵਾਇਰਸ ਕੋਵਿਡ -19 ਦੇ ਦੋ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 3 ਹੋਰ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।