ਲੋਕ ਸਭਾ ਚੋਣਾਂ 2019: ਪਹਿਲੇ ਪੜਾਅ ਦੀਆਂ ਵੋਟਾਂ ਜਾਰੀ
Published : Apr 11, 2019, 9:53 am IST
Updated : Apr 11, 2019, 11:26 am IST
SHARE ARTICLE
Lok Sabha Elections 2019
Lok Sabha Elections 2019

91 ਵਿਚੋਂ 33 ਸੀਟਾਂ ਤੇ ਭਾਜਪਾ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿਚੋਂ ਪਹਿਲੇ ਪੜਾਅ ਲਈ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਨਾਗਪੁਰ ਵਿਚ ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਸਰਕਾਰੀਆਵਾਹ ਭੈਆਜੀ ਜੋਸ਼ੀ ਨੇ ਵੀ ਵੋਟ ਪਾਈ। ਉਹ ਸਮੇਂ ਤੋਂ ਪਹਿਲਾਂ ਹੀ ਵੋਟਾਂ ਪਾਉਣ ਪਹੁੰਚ ਗਏ। ਪਹਿਲੇ ਪੜਾਅ ਵਿਚ 18 ਰਾਜਾਂ ਅਤੇ 2 ਕੇਂਦਰਾਂ ਦੇ ਪ੍ਰਦੇਸ਼ਾ ਦੀਆਂ 91 ਸੀਟਾਂ ਤੇ ਵੋਟਾਂ ਪਾਈਆਂ ਜਾਣਗੀਆਂ। ਕੁਲ 1279 ਉਮੀਦਵਾਰ ਮੈਦਾਨ ਵਿਚ ਹਨ। ਇਹਨਾਂ ਦਾ ਫੈਸਲਾ 14 ਕਰੋੜ 20 ਲੱਖ 54 ਹਜ਼ਾਰ 978 ਵੋਟਰ ਕਰਨਗੇ।

Lok Sabha Election 2019Lok Sabha Election 2019

ਇਹਨਾਂ ਵਿਚੋਂ 7 ਕਰੋੜ 21 ਲੱਖ ਮਰਦ ਅਤੇ 6 ਕਰੋੜ 98 ਲੱਖ ਔਰਤਾਂ ਵੋਟ ਪਾਉਣਗੀਆਂ। ਵੋਟਾਂ ਵਾਸਤੇ 1.70 ਲੱਖ ਪੋਲਿੰਗ ਕੇਂਦਰ ਬਣਾਏ ਗਏ ਹਨ। ਅੱਜ ਤੋਂ 19 ਮਈ ਤੱਕ 7 ਪੜਾਵਾਂ ਵਿਚ ਲੋਕ ਸਭਾ ਚੋਣਾਂ ਹੋਣਗੀਆਂ। ਹਰ ਹਫਤੇ ਵੋਟਿੰਗ ਕੀਤੀ ਜਾਵੇਗੀ। ਅਜਿਹੀਆਂ ਹੀ 35 ਸੀਟਾਂ ਤੇ ਵੀ ਵੋਟਿੰਗ ਕੀਤੀ ਜਾਵੇਗੀ। ਜਿਸ ਵਿਚ ਤਿੰਨ ਤੋਂ ਚਾਰ ਮੁਖ ਦਲਾਂ ਦੇ ਉਮੀਦਵਾਰ ਆਹਮਣੇ ਸਾਹਮਣੇ ਹੋਣਗੇ।

Lok Sabha Election 2019Lok Sabha Election 2019

ਆਂਧਰਾ, ਆਰੁਣਾਚਲ, ਸਿਕਿਮ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਪਹਿਲੇ ਪੜਾਅ ਵਿਚ ਹੀ ਵੋਟਾਂ ਪਾਈਆਂ ਜਾਣਗੀਆਂ। ਦੇਸ਼ ਦੇ ਸਾਰਾ ਰਾਜਾਂ ਵਿਚ ਵੋਟਿੰਗ ਹੋਵੇਗੀ। ਰਾਜਸਥਾਨ ਵਿਚ 4 ਕਰੋੜ ਤੋਂ 86 ਲੱਖ ਤੋਂ ਵੱਧ ਵੋਟਰ ਵੋਟਾਂ ਪਾ ਸਕਣਗੇ। ਇਸ ਗਿਣਤੀ 23 ਮਈ 2019 ਨੂੰ ਕੀਤੀ ਜਾਵੇਗੀ। ਇਹਨਾਂ ਤਰੀਕਾਂ ਦੀ ਘੋਸ਼ਣਾ ਦੇ ਨਾਲ ਹੀ ਕੋਡ ਆਫ ਕੰਡਕਟ ਵੀ ਲਾਗੂ ਹੋ ਗਈ ਹੈ।

Lok Sabha Election 2019Lok Sabha Election 2019

ਇਸ ਤੋਂ ਪਟਨਾ ਦੇ ਪਹਿਲੇ ਪੜਾਅ ਵਿਚ ਬਿਹਾਰ ਦੀਆਂ ਚਾਰ ਸੀਟਾਂ ਔਰੰਗਾਬਾਦ, ਗਯਾ, ਨਵਾਡਾ ਅਤੇ ਜਮੁਈ ਲਈ ਚੋਣਾਂ ਹੋ ਰਹੀਆਂ ਹਨ। ਕਈ ਥਾਵਾਂ ਤੇ ਈਵੀਐਮ ਖਰਾਬ ਹੋਣ ਕਰਕੇ ਵੋਟਿੰਗ ਸ਼ੁਰੂ ਹੋਣ ਵਿਚ ਦੇਰੀ ਵੀ ਹੋਈ। ਪੋਲਿੰਗ ਕੇਂਦਰ ਵਿਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਹਨਾਂ ਚਾਰ ਪੜਾਵਾਂ ਵਿਚ ਗਯਾ ਅਤੇ ਜਮੁਈ ਸੀਟ ਸਭ ਤੋਂ ਜ਼ਿਆਦਾ ਚਰਚਾ ਵੀ ਹੈ।

ਗਯਾ ਤੋਂ ਸਾਬਕਾ ਮੁਖ ਮੰਤਰੀ ਜੀਤਨ ਰਾਮ ਮਾਂਝੀ ਚੋਣਾਂ ਲੜ ਰਹੇ ਹਨ। ਉੱਥੇ ਹੀ ਲੋਜਪਾ ਦੇ ਮੁਖੀ ਰਾਮਵਿਲਾਸ ਪਾਸਵਾਨ ਦੇ ਪੱਤਰ ਚਿਰਾਗ ਪਾਸਵਾਨ ਚੋਣਾਂ ਲੜ ਰਹੇ ਹਨ। ਇਸ ਦੇ ਚਲਦੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਗੁਜਰਾਤ ਵਿਚ ਵੋਟਾਂ ਦੌਰਾਨ ਦੋ ਮੁੱਦਿਆਂ ਤੇ ਜ਼ਿਆਦਾ ਫੋਕਸ ਹੁੰਦਾ ਹੈ। ਜਾਤੀ ਅਤੇ ਚਿਹਰਾ। 1991 ਤੋਂ ਬਾਅਦ ਭਾਜਪਾ ਦਾ ਸਭ ਤੋਂ ਖਰਾਬ ਪ੍ਰਦਰਸ਼ਨ 2004 ਵਿਚ ਰਿਹਾ। ਇਸ ਦੌਰਾਨ ਭਾਜਪਾ ਨੂੰ ਰਾਜ ਦੀਆਂ 26 ਲੋਕ ਸਭਾ ਸੀਟਾਂ ਵਿਚੋਂ 14 ਸੀਟਾਂ ਹੀ ਮਿਲੀਆ ਸਨ। ਜਦਕਿ 2014 ਵਿਚ ਸਭ ਤੋਂ ਜ਼ਿਆਦਾ 24 ਸੀਟਾਂ ਮਿਲੀਆਂ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement