
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਲੋਕ ਅਪਣਿਆਂ ਘਰਾਂ ਵਿਚੋਂ ਨਹੀਂ ਨਿਕਲ ਰਹੇ ਹਨ ਅਤੇ ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਕੋਲ ਰਹਿਣ ਲਈ ਨਾ ਤਾਂ ਘਰ ਹੈ ਅਤੇ ਨਾ ਹੀ ਖਾਣਾ ਹੈ। ਅਜਿਹੇ ਵਿਚ ਪ੍ਰਸ਼ਾਸਨ ਅਤੇ ਪੁਲਿਸ ਕਰਮਚਾਰੀ ਵੱਖ-ਵੱਖ ਥਾਵਾਂ ‘ਤੇ ਜਾ ਕੇ ਆਮ ਲੋਕਾਂ ਦੀ ਮਦਦ ਕਰ ਰਹੇ ਹਨ।
File Photo
ਪੁਲਿਸ ਸਥਾਨਕ ਲੋਕਾਂ ਦੀ ਮਦਦ ਤੋਂ ਲੈ ਕੇ ਗਰੀਬ ਦਿਹਾੜੀ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਖਾਣੇ ਦਾ ਸਮਾਨ ਪਹੁੰਚਾ ਰਹੀ ਹੈ। ਉੱਥੇ ਹੀ ਲੌਕਡਾਊਨ ਦੌਰਾਨ ਪੁਲਿਸ ਦਾ ਚੰਗਾ ਰੂਪ ਦੇਖਣ ਨੂੰ ਮਿਲਿਆ ਹੈ। ਅਜਿਹਾ ਹੀ ਇਕ ਵੀਡੀਓ ਇਹਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਖ਼ਾਕੀ ਨੂੰ ਸਲਾਮ ਕਰ ਰਹੇ ਹਨ।
Photo
ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਮਹਿਲਾ ਪੁਲਿਸ ਕਰਮਚਾਰੀ ਇਕ ਗਰੀਬ ਔਰਤ ਨੂੰ ਅਪਣੇ ਹੱਥੀਂ ਖਾਣਾ ਖਵਾ ਰਹੀ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਵੀ ਆ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨੇ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ।
File Photo
ਇਹ ਵੀਡੀਓ ਗੀਤਕਾਰ ਮਨੋਜ ਮੁੰਤਸ਼ਿਰ ਨੇ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਉਹਨਾਂ ਨੇ ਕਿਹਾ, ‘ਮੈਂ ਇਹਨਾਂ ਪੁਲਿਸ ਵਾਲਿਆਂ ਦੀ ਜ਼ੁਬਾਨ ਨਹੀਂ ਸਮਝ ਸਕਿਆ...ਪਰ ਇੰਨਾ ਸਮਝ ਗਿਆ ਕਿ ਵਰਦੀ ਪਹਿਨਦੇ ਹੋਏ ਇਹਨਾਂ ਨੇ ਜੋ ਸਹੁੰ ਚੁੱਕੀ ਸੀ, ਉਹ ਇਹਨਾਂ ਨੂੰ ਜ਼ੁਬਾਨੀ ਯਾਦ ਹੈ’।