
ਪੁਲਿਸ ਨੇ 10 ਪੇਟੀਆਂ ਸ਼ਰਾਬ ਸਮੇਤ ਇਕ ਨੂੰ ਦਬੋਚਿਆ
ਗੜ੍ਹਦੀਵਾਲਾ, 10 ਅਪ੍ਰੈਲ (ਹਰਪਾਲ ਸਿੰਘ) : ਗੜ੍ਹਦੀਵਾਲਾ ਪੁਲਿਸ ਵਲੋਂ ਸ਼ਹਿਰ ਦੇ ਇੱਕ ਵਿਅਕਤੀ ਨੂੰ 10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏ.ਐਸ.ਆਈ ਦਰਸ਼ਨ ਸਿੰਘ, ਏ.ਐਸ.ਆਈ ਮਹੇਸ਼ ਕੁਮਾਰ ਹੌਲਦਾਰ ਮਨਵੀਰ ਸਿੰਘ, ਪੀ.ਐਚ.ਜੀ ਮਨਪ੍ਰੀਤ ਸਿੰਘ , ਪੀ.ਐਚ.ਜੀ. ਬਲਵੀਰ ਸਿੰਘ ਆਦਿ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਭੈੜੇ ਪੁਰਸ਼ਾ ਸਬੰਧੀ ਸਿਟੀ ਏਰੀਆ ਟਾਡਾ ਮੋੜ 'ਤੇ ਮੌਜੂਦ ਸੀ।
ਪੁਲਿਸ ਨੇ 10 ਪੇਟੀਆਂ ਸ਼ਰਾਬ ਸਮੇਤ ਇਕ ਨੂੰ ਦਬੋਚਿਆ
ਇਸ ਮੌਕੇ ਮੁਖ਼ਬਰ ਖ਼ਾਸ ਨੇ ਪੁਲਿਸ ਨੂੰ ਇਤਲਾਹ ਦਿਤੀ ਕਿ ਪਵਨ ਕੁਮਾਰ ਪੁੱਤਰ ਸ਼ਾਮ ਲਾਲ ਵਾਂਰਡ ਨੰਬਰ-03 ਗਾਂਧੀ ਚੌਕ ਗੜ੍ਹਦੀਵਾਲਾ ਜੋ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦਾ ਹੈ। ਜਿਸ 'ਤੇ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਪਵਨ ਕੁਮਾਰ ਪੁੱਤਰ ਸ਼ਾਮ ਲਾਲ ਵਾਰਡ ਨੰਬਰ-03 ਗਾਂਧੀ ਚੌਕ ਗੜ੍ਹਦੀਵਾਲਾ ਦੇ ਘਰ ਛਾਪਾ ਮਾਰਿਆ ਤਾ ਤਲਾਸੀ ਲੈਣ ਤੇ ਘਰ ਦੇ ਕਮਰੇ ਅੰਦਰੋਂ 4 ਪੇਟੀਆਂ ਮੈਕਡਾਵਲ ਨੰਬਰ -1 ਵਿਸਕੀ ਅਤੇ 6 ਪੇਟੀਆ ਸ਼ਰਾਬ ਰੋਮਿਊ ਕਰੇਜੀ ਬਰਾਮਦ ਕੀਤੀਆ। ਉਨ੍ਹਾਂ ਦਸਿਆ ਪੁਲਿਸ ਉੱਕਤ ਪਵਨ ਕੁਮਾਰ ਪੁੱਤਰ ਸ਼ਾਮ ਲਾਲ ਨੂੰ 10 ਪੇਟੀਆਂ ਨਾਜਾਇਜ਼ ਸਰਾਬ ਸਮੇਤ ਕਾਬੂ ਕਰ ਕੇ ਉਸ ਵਿਰੁਧ ਜ਼ੁਰਮ 61-1-14 ਅਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ।